ਵਾਸ਼ਿੰਗਟਨ: ਅਮਰੀਕਾ ਜਾਣ ਦੀ ਤਾਂਘ ਰੱਖਣ ਵਾਲਿਆਂ ਲਈ ਖੁਸ਼ਖਬਰੀ ਹੈ। ਵਰਕ ਵੀਜ਼ਾ ਦੀਆਂ ਅਰਜ਼ੀਆਂ ਦਾਖ਼ਲ ਕਰਨ ਦਾ ਸੀਜ਼ਨ ਦੋ ਅਪਰੈਲ ਤੋਂ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਅਮਰੀਕਾ ਦੇ ਕੁਝ ਮੈਟਰੋ ਸਟੇਸ਼ਨਾਂ ’ਤੇ ਰੇਲ ਗੱਡੀਆਂ ਵਿੱਚ ਐਚ1ਬੀ ਪੋਸਟਰ ਲਾਏ ਗਏ ਹਨ। ਇਹ ਵੀਜ਼ਾ ਭਾਰਤੀ ਆੲਈਟੀ ਪ੍ਰੋਫ਼ੈਸ਼ਨਲਾਂ ਵਿੱਚ ਕਾਫੀ ਹਰਮਨਪਿਆਰਾ ਹੈ।
ਪ੍ਰੋਗਰੈਸਿਵ ਫਾਰ ਇਮੀਗ੍ਰੇਸ਼ਨ ਰਿਫਾਰਮ ਨੇ ਸਾਂ ਫ੍ਰਾਂਸਿਸਕੋ ਦੀ ਬੇਅ ਏਰੀਆ ਰੈਪਿਡ ਟ੍ਰਾਂਜ਼ਿਟ ਸਟੇਸ਼ਨਾਂ ਤੇ ਰੇਲ ਗੱਡੀਆਂ ’ਤੇ 80000 ਡਾਲਰ ਦੇ ਮੁੱਲ ਦੇ ਇਸ਼ਤਿਹਾਰ ਲਾਏ ਹਨ ਜਿਨ੍ਹਾਂ ਵਿੱਚ ਤਰਕ ਦਿੱਤਾ ਗਿਆ ਹੈ ਕਿ ਉਨ੍ਹਾਂ ਦਾ ਮੰਤਵ ਐਚ-1ਬੀ ਵੀਜ਼ਾ ਦੀ ਕੁਵਰਤੋਂ ਦੀ ਰੋਕਥਾਮ ਲਈ ਚੇਤਨਾ ਪੈਦਾ ਕਰਨਾ ਹੈ।
ਵਾਸ਼ਿੰਗਟਨ ਅਧਾਰਤ ਪ੍ਰੋਗਰੈਸਿਵ ਫਾਰ ਇਨਫਾਰਮੇਸ਼ਨ ਰਿਫਾਰਮ ਦੇ ਡਾਇਰੈਕਟਰ ਕੇਵਿਨ ਲਿਨ ਨੇ ਦੱਸਿਆ, ‘‘ਇਹ ਮੁਹਿੰਮ ਐਚ-1ਬੀ ਪ੍ਰੋਗਰਾਮ ਦੀ ਹਕੀਕਤ ਸਾਹਮਣੇ ਲਿਆਉਣ ਦੇ ਮੰਤਵ ਤਹਿਤ ਸ਼ੁਰੂ ਕੀਤੀ ਗਈ ਹੈ ਤਾਂ ਕਿ ਇਸ ਵੱਲ ਲੋਕਾਂ ਦਾ ਧਿਆਨ ਖਿੱਚਿਆ ਜਾ ਸਕੇ ਤੇ ਜਨਤਕ ਬਹਿਸ ਸ਼ੁਰੂ ਹੋ ਸਕੇ ਕਿ ਇਸ ਪ੍ਰੋਗਰਾਮ ਦਾ ਅਸਲ ਮਨੋਰਥ ਕੀ ਸੀ ਤੇ ਹੁਣ ਕੀ ਬਣ ਚੁੱਕਿਆ ਹੈ।’’
ਉਨ੍ਹਾਂ ਕਿਹਾ ਕਿ ਇਹ ਮੁਹਿੰਮ 15 ਮਾਰਚ ਤੋਂ ਸ਼ੁਰੂ ਕੀਤੀ ਗਈ ਸੀ ਤੇ 1 ਅਪਰੈਲ ਤਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਰੇਲ ਮੁਸਾਫ਼ਰਾਂ ਤੋਂ ਉਨ੍ਹਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਯਾਦ ਰਹੇ ਟਰੰਪ ਸਰਕਾਰ ਆਉਣ ਮਗਰੋਂ ਪਰਵਾਸ ਨੀਤੀ ਸਖਤ ਕੀਤੀ ਗਈ ਹੈ। ਗੈਰ ਕਾਨੂੰਨੀ ਪਰਵਾਸ ਰੋਕਣ ਲਈ ਸਰਕਾਰ ਸਖਤ ਕਾਨੂੰਨ ਲਿਆ ਰਹੀ ਹੈ।