ਨਵੀਂ ਦਿੱਲੀ: ਪੰਜਾਬ ਦੇ ਤੇਜ਼ ਤਰਾਰ ਬੱਲੇਬਾਜ਼ ਸ਼ੁਭਮਨ ਗਿੱਲ ਤੇ ਆਲ ਰਾਉਂਡਰ ਵਿਜੈ ਸ਼ੰਕਰ ਨੂੰ ਭਾਰਤ ਦੀ ਕੌਮਾਂਤਰੀ ਇੱਕ ਦਿਨਾ ਟੀਮ ਲਈ ਚੁਣਿਆ ਗਿਆ। ਦੋਵਾਂ ਨੂੰ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਦੀ ਥਾਂ ਟੀਮ ਵਿੱਚ ਲਿਆਂਦਾ ਗਿਆ ਹੈ। ਦੋਵਾਂ 'ਤੇ ਔਰਤ ਵਿਰੋਧੀ ਹੋਣ ਦੇ ਇਲਜ਼ਾਮ ਹਨ, ਜਿਸ ਕਰਕੇ ਦੋਵਾਂ ਨੂੰ ਵਿਦੇਸ਼ੀ ਦੌਰੇ ਦੇ ਅਧਵਾਟਿਓਂ ਹੀ ਭਾਰਤ ਵਾਪਸ ਸੱਦ ਲਿਆ ਗਿਆ ਹੈ।

ਵਿਜੈ ਨੂੰ ਆਸਟ੍ਰੇਲੀਆ ਤੇ ਨਿਊਜ਼ੀਲੈਡ ਦੌਰੇ ਨੇ ਜਦ ਕੇ ਸ਼ੁਭਮਨ ਨੂੰ ਨਿਊਜ਼ੀਲੈਂਡ ਦੌਰੇ ਲਈ ਇੱਕ ਦਿਨਾ ਤੇ ਟੀ-20 ਲੜੀ ਲਈ ਚੁਣਿਆ ਗਿਆ। ਚੋਣ ਕਮੇਟੀ ਮੁਤਾਬਕ ਪਹਿਲ ਮਿਅੰਕ ਅੱਗਰਵਾਲ ਨੂੰ ਰਾਹੁਲ ਤੇ ਵਿਜੈ ਨੂੰ ਹਾਰਦਿਕ ਦੀ ਜਗ੍ਹਾ ਟੀਮ 'ਚ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਗਿਆ ਸੀ, ਪਰ ਮਿਅੰਕ ਦੀ ਸਿਹਤ ਠੀਕ ਨਾ ਹੋਣ ਕਾਰਨ ਉਸ ਦੀ ਥਾਂ ਸ਼ੁਭਮਨ ਨੂੰ ਮੌਕਾ ਦਿੱਤਾ ਗਿਆ ਹੈ।

ਸ਼ੁਭਮਨ ਉਹ ਬੱਲੇਬਾਜ਼ ਹੈ ਜਿਸ ਨੇ ਭਾਰਤ ਨੂੰ ਅੰਡਰ 19 ਵਿਸ਼ਵ ਕੱਪ ਜਿਤਵਾਇਆ ਸੀ। ਗਿੱਲ ਨੂੰ ਵਿਸ਼ਵ ਕੱਪ ਚ ਮੈਨ ਆਫ ਦਾ ਸੀਰੀਜ਼ ਚੁਣਿਆ ਗਿਆ ਸੀ।