ਇਸਲਾਮਾਬਾਦ: ਫਰੀ ਬਲੋਚਿਸਤਾਨ ਮੂਵਮੈਂਟ ਵੱਲੋਂ ਮਨ ਖਰਾਬ ਕਰਨ ਵਾਲਾ ਵੀਡੀਓ ਸਾਂਝਾ ਕੀਤਾ ਗਿਆ ਹੈ। ਇਸ ਨੂੰ ਮੁਹਿੰਮ ਨਾਲ ਜੁੜੇ ਕਾਰਕੁਨ ਬੀਗਰ ਬਲੋਚ ਨੇ ਟਵਿੱਟਰ 'ਤੇ ਸਾਂਝਾ ਕੀਤਾ ਹੈ। ਇਨ੍ਹਾਂ ਵਿੱਚ ਪਾਕਿਸਤਾਨੀ ਫ਼ੌਜ ਨਿਹੱਥੇ ਬਲੋਚਿਸਤਾਨੀ ਦੀ ਹੱਤਿਆ ਕਰਦੀ ਵਿਖਾਈ ਦੇ ਰਹੀ ਹੈ।

ਕਤਲ ਕਰਨ ਲਈ ਫ਼ੌਜ ਉਸ ਵਿਅਕਤੀ ਨੂੰ ਘਰੋਂ ਬਾਹਰ ਘੜੀਸ ਕੇ ਲਿਆਉਂਦੀ ਹੈ ਤੇ ਉਸ 'ਤੇ ਗੋਲ਼ੀਆਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ। ਫ਼ੌਜ ਦੀ ਦਰਿੰਦਗੀ ਦਾ ਸ਼ਿਕਾਰ ਹੋਏ ਵਿਅਕਤੀ ਦੀ ਸ਼ਨਾਖ਼ਤ ਨਹੀਂ ਹੋ ਸਕੀ। ਇਸ ਵੀਡੀਓ ਰਾਹੀਂ ਇਹ ਸਾਫ ਹੁੰਦਾ ਹੈ ਕਿ ਪਾਕਿਸਤਾਨੀ ਫ਼ੌਜ ਬਲੋਚਿਸਤਾਨ ਦੀ ਆਜ਼ਾਦੀ ਚਾਹੁੰਦੇ ਲੋਕਾਂ ਨਾਲ ਕਿਵੇਂ ਦਾ ਵਤੀਰਾ ਕਰਦੀ ਹੈ।

ਫਰੀ ਬਲੋਚ ਦੇ ਕਾਰਕੁਨ ਪਾਕਿਸਤਾਨੀ ਏਜੰਸੀਆਂ ਵੱਲੋਂ ਬਲੋਚਿਸਤਾਨ ਦੇ ਲੋਕਾਂ ਦੀ ਲਗਾਤਾਰ ਕੀਤੀ ਜਾਂਦੀਆਂ ਹੱਤਿਆਵਾਂ ਦਾ ਜ਼ੋਰਦਾਰ ਵਿਰੋਧ ਕਰਦੇ ਹਨ। ਦੇਸ਼ ਦੀ ਖ਼ੁਫ਼ੀਆ ਏਜੰਸੀ ਆਈਐਸਆਈ 'ਤੇ ਬਲੋਚਿਸਤਾਨ ਦੇ ਸੈਂਕੜੇ ਕਾਰਕੁਨਾਂ ਤੇ ਆਮ ਲੋਕਾਂ ਦੇ ਗ਼ਾਇਬ ਕਰਨ ਦਾ ਇਲਜ਼ਾਮ ਵੀ ਲੱਗਾ ਹੈ।

'ਏਬੀਪੀ ਨਿਊਜ਼' ਇਸ ਵੀਡੀਓ ਜਾਂ ਕਾਰਕੁਨਾਂ ਵੱਲੋਂ ਕੀਤੇ ਜਾਣ ਵਾਲੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।