ਢਾਕਾ: ਬੰਗਲਾਦੇਸ਼ ’ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਯਾਤਰਾ ਦਾ ਵਿਰੋਧ ਉਨ੍ਹਾਂ ਦੇ ਭਾਰਤ ਪਰਤਣ ਤੋਂ ਬਾਅਦ ਵੀ ਜਾਰੀ ਹੈ। PM ਮੋਦੀ ਦਾ ਪਿਛਲੇ ਤਿੰਨ ਦਿਨਾਂ ਤੋਂ ਵਿਰੋਧ ਕਰ ਰਹੇ ਕੱਟੜਪੰਥੀ ਇਸਲਾਮਿਕ ਸੰਗਠਨ ‘ਹਿਫ਼ਾਜ਼ਤ-ਏ-ਇਸਲਾਮ’ ਦੇ ਆਗੂ ਹੁਣ ਹਿੰਸਾ ’ਤੇ ਉਤਾਰੂ ਹੋ ਗਏ ਹਨ। ਤਿੰਨ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਕੱਟੜਪੰਥੀ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਪੂਰਬੀ ਬੰਗਲਾਦੇਸ਼ ’ਚ ਧਾਰਮਿਕ ਸਥਾਨਾਂ ਤੇ ਇੱਕ ਰੇਲ ਗੱਡੀ ਉੱਤੇ ਹਮਲਾ ਕੀਤਾ। ਹਿੰਸਾ ਤੇ ਝੜਪਾਂ ’ਚ ਹੁਣ ਤੱਕ 12 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

 


 


Pic: Getty_Images

ਬ੍ਰਾਹਮਣਬਾਰੀਆ ਸ਼ਹਿਰ ਦੇ ਪੱਤਰਕਾਰ ਜਾਵੇਦ ਰਹੀਮ ਨੇ ਕਿਹਾ ਕਿ ਕੱਟੜਪੰਥੀ ਸਮੂਹ ਦੇ ਸਮਰਥਕਾਂ ਨੇ ਸਰਕਾਰੀ ਦਫ਼ਤਰਾਂ, ਸੰਗੀਤ ਅਕਾਦਮੀ ਤੇ ਇੱਕ ਰੇਲ ਗੱਡੀ ਨੂੰ ਅੱਗ ਲਾ ਦਿੱਤੀ। ਦੰਗਾਕਾਰੀਆਂ ਨੇ ਕਈ ਹਿੰਦੂ ਮੰਦਿਰਾਂ ਉੱਤੇ ਹਮਲੇ ਕੀਤੇ ਹਨ। ਹਿਫ਼ਾਜ਼ਤ-ਏ-ਇਸਲਾਮ ਦੇ ਸਕੱਤਰ ਅਜ਼ੀਜ਼ੁਲਹੱਕ ਨੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਨੇ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਸਾਡੇ ਸਾਥੀਆਂ ਉੱਤੇ ਗੋਲੀਆਂ ਵਰ੍ਹਾਈਆਂ ਹਨ। ਅਸੀਂ ਆਪਣੇ ਭਰਾਵਾਂ ਦਾ ਖ਼ੂਨ ਅਜਾਈਂ ਨਹੀਂ ਜਾਣ ਦੇਵਾਂਗੇ।3

 

ਇਹ ਵੀ ਪੜ੍ਹੋ: ਮੋਦੀ ਦੀ ਬੰਗਲਾਦੇਸ਼ ਫੇਰੀ ਦਾ ਜ਼ੋਰਦਾਰ ਵਿਰੋਧ, ਹਿੰਸਕ ਝੜਪ 'ਚ 4 ਦੀ ਮੌਤ ਕਈ ਜ਼ਖਮੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਯਾਤਰਾ ਦੌਰਾਨ ਵੀ ਰਾਜਧਾਨੀ ਢਾਕਾ ਤੇ ਚਟਗਾਓਂ ’ਚ ਪ੍ਰਦਰਸ਼ਨ ਹੋਏ। ਢਾਕਾ ’ਚ ਬੈਤੁਲ ਮੁਕੱਰਮ ਇਲਾਕੇ ’ਚ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹੋਏ ਸਨ। ਚਟਗਾਓਂ ’ਚ ਵੀ ਨਮਾਜ਼ ਤੋਂ ਬਾਅਦ ਹਥਾਜਰੀ ਮਦਰੱਸੇ ਤੋਂ ਰੋਸ ਮਾਰਚ ਕੱਢਿਆ ਗਿਆ, ਜਿਸ ਤੋਂ ਬਾਅਦ ਪੁਲਿਸ ਤੇ ਮੁਜ਼ਾਹਰਾਕਾਰੀਆਂ ਵਿਚਾਲੇ ਹਿੰਸਕ ਝੜਪ ਹੋਈ। ਉੱਥੇ 4 ਵਿਅਕਤੀ ਮਾਰੇ ਗਏ। ਸਨਿੱਚਰਵਾਰ ਨੂੰ ਹੋਈ ਹਿੰਸਾ ’ਚ 6 ਵਿਅਕਤੀਆਂ ਦੀ ਮੌਤ ਹੋਈ ਹੈ। ਐਤਵਾਰ ਨੂੰ ਵੀ ਦੋ ਵਿਅਕਤੀ ਮਾਰੇ ਗਏ ਹਨ।