ਮੈਕਸੀਕੋ 'ਚ ਅੱਜ ਡ੍ਰੇਨਜ ਸਿਸਟਮ ਦੀ ਸਫਾਈ ਕਰਦੇ ਸਮੇਂ ਇੱਕ ਵੱਡਾ ਚੂਹਾ ਨਜ਼ਰ ਆਉਣ ਨਾਲ ਹੜਕੰਪ ਮੱਚ ਗਿਆ। ਦਰਅਸਲ ਕਰਮਚਾਰੀਆਂ ਨੂੰ ਸ਼ਹਿਰ 'ਚ ਗੰਦੇ ਨਾਲੇ 'ਚੋਂ ਕੂੜਾ ਹਟਾਉਣ ਦੇ ਕੰਮ 'ਤੇ ਲਾਇਆ ਗਿਆ ਸੀ। ਉਸੇ ਸਮੇਂ ਕਰਮਚਾਰੀ ਗਟਰ 'ਚ ਫਸੇ ਚਾਰ ਫੁੱਟ ਲੰਬੇ ਚੂਹੇ ਨੂੰ ਦੇਖ ਕੇ ਹੈਰਾਨ ਰਹਿ ਗਏ।

Continues below advertisement


ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ Giant Mouse:


ਫੇਸਬੁੱਕ 'ਤੇ ਪੋਸਟ ਕੀਤੇ ਵੀਡੀਓ 'ਚ ਚੂਹਾ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਇੱਕ ਵਿਅਕਤੀ ਚੂਹੇ ਦੇ ਸਰੀਰ 'ਤੇ ਪਾਇਪ ਨਾਲ ਪਾਣੀ ਦਾ ਛਿੜਕਾਅ ਕਰ ਰਿਹਾ ਹੈ। ਉਸ ਦੇ ਆਸਪਾਸ ਸਫਾਈ ਕਰਮੀ ਸੜਕ ਸਾਫ ਕਰ ਰਹੇ ਹਨ। ਕਰਮਚਾਰੀਆਂ ਦੇ ਵਿੱਚ ਚੂਹਾ ਬੈਠਾ ਹੋਇਆ ਹੈ। ਦੂਰ ਤੋਂ ਦੇਖਣ 'ਤੇ ਚੂਹਾ ਬਿਲਕੁਲ ਅਸਲੀ ਲੱਗਦਾ ਹੈ ਪਰ ਬਾਅਦ 'ਚ ਪਤਾ ਲੱਗਾ ਕਿ ਇਹ ਅਸਲੀ ਚੂਹਾ ਨਹੀਂ ਸਗੋਂ ਕਿਸੇ ਦੇ ਖਾਲੀ ਘਰ ਤੋਂ ਇਕੱਠੇ ਕੀਤੇ ਸਾਮਾਨ ਦੀ ਸਜਾਵਟ ਹੈ।


ਕਿਸਾਨਾਂ ਦੀ ਵੰਗਾਰ: ਦੇਖਾਂਗੇ ਅਮਰੀਕਾ, ਮੋਦੀ ਨਾਲ ਕਿੰਨਾ ਕੁ ਖੜ੍ਹਦਾ


ਸ਼ਨੀਵਾਰ ਫੇਸਬੁੱਕ 'ਤੇ ਪੋਸਟ ਸਾਹਮਣੇ ਆਉਣ ਤੋਂ ਬਾਅਦ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੱਖਾਂ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਵੀਡੀਓ ਨੂੰ ਦੇਖਿਆ ਅਤੇ ਹਜ਼ਾਰਾਂ ਲੋਕ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੋਈ ਇਸ ਗੱਲ 'ਤੇ ਹੈਰਾਨੀ ਜਤਾ ਰਿਹਾ ਆਖਰ ਕਿਵੇਂ ਇੰਨੇ ਵੱਡੇ ਪ੍ਰਾਣੀ ਨੂੰ ਜ਼ਮੀਨ ਦੇ ਹੇਠਾਂ ਅੰਡਰਗ੍ਰਾਊਂਡ ਨਾਲੇ 'ਚੋਂ ਕੱਢਿਆ ਗਿਆ।



ਕਿਸਾਨਾਂ ਨਾਲ ਧਰਨਿਆਂ 'ਚ ਡਟੇ ਪੰਜਾਬੀ ਕਲਾਕਾਰ

ਕਿਸਾਨਾਂ ਨੇ ਛੇੜਿਆ ਵੱਡਾ ਅੰਦੋਲਨ, ਇਸ ਤਰ੍ਹਾਂ ਮਿਲ ਰਿਹਾ 'ਪੰਜਾਬ ਬੰਦ' ਨੂੰ ਹੁੰਗਾਰਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ