ਦੁਨੀਆਂ ਭਰ 'ਚ ਖਾਣਾ ਬਣਾਉਣ ਦੇ ਸ਼ੌਕੀਨ ਅਕਸਰ ਨਵੀਆਂ-ਨਵੀਆਂ ਰੈਸਿਪੀਸ ਖੋਜਦੇ ਰਹਿੰਦੇ ਹਨ ਤੇ ਲੋਕਾਂ ਨੂੰ ਆਪਣੀ ਕਲਾ ਦਾ ਕਾਇਲ ਬਣਾਉਂਦੇ ਹਨ। ਫਿਲਹਾਲ ਸੋਸ਼ਲ ਮੀਡੀਆ 'ਤੇ 60 ਅੰਡਿਆਂ ਨਾਲ ਬਣਾਇਆ ਵਿਸ਼ਾਲ ਆਮਲੇਟ ਦਾ ਇੱਕ ਵੀਡੀਓ ਵਇਰਲ ਹੋ ਰਿਹਾ ਹੈ।



ਇਸ ਆਮਲੇਟ ਨੂੰ ਬਣਾਉਣ ਵਾਲੇ ਸ਼ੈਫ ਦੀ ਯੂਜ਼ਰਸ ਕਾਫੀ ਤਾਰੀਫ ਕਰ ਰਹੇ ਹਨ।


ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ੈਫ ਪਹਿਲਾਂ ਇਕ ਵੱਡੇ ਬਾਊਲ 'ਚ ਸਾਰੇ 60 ਅੰਡਿਆਂ ਨੂੰ ਤੋੜ ਲੈਂਦਾ ਹੈ। ਇਸ ਤੋਂ ਬਾਅਦ ਨਮਕ ਪਾਕੇ ਚੰਗੀ ਤਰ੍ਹਾਂ ਫੈਂਟ ਲੈਂਦੇ ਹਨ। ਉਹ ਇਸ 'ਚ ਕੱਟੇ ਹੋਏ ਹਰੇ ਪਿਆਜ਼ ਦੀਆਂ ਪੱਤੀਆਂ, ਗਾਜਰ, ਕੱਟਿਆ ਹੋਇਆ ਪਿਆਜ ਤੇ ਮੀਟ ਦੇ ਟੁਕੜੇ ਪਾਉਂਦੇ ਹਨ। ਇਸ ਤੋਂ ਬਾਅਦ ਉਹ ਇਲ ਫਲੈਟ ਤਵੇ 'ਤੇ ਸਾਰੇ ਆਮਲੇਟ ਦੀਆਂ ਪਰਤਾਂ ਬਣਾਉਂਦੇ ਹਨ।



ਮਦਦ ਦੇ ਨਾਂ 'ਤੇ ਮਹਿਲਾ ਦਾ ਸਰੀਰਕ ਸੋਸ਼ਣ ਕਰਨ ਵਾਲਾ ਪੰਜਾਬ ਪੁਲਿਸ ਦਾ ਡੀਐਸਪੀ ਹੋਟਲ 'ਚੋਂ ਗ੍ਰਿਫਤਾਰ


ਇਸ ਤੋਂ ਬਾਅਦ ਇਸ ਨੂੰ ਵੱਡੇ ਬਰਿੱਕ 'ਚ ਰੋਲ ਕਰ ਦਿੰਦੇ ਹਨ। ਇਸ ਵੀਡੀਓ ਦਾ ਸਭ ਤੋਂ ਚੰਗਾ ਹਿੱਸਾ ਉਹ ਹੈ ਜਦੋਂ ਸ਼ੈਫ ਇਸ ਆਮਲੇਟ ਨੂੰ ਸਲਾਈਸ 'ਚ ਕੱਟਦੇ ਹਨ ਜਿਸ 'ਚ ਸਾਰੀਆਂ ਪਰਤਾਂ ਵੀ ਨਜ਼ਰ ਆਉਂਦੀਆਂ ਹਨ। ਹਰ ਸਲਾਈਸ ਨੂੰ ਇਕ ਕੰਟੇਨਰ 'ਚ ਪੈਕ ਕਰ ਦਿੱਤਾ ਜਾਂਦਾ ਹੈ ਤੇ ਖਿੜਕੀ ਦੀ ਸ਼ੈਲਫ 'ਤੇ ਰੱਖ ਦਿੱਤਾ ਜਾਂਦਾ ਹੈ।



ਮੋਦੀ ਸਰਕਾਰ ਨੇ ਰੇਲਾਂ ਚਲਾਉਣ ਲਈ ਕੈਪਟਨ ਅੱਗੇ ਰੱਖੀ ਇਹ ਸ਼ਰਤ, ਪੰਜਾਬ 'ਚ ਆਰਥਿਕ ਸੰਕਟ ਦਾ ਖਤਰਾ



ਯੂਟਿਊਬ ਚੈਨਲ 'ਤੇ ਪੋਸਟ ਕੀਤਾ ਵੀਡੀਓ:


ਵਾਇਰਲ ਵੀਡੀਓ ਯੂਟਿਊਬ ਚੈਨਲ ਯੰਮੀ ਬਾਏ ਤੇ ਪੋਸਟ ਕੀਤਾ ਗਿਆ ਹੈ। ਇਸ ਨੂੰ ਕੈਪਸ਼ਨ ਦਿੱਤਾ ਸੀ “Street food in depth and not boring!" ਇਸ ਆਮਲੇਟ ਦੀ ਲਾਗਤ 1.7 ਅਮਰੀਕੀ ਡਾਲਰ ਰੱਖੀ ਗਈ ਤੇ Pyeongtaek Tongbok Market Gyeonggi-do Korea) 'ਚ ਇਹ ਬਣਾਇਆ ਗਿਆ। ਇਸ ਵੀਡੀਓ ਨੂੰ 17 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ ਤੇ 6 ਹਜ਼ਾਰ ਤੋਂ ਜ਼ਿਆਦਾ ਕਮੈਂਟਸ ਮਿਲ ਚੁੱਕੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ