ਵਿਆਹ ਇਕ ਆਦਮੀ ਦੇ ਜੀਵਨ 'ਚ ਸਭ ਤੋਂ ਖਾਸ ਪਲਾਂ 'ਚੋਂ ਇਕ ਹੈ। ਲੋਕ ਇਸ ਮੌਕੇ ਨੂੰ ਬਹੁਤ ਮਨਾਉਂਦੇ ਹਨ, ਉਹ ਇਸ ਮੌਕੇ 'ਤੇ ਖੁਸ਼ ਹੁੰਦੇ ਹਨ। ਪਰ ਕੀ ਤੁਸੀਂ ਕਦੇ ਕਿਸੇ ਲਾੜੇ ਨੂੰ ਵਿਆਹ ਤੋਂ ਪਹਿਲਾਂ ਲਾੜੀ ਨੂੰ ਦੇਖ ਕੇ ਰੋਂਦੇ ਦੇਖਿਆ ਹੈ? ਜੇਕਰ ਨਹੀਂ ਤਾਂ ਇਹ ਵੀਡੀਓ ਜ਼ਰੂਰ ਦੇਖੋ। ਇਸ 'ਚ ਤੁਸੀਂ ਦੇਖਦੇ ਹੋ ਕਿ ਕਿਵੇਂ ਇਕ ਲੜਕਾ ਆਪਣੀ ਪ੍ਰੇਮਿਕਾ ਨੂੰ ਦੁਲਹਨ ਦੇ ਰੂਪ 'ਚ ਦੇਖ ਕੇ ਭਾਵੁਕ ਹੋ ਜਾਂਦਾ ਹੈ ਅਤੇ ਰੋਣ ਲੱਗ ਜਾਂਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਆਉ ਫਿਰ ਦੇਖਦੇ ਹਾਂ ਕੀ ਹੈ ਸਾਰਾ ਮਾਮਲਾ।


 






ਵੀਡੀਓ 'ਚ ਕੀ ਹੈ


ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਲਾੜੇ ਦਾ ਨਾਂ ਡੇਮੇਟ੍ਰੀਅਸ ਕੈਚਾਰਿਸ ਅਤੇ ਉਸ ਦੀ ਹੋਣ ਵਾਲੀ ਲਾੜੀ ਦਾ ਨਾਂ ਅਲੈਗਜ਼ੈਂਡਰੀਆ ਹੈ। ਵਿਆਹ ਦੇ ਮੌਕੇ 'ਤੇ ਬਣੀ ਇਸ ਵੀਡੀਓ ਨੂੰ ਵਿਆਹ ਦੇ ਵੀਡੀਓਗ੍ਰਾਫਰ ਮੈਗਨੋਲੀਆ ਰੋਡ ਫਿਲਮ ਕੰਪਨੀ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ ਕਿ ਤੁਸੀਂ ਹਵਾ 'ਚ ਪਿਆਰ ਮਹਿਸੂਸ ਕਰ ਸਕਦੇ ਹੋ। ਇਸ ਵੀਡੀਓ 'ਚ ਲਾੜਾ ਵਿਆਹ 'ਚ ਦੋਸਤਾਂ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਅਚਾਨਕ ਉਸਦੀ ਹੋਣ ਵਾਲੀ ਦੁਲਹਨ ਆਪਣੇ ਪਿਤਾ ਦੇ ਨਾਲ ਆਉਂਦੀ ਹੈ। ਉਸ ਨੂੰ ਲਾੜੀ ਦੇ ਚਿੱਟੇ ਗਾਊਨ 'ਚ ਦੇਖ ਕੇ ਲੜਕਾ ਭਾਵੁਕ ਹੋ ਜਾਂਦਾ ਹੈ ਅਤੇ ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗ ਪੈਂਦੇ ਹਨ। ਉਸਦੇ ਦੋਸਤ ਉਸਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ।


ਖੂਬ ਮਿਲ ਰਿਹਾ ਹੈ ਲੋਕਾਂ ਵੱਲੋਂ ਪਿਆਰ


ਇਸ ਵੀਡੀਓ ਨੂੰ ਦੇਖ ਕੇ ਲੋਕ ਵੀ ਭਾਵੁਕ ਹੋ ਰਹੇ ਹਨ। ਕਈ ਲੋਕ ਇਸ 'ਤੇ ਕੁਮੈਂਟ ਵੀ ਕਰ ਰਹੇ ਹਨ। ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਸ਼ੇਅਰ ਕੀਤਾ ਜਾ ਰਿਹਾ ਹੈ। ਹੁਣ ਤਕ ਲਗਪਗ 37 ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ।


ਇਹ ਵੀ ਪੜ੍ਹੋ: Breaking : ਕੇਜਰੀਵਾਲ ਨੇ ਕੀਤੇ ਵੱਡੇ ਐਲਾਨ, ਪੰਜਾਬ ਦੇ ਹਰ ਬੱਚੇ ਨੂੰ ਫਰੀ ਸਿੱਖਿਆ, ਸ਼ਹੀਦਾਂ ਨੂੰ ਇੱਕ ਕਰੋੜ ਸਨਮਾਨ ਰਾਸ਼ੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin