Pakistan High Commission: ਬੁੱਧਵਾਰ ਨੂੰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਾਕਿਸਤਾਨ ਹਾਈ ਕਮਿਸ਼ਨ ਨੇ ਕਿਹਾ ਕਿ ਉਸ ਨੇ 136 ਭਾਰਤੀ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵੀਜ਼ਾ ਜਾਰੀ ਕੀਤਾ ਹੈ।ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤੀ ਸ਼ਰਧਾਲੂਆਂ ਦਾ ਇੱਕ ਸਮੂਹ ਸਿੰਧ ਤੋਂ 4 ਦਸੰਬਰ ਤੋਂ 15 ਦਸੰਬਰ ਤੱਕ ਸਿੰਧ ਦੇ ਸ਼ਾਦਾਨੀ ਦਰਬਾਰ ਹਯਾਤ ਪਿਤਾਫੀ ਦੇ ਸ਼ਿਵ ਅਵਤਾਰੀ ਸਤਿਗੁਰੂ ਸੰਤ ਸ਼ਾਦਾਰਾਮ ਸਾਹਿਬ ਦੇ 313ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਸ਼ਾਦਾਨੀ ਪਾਕਿਸਤਾਨ ਜਾ ਰਹੇ ਹਨ।
ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ, "ਨਵੀਂ ਦਿੱਲੀ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਨੇ 136 ਭਾਰਤੀ ਹਿੰਦੂ ਸ਼ਰਧਾਲੂਆਂ ਨੂੰ ਪਾਕਿਸਤਾਨ ਵਿੱਚ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਵੀਜ਼ਾ ਜਾਰੀ ਕੀਤਾ ਹੈ।" ਇਹ ਇੱਕ ਪਵਿੱਤਰ ਸਥਾਨ ਹੈ। ਸ਼ਾਦਾਨੀ ਦਰਬਾਰ ਦੀ ਸਥਾਪਨਾ 1786 ਵਿੱਚ ਸੰਤ ਸ਼ਾਦਾਰਾਮ ਸਾਹਿਬ ਨੇ ਕੀਤੀ ਸੀ।
ਪਾਕਿਸਤਾਨ ਹਾਈ ਕਮਿਸ਼ਨ ਨੇ ਕਿਹਾ, "ਹਿੰਦੂ ਅਤੇ ਸਿੱਖ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਵੀਜ਼ਾ ਜਾਰੀ ਕਰਨਾ ਧਾਰਮਿਕ ਸਥਾਨਾਂ ਦੀ ਯਾਤਰਾ ਦੀ ਸਹੂਲਤ ਲਈ ਪਾਕਿਸਤਾਨ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਅਨੁਰੂਪ ਹੈ।" ਹਾਈ ਕਮਿਸ਼ਨ ਨੇ ਅੱਗੇ ਕਿਹਾ, "ਇਹ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ ਲਈ ਪਾਕਿਸਤਾਨ ਦੇ ਸਨਮਾਨ ਅਤੇ ਅੰਤਰ-ਧਾਰਮਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਵੀ ਦਰਸਾਉਂਦਾ ਹੈ।"
ਇਸ ਦੇ ਨਾਲ ਹੀ ਦੱਸ ਦਈਏ ਕਿ ਕਰਤਾਰਪੁਰ ਗੁਰਦੁਆਰੇ 'ਚ ਪਾਕਿਸਤਾਨੀ ਮਾਡਲ ਦੇ ਫੋਟੋਸ਼ੂਟ 'ਤੇ ਭਾਰਤ ਨੇ ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਕੀਤਾ ਸੀ ਅਤੇ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ 'ਚ ਪਾਕਿਸਤਾਨੀ ਮਾਡਲ ਦੇ ਫੋਟੋਸ਼ੂਟ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਉਮੀਦ ਜਤਾਈ ਸੀ ਕਿ ਇਸ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।
ਦਰਅਸਲ ਸੋਮਵਾਰ ਨੂੰ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਲਿਬਾਸ ਦੇ ਇੱਕ ਬ੍ਰਾਂਡ ਲਈ ਸਿਰ ਢੱਕੇ ਬਗੈਰ ਫੋਟੋਸ਼ੂਟ ਕਰਵਾ ਰਹੀ ਪਾਕਿਸਤਾਨੀ ਮਾਡਲ ਸੌਲੇਹਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਸੀ।
ਇਹ ਵੀ ਪੜ੍ਹੋ: Booster Dose: ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਬੂਸਟਰ ਡੋਜ਼ ਲਈ ਮੰਗੀ DCGI ਤੋਂ ਮਨਜ਼ੂਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin