ਨਵੀਂ ਦਿੱਲੀ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਅਗਲੇ ਸਾਲ ਜਨਵਰੀ 'ਚ ਆਪਣੀ ਕੁਰਸੀ ਛੱਡਣ ਦੀ ਯੋਜਨਾ ਬਣਾ ਰਹੇ ਹਨ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੁਤਿਨ ਪਾਰਕਿਨਸੰਸ ਰੋਗ ਤੋਂ ਪੀੜਤ ਹਨ। ਇਸ ਕਾਰਨ ਉਹ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਉਨ੍ਹਾਂ ਦੀ ਪ੍ਰੇਮਿਕਾ ਜਿਮਨਾਸਟ ਅਲੇਨਾ ਕਾਬਾਈਵਾ ਤੇ ਉਸ ਦੀਆਂ ਦੋ ਬੇਟੀਆਂ ਨੇ ਪੁਤਿਨ ਨੂੰ ਅਸਤੀਫਾ ਦੇਣ ਦੀ ਅਪੀਲ ਕੀਤੀ ਹੈ।

ਤਾਜ਼ਾ ਤਸਵੀਰਾਂ ਤੋਂ ਬਾਅਦ ਪੁਤਿਨ ਦੀ ਬਿਮਾਰੀ ਦੀ ਅਟਕਲਾਂ ਤੇਜ਼ ਹੋ ਗਈਆਂ ਹਨ। ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਵਿੱਚ ਮਾਸਕੋ ਦੇ ਰਾਜਨੀਤਕ ਵਿਗਿਆਨੀ ਵਲੇਰੀ ਸੋਲੋਵੀ ਦੇ ਹਵਾਲੇ ਨਾਲ ਇਹ ਗੱਲ ਕਹੀ ਗਈ ਹੈ। ਰਾਜਨੀਤਕ ਵਿਗਿਆਨੀ ਨੇ ਦਾਅਵਾ ਕੀਤਾ ਕਿ ਪੁਤਿਨ ਪਾਰਕਿਨਸੰਸ ਦਾ ਸ਼ਿਕਾਰ ਹੋ ਸਕਦੇ ਹਨ। ਜਿਵੇਂਕਿ ਹਾਲ ਹੀ 'ਚ ਇਸ ਬਿਮਾਰੀ ਦੇ ਲੱਛਣ ਉਨ੍ਹਾਂ ਵਿੱਚ ਵੇਖੇ ਗਏ ਸੀ।

US Election | ਡੌਨਲਡ ਟਰੰਪ ਨੂੰ ਵੱਡਾ ਝਟਕਾ, ਮਿਸ਼ੀਗਨ ਤੇ ਜੋਰਜਿਆ 'ਚ ਦਾਇਰ ਕੇਸ ਖਾਰਜ

ਅਹਿਮ ਗੱਲ ਇਹ ਹੈ ਕਿ ਪੁਤਿਨ ਦੇ ਅਸਤੀਫੇ ਦੀ ਕਿਆਸ ਉਸ ਸਮੇਂ ਤੇਜ਼ ਹੋ ਰਹੀ ਹੈ ਜਦੋਂ ਰੂਸ ਦੇ ਸੰਸਦ ਮੈਂਬਰ ਇੱਕ ਬਿੱਲ ਪੇਸ਼ ਕਰਨ ਬਾਰੇ ਵਿਚਾਰ ਕਰ ਰਹੇ ਹਨ ਜਿਸ ਤਹਿਤ ਉਨ੍ਹਾਂ ਨੂੰ ਅਪਰਾਧਿਕ ਕਾਰਵਾਈ ਤੋਂ ਉਮਰ ਭਰ ਛੂਟ ਮਿਲੇਗੀ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਸੋਲੋਵੀ ਨੇ ਕਿਹਾ ਕਿ ਪੁਤਿਨ ਜਲਦੀ ਹੀ ਇੱਕ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰਨਗੇ। ਇਹ ਵਿਅਕਤੀ ਹੀ ਕੁਝ ਸਮੇਂ ਬਾਅਦ ਉਨ੍ਹਾਂ ਦਾ ਉਤਰਾਧਿਕਾਰੀ ਬਣੇਗਾ।

US Election: ਇੰਝ ਹੀ ਨਹੀਂ ਮਿਲੀ ਬਾਇਡਨ ਨੂੰ ਕੈਲੀਫੋਰਨੀਆ 'ਚ ਜਿੱਤ, ਜਾਣੋ ਕਿਵੇਂ ਭਾਰਤੀ ਮੂਲ ਦੇ ਕਾਰੋਬਾਰੀਆਂ ਨੇ ਨਿਭਾਈ ਅਹਿਮ ਭੂਮਿਕਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904