ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੀ ਵਿਵਾਦ ਜਾਰੀ ਹੈ। ਰਾਸ਼ਟਰਪਤੀ ਡੌਨਾਲਡ ਟਰੰਪ ਦੇ ਸਮਰਥਕਾਂ ਨੇ ਵਾਈਟ ਹਾਊਸ ਤੇ ਕੈਪਿਟੋਲ ਹਿਲਸ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ। ਹੁਣ ਅਮਰੀਕਾ 'ਚ ਹੰਗਾਮੇ ਤੋਂ ਬਾਅਦ ਵਾਸ਼ਿੰਗਟਨ ਡੀਸੀ 'ਚ ਲੌਕਡਾਊਨ ਲਾ ਦਿੱਤਾ ਗਿਆ ਹੈ। ਉੱਥੇ ਹੀ ਟਵਿਟਰ, ਫੇਸਬੁੱਕ ਤੇ ਇੰਸਟਾਗ੍ਰਾਮ ਨੇ ਟਰੰਪ ਦੇ ਅਕਾਊਂਟ ਬਲੌਕ ਕਰ ਦਿੱਤੇ ਹਨ। ਇਸ ਦੇ ਨਾਲ ਹੀ ਕੁਝ ਟਵੀਟ ਤੇ ਵੀਡੀਓ ਵੀ ਹਟਾ ਦਿੱਤੇ ਹਨ।


ਟਵਿਟਰ ਨੇ 12 ਘੰਟੇ ਤੇ ਇੰਸਟਾਗ੍ਰਾਮ ਨੇ 24 ਘੰਟਿਆਂ ਲਈ ਡੋਨਾਲਡ ਟਰੰਪ ਦਾ ਅਕਾਊਂਟ ਸਸਪੈਂਡ ਕੀਤਾ ਹੈ। ਟਵਿਟਰ ਨੇ ਟਰੰਪ ਦੇ ਅਕਾਊਂਟ ਨੂੰ ਸਸਪੈਂਡ ਕਰਨ ਪਿੱਛੇ ਨਾਗਰਿਕ ਅਖੰਡਤਾ ਨਿਯਮ ਦਾ ਹਵਾਲਾ ਦਿੱਤਾ। ਟਵਿਟਰ ਨੇ ਚੇਤਾਵਨੀ ਦਿੰਦਿਆਂ ਕਿਹਾ, 'ਜੇਕਰ ਟਰੰਪ ਆਪਣੇ ਤਿੰਨ ਟਵੀਟ ਡਿਲੀਟ ਨਹੀਂ ਕਰਦੇ ਤਾਂ ਉਨ੍ਹਾਂ ਦਾ ਅਕਾਊਂਟ 12 ਘੰਟੇ ਬਾਅਦ ਵੀ ਸਸਪੈਂਡ ਰਹੇਗਾ। ਭਵਿੱਖ 'ਚ ਟਵਿਟਰ ਦੇ ਨਿਯਮਾਂ ਦਾ ਉਲੰਘਣ ਕਰਨ 'ਤੇ ਡੌਨਾਲਡ ਟਰੰਪ ਦਾ ਅਕਾਊਂਟ ਹਮੇਸ਼ਾਂ ਲਈ ਸਸਪੈਂਡ ਕਰ ਦਿੱਤਾ ਜਾਵੇਗਾ।'


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ