ਜੇਨੇਵਾ: ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕੋਵਿਡ-19 ਟੀਕੇ ਬਣਾਉਣ ਵਾਲੀ ਕੀਤੀ ਕਿ ਉਹ ਦੋ-ਪੱਖੀ ਸੌਦੇ ਕਰਨੇ ਬੰਦ ਕਰਨ। ਉਨ੍ਹਾਂ ਕਿਹਾ ਕਿ ਉਹ ਟੀਕੇ ਤਕ ਸਭ ਦੀ ਪਹੁੰਚ ਨੂੰ ਯਕੀਨੀ ਬਣਾਉਣ ਦੇ ਸੰਯੁਕਤ ਰਾਸ਼ਟਰ ਦੇ ਯਤਨਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। WHO ਦੇ ਮੁਖੀ ਟ੍ਰੇਡੋਸ ਅਧਿਨੋਮ ਨੇ ਕਿਹਾ ਕਿ ਹੁਣ ਤਕ 42 ਦੇਸ਼ਾਂ ਨੇ ਇਸ ਦੇ ਟੀਕੇ ਲਾਉਣੇ ਸ਼ੁਰੂ ਕੀਤੇ ਹਨ। ਜਿੰਨ੍ਹਾਂ 'ਚ ਜ਼ਿਆਦਾਤਰ ਉੱਚ-ਆਮਦਨੀ ਵਾਲੇ ਦੇਸ਼ ਤੇ ਕੁਝ ਮੱਧਮ ਆਮਦਨ ਵਾਲੇ ਦੇਸ਼ ਸ਼ਾਮਲ ਹਨ।


ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ਨੂੰ ਅਪੀਲ ਕੀਤੀ, ਜਿੰਨ੍ਹਾਂ ਕੋਲ ਜ਼ਿਆਦਾ ਮਾਤਰਾ 'ਚ ਟੀਕੇ ਉਪਲਬਧ ਹਨ ਕਿ ਉਨ੍ਹਾਂ ਨੂੰ ਕੋਵੈਕਸ ਫੈਸਿਲਿਟੀ ਦੇ ਲਈ ਟੀਕੇ ਉਪਲਬਧ ਕਰਾਉਣੇ ਚਾਹੀਦੇ ਹਨ। ਜੋ ਸੰਯੁਕਤ ਰਾਸ਼ਟਰ ਸਮਰਥਿਤ ਯੋਜਨਾ ਹੈ। ਜੇਨੇਵਾ 'ਚ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, 'ਅਸੀਂ ਦੋਵੇਂ ਉੱਚ ਤੇ ਮੱਧਮ ਆਮਦਨ ਵਾਲੇ ਦੇਸ਼ਾਂ ਨੂੰ ਵੀ ਦੇਖ ਰਹੇ ਹਨ ਜੋ ਕੋਵੈਕਸ ਦਾ ਹਿੱਸਾ ਹਨ, ਜੋ ਵਾਧੂ ਦੋ-ਪੱਖੀ ਸੌਦੇ ਕਰ ਰਹੇ ਹਨ।'


ਉਨ੍ਹਾਂ ਕਿਹਾ ਇਸ ਨਾਲ ਸੰਭਾਵਿਤ ਰੂਪ ਨਾਲ ਸਾਰਿਆਂ ਲਈ ਟੀਕੇ ਦੀ ਕੀਮਤ ਵਧ ਜਾਵੇਗੀ ਤੇ ਇਸਦਾ ਮਤਲਬ ਹੈ ਕਿ ਸਭ ਤੋਂ ਗਰੀਬ ਤੇ ਸਭ ਤੋਂ ਪਿਛੜੇ ਦੇਸ਼ਾਂ 'ਚ ਲੋਕਾਂ ਨੂੰ ਟੀਕਾ ਨਹੀਂ ਲੱਗੇਗਾ। WHO ਦੇ ਮਹਾਂਨਿਰਦੇਸ਼ਕ ਨੇ ਕਿਹਾ, 'ਮੈਂ ਇਨ੍ਹਾਂ ਦੇਸ਼ਾਂ ਤੇ ਨਿਰਮਾਤਾਵਾਂ ਤੋਂ ਦੋਪੱਖੀ ਸੌਦੇ ਨਾ ਕਰਨ ਦੀ ਅਪੀਲ ਕਰਦਾ ਹਾਂ।'


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ