ਜਿਨੇਵਾ: ਵਿਸ਼ਵ ਸਿਹਤ ਸੰਗਠਨ (WHO) ਨੇ ਦੁਨੀਆਂ ਭਰ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਹਾਲਾਤ 'ਤੇ ਚਰਚਾ ਕਰਨ ਲਈ ਵੀਰਵਾਰ ਹੰਗਾਮੀ ਬੈਠਕ ਬੁਲਾਈ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਤਰ੍ਹਾਂ ਦੀ ਬੈਠਕ ਤਿੰਨ ਮਹੀਨੇ ਪਹਿਲਾਂ ਕੀਤੀ ਸੀ, ਜਦੋਂ ਕੋਵਿਡ-19 ਨੂੰ ਅੰਤਰ-ਰਾਸ਼ਟਰੀ ਐਮਰਜੈਂਸੀ ਐਲਾਨ ਦਿੱਤਾ ਸੀ।


ਵਿਸ਼ਵ ਸਿਹਤ ਸੰਗਠਨ ਦੇ ਚੀਫ਼ ਟ੍ਰੇਡੋਸ ਐਡਹੋਮ ਇਸ ਗੱਲ ਤੋਂ ਖ਼ਫ਼ਾ ਹਨ ਕਿ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਦਸੰਬਰ 'ਚ ਚੀਨ ਤੋਂ ਸ਼ੁਰੂ ਹੋਈ ਕੋਰੋਨਾ ਆਫ਼ਤ ਨਾਲ ਕਿਸ ਤਰ੍ਹਾਂ ਨਜਿੱਠਿਆ ਕਿ ਹੁਣ ਇਹ ਪੂਰੀ ਦੁਨੀਆਂ 'ਚ ਫੈਲ ਗਿਆ। ਦੁਨੀਆਂ ਭਰ 'ਚ ਤਿੰਨ ਮਿਲੀਅਨ ਤੋਂ ਜ਼ਿਆਦਾ ਲੋਕ ਇਸ ਵਾਇਰਸ ਤੋਂ ਪੀੜਤ ਹਨ ਤੇ ਕਰੀਬ 2.25 ਲੱਖ ਲੋਕ ਆਪਣੀ ਜਾਨ ਗਵਾ ਚੁੱਕੇ ਹਨ।


ਟ੍ਰੇਡੋਸ ਨੇ ਸੋਮਵਾਰ ਕਿਹਾ ਸੀ ਕਿ WHO ਨੇ ਕੋਵਿਡ-19 ਦੀ ਗੰਭੀਰਤਾ ਨੂੰ ਦੇਖਦਿਆਂ 30 ਜਨਵਰੀ ਨੂੰ ਮੈਡੀਕਲ ਐਮਰਜੈਂਸੀ ਐਲਾਨ ਦਿੱਤਾ ਸੀ ਉਸ ਵੇਲੇ ਕੋਈ ਮੌਤ ਨਹੀਂ ਹੋਈ ਸੀ। ਚੀਨ ਤੋਂ ਬਾਹਰ ਸਿਰਫ਼ 82 ਮਾਮਲੇ ਦਰਜ ਕੀਤੇ ਗਏ ਸਨ ਪਰ ਉਸ ਵੇਲੇ ਦੁਨੀਆਂ ਨੂੰ WHO ਨੂੰ ਧਿਆਨ ਨਾਲ ਸੁਣਨਾ ਚਾਹੀਦਾ ਸੀ।