Crime News: ਅਫ਼ਰੀਕੀ ਦੇਸ਼ ਕੀਨੀਆ ਦੇ ਰੂੰਡਾ 'ਚ ਪੁਲਿਸ ਨੇ 48 ਸਾਲ ਦੇ ਇਕ ਵਿਅਕਤੀ ਦੀ ਹੱਤਿਆ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। k24tv.co.ke ਦੀ ਰਿਪੋਰਟ ਮੁਤਾਬਕ ਪੁਲਿਸ ਨੇ ਦੱਸਿਆ ਕਿ ਸੈਮੂਅਲ ਸੁਮੂਨਗੂ ਨਾਂ ਦਾ ਵਿਅਕਤੀ ਬਿਨਾਂ ਦੱਸੇ ਅਚਾਨਕ ਘਰ ਪਹੁੰਚਿਆ ਸੀ ਤੇ ਇਸ ਤੋਂ ਬਾਅਦ ਉਸ ਨੇ ਆਪਣੇ ਬੈੱਡਰੂਮ 'ਚ ਪਤਨੀ ਨਾਲ ਗੁਆਂਢੀ ਨੂੰ ਇੰਤਰਾਜ਼ਯੋਗ ਹਾਲਤ 'ਚ ਦੇਖਿਆ। ਗੁੱਸੇ 'ਚ ਉਸ ਨੇ ਗੁਆਂਢੀ 'ਤੇ ਹਮਲਾ ਕਰ ਦਿੱਤਾ। ਅਫਰੀਕੀ ਮੀਡੀਆ ਦੀ ਰਿਪੋਰਟ ਮੁਤਾਬਕ ਇਹ ਘਟਨਾ ਕੇਨਿਆ ਦੇ ਰੂੰਡਾ ਦੇ ਗਿਥੋਗੋਰੋ ਇਲਾਕੇ ਦੀ ਹੈ। ਸੈਮੂਅਲ ਮੁਸੁਨਗੂ ਪੇਸ਼ੇ ਤੋਂ ਮਜ਼ਦੂਰ ਦੱਸਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸੈਮੂਅਲ ਨੇ ਗੁਆਂਢੀ ਨੂੰ ਪਤਨੀ ਨਾਲ ਇੰਤਰਾਜ਼ਯੋਗ ਹਾਲਤ 'ਚ ਦੇਖ ਲਿਆ ਸੀ। ਰਿਪੋਰਟ ਮੁਤਾਬਕ ਗੁੱਸੇ ਦੀ ਹਾਲਤ 'ਚ ਸੈਮੁਅਲ ਨੇ ਇਕ ਪੱਥਰ ਦਾ ਟੁਕੜਾ ਚੁੱਕਿਆ ਤੇ 40 ਸਾਲ ਦੇ ਗੁਆਂਢੀ ਦੇ ਸਿਰ 'ਤੇ ਮਾਰ ਦਿੱਤਾ। ਪੁਲਿਸ ਨੇ ਬਿਆਨ 'ਚ ਕਿਹਾ ਹੈ ਕਿ ਘਟਨਾ ਸਮੇਂ ਹੀ ਗੁਆਂਢੀ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਂ ਨੈਸ਼ਨ ਮਡੋਵੀ ਸੀ। The Directorate of Criminal Investigations (DCI)  ਨੇ ਇਕ ਬਿਆਨ 'ਚ ਕਿਹਾ ਕਿ ਘਟਨਾ ਦੇ ਸਮੇਂ ਕੁਝ ਲੋਕ ਨੈਸ਼ਨ ਨੂੰ ਬਚਾਉਣ ਲਈ ਉੱਥੇ ਪੁੱਜੇ ਸੀ ਪਰ ਜਦੋਂ ਤਕ ਉਸ ਨੂੰ ਬਚਾ ਪਾਉਂਦੇ ਦੇਰ ਹੋ ਚੁੱਕੀ ਸੀ। ਦੋਸ਼ੀ ਗ੍ਰਿਫਤਾਰnairobileo.co.ke  ਦੀ ਰਿਪੋਰਟ ਮੁਤਾਬਕ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋਹੋਲੀ ਮਗਰੋਂ ਲੱਗੇਗਾ ਮਹਿੰਗਾਈ ਦਾ ਝਟਕਾ, ਰੂਸ-ਯੂਕਰੇਨ ਤਣਾਅ ਕਰਕੇ ਕੱਚਾ ਤੇਲ 100 ਡਾਲਰ ਪ੍ਰਤੀ ਬੈਰਲ ਨੇੜੇ

Punjab Election 2022: ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਲਈ ਉਤਸ਼ਾਹਤ ਭਾਜਪਾ, ਹੋਰ ਪਾਰਟੀਆਂ ਦੇ ਸਵਾਗਤ ਲਈ ਤਿਆਰ, ਜਾਣੋ ਕੀ ਘੜੀ ਜਾ ਰਹੀ ਰਣਨੀਤੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

 
 

https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904