ਵਾਸ਼ਿੰਗਟਨ: ਵਿਕੀਲਿਕਸ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਿੱਜੀ-ਮੇਲ ਬਾਰੇ ਅਹਿਮ ਖ਼ੁਲਾਸਾ ਕੀਤਾ ਹੈ। ਵਿਕੀਲੀਕਸ ਦੇ ਇਸ ਖ਼ੁਲਾਸੇ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਨੂੰ ਇੱਕ ਵਾਰ ਫਿਰ ਸ਼ਰਮਿੰਦਗੀ ਝੱਲਣੀ ਪੈ ਸਕਦੀ ਹੈ। ਵਿਕੀਲਿਕਸ ਨੇ ਟਵੀਟ ਕੀਤਾ ਹੈ ਕਿ 'ਗੁਪਤ ਪਤਿਆਂ ਦੇ ਮਧਿਅਮ ਤੋਂ ਭੇਜੇ ਗਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਈ ਈਮੇਲ ਦੀ ਪਹਿਲੀ ਖੇਪ ਦਾ ਖ਼ੁਲਾਸਾ ਕਰ ਦਿੱਤਾ ਗਿਆ ਹੈ। ਟਵੀਟ ਤੋਂ ਅੰਦਾਜ਼ ਤੋਂ ਲੱਗਦਾ ਹੈ ਕਿ ਓਬਾਮਾ ਦੇ ਹੋਰ ਵੀ ਨਿੱਜੀ ਵੇਰਵਿਆਂ ਦਾ ਖ਼ੁਲਾਸਾ ਕੀਤਾ ਜਾਵੇਗਾ।



ਨਿਊਯਾਰਕ ਪੋਸਟ ਦੇ ਅਨੁਸਾਰ ਵਿਕੀਲਿਕਸ ਦੇ ਸੱਤ ਸੰਦੇਸ਼ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਵਿੱਚ ਇੱਕ ਈਮੇਲ ਪਤਾ ਕਥਿਤ ਤੌਰ ਉੱਤੇ commander-in cheif:bobama@ameritech.net ਹੈ। ਈਮੇਲ ਦੀ ਇੱਕ ਗੱਲਬਾਤ 4 ਨਵੰਬਰ 2008 ਦੀ ਹੈ, ਜਿਸ ਦਿਨ ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਸੀ। ਓਬਾਮਾ ਦੀ ਟੀਮ ਦੇ ਕੋ-ਪ੍ਰੈਂਸੀਡੈਂਟਟ ਜਾਨ ਪੋਟੇਸਟਾ ਨੇ ਓਬਾਮਾ ਨੂੰ ਬੇਨਤੀ ਹੈ ਕਿ ਉਹ ਵਿਸ਼ਵ ਵਿੱਤੀ ਸੰਕਟ ਉੱਤੇ 15 ਨਵੰਬਰ ਨੂੰ ਜੋ ਜੀ-20 ਮੀਟਿੰਗ ਦਾ ਸੱਦਾ ਉਹ ਸਵੀਕਾਰ ਨਾ ਕਰਨ। ਮੇਲ ਅਨੁਸਾਰ ਆਪਣਾ ਕਾਰਜਕਾਲ ਪੂਰਾ ਕਰ ਰਹੇ ਤਤਕਾਲੀਨ ਰਾਸ਼ਟਰਪਤੀ ਜਾਰਜ ਬੁਸ਼, ਓਬਾਮਾ ਦੇ ਅਧਿਕਾਰਤ ਤੌਰ ਉੱਤੇ ਰਾਸ਼ਟਰਪਤੀ ਬਣਨ ਤੋਂ ਬਾਅਦ ਰਾਤ ਸਮੇਂ ਸੱਦਾ ਦਿੰਦੇ ਹਨ ਤਾਂ ਵੀ ਉਨ੍ਹਾਂ ਨੂੰ ਨਹੀਂ ਜਾਣਾ ਚਾਹੀਦਾ।



ਪੋਟੇਸਟਾ ਨੇ ਆਖਿਆ ਹੈ ਕਿ ਹੋ ਸਕਦਾ ਹੈ ਕਿ ਰਾਸ਼ਟਰਪਤੀ ਜਾਰਜ ਬੁਸ਼ ਇਹ ਮੁੱਦਾ ਰਾਤ ਨੂੰ ਤੁਹਾਡੇ ਸਾਹਮਣੇ ਚੁੱਕਣ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਨੂੰ ਲੈ ਕੇ ਹੁਸ਼ਿਆਰ ਰਹੋ। ਵਾਸ਼ਿੰਗਟਨ ਵਿੱਚ ਜਦੋਂ ਜੀ-20 ਦੀ ਬੈਠਕ ਹੋਈ ਸੀ ਤਾਂ ਉਸ ਸਮੇਂ ਓਬਾਮਾ ਉਸ ਵਿੱਚ ਹਿੱਸਾ ਲੈਣ ਨਹੀਂ ਸਨ ਗਏ।



ਓਬਾਮਾ ਦੇ ਇਸ ਕਥਿਤ ਏਮੇਲ ਪਤਾ ਉੱਤੇ ਸ਼ਨੀਵਾਰ ਨੂੰ ਇੱਕ ਈਮੇਲ ਭੇਜਿਆ ਗਿਆ ਜੋ ਵਾਪਸ ਨਹੀਂ ਆਏ, ਜਿਸ ਦਾ ਮਤਲਬ ਇਹ ਹੈ ਕਿ ਇਹ ਪਤਾ ਅਜੇ ਵੀ ਐਕਟਿਵ ਹੈ। ਵਾਈਟ ਹਾਊਸ ਨੇ ਇਸ ਮੁੱਦੇ ਉੱਤੇ ਕੋਈ ਵੀ ਟਿੱਪਣੀ ਕਾਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਮਰੀਕੀ ਖ਼ੁਫ਼ੀਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੈਮੋਕ੍ਰੇਟਿਕ ਪਾਰਟੀ ਦੇ ਈਮੇਲ ਨੂੰ ਜਨਤਕ ਕਰਨ ਦੇ ਪਿੱਛੇ ਰੂਸ ਦਾ ਸਾਜ਼ਿਸ਼ ਹੈ।