ਜਾਨਵਰਾਂ ਨਾਲ ਲਗਾਅ ਹੋਣਾ ਵੱਖਰੀ ਗੱਲ ਹੈ। ਪਰ ਬੈਲਜੀਅਮ 'ਚ ਇਕ ਹੈਰਾਨੀ ਵਾਲਾ ਕੇਸ ਸਾਹਮਣੇ ਆਇਆ ਜਿੱਥੇ ਇਕਔਰਤ ਨੇ ਪ੍ਰਗਟਾਵਾ ਕੀਤਾ ਕਿ ਉਸ ਦਾ ਚਿੜੀਆਘਰ 'ਚ ਇਕ ਚਿੰਪੈਂਜੀ ਨਾਲ ਚਾਰ ਸਾਲ ਤੋਂ ਸਬੰਧ (Affair) ਸੀ।
ਐਡੀ ਟਿਮਰਮਨਸ ਨਾਂਅ ਦੀ ਔਰਤ ਵੱਲੋਂ ਇਹ ਦਾਅਵਾ ਕਰਨ ਮਗਰੋਂ ਕਿ ਉਸ ਦਾ ਚਿੰਪੈਂਜੀ ਨਾਲ ਸਬੰਧ ਹੈ ਉਸ ਦੇ ਚਿੜੀਆਘਰ ਆਉਣ 'ਤੇ ਪਾਬੰਦੀ ਲਾ ਦਿੱਤੀ ਸੀ। ਦੋਵੇਂ ਜਣੇ ਸ਼ੀਸ਼ੇ ਦੇ ਆਰ-ਪਾਰ 'ਚੋਂ ਇਕ ਦੂਜੇ ਨਾਲ ਜ਼ਾਹਰ ਤੌਰ 'ਤੇ ਸੰਪਰਕ ਕਰਦੇ ਸਨ ਤੇ ਇਕ ਦੂਜੇ ਨੂੰ ਚੁੰਮਦੇ ਸਨ।
ਇਸ ਤੋਂ ਬਾਅਦ ਹੀ ਚਿੜੀਆਘਰ ਨੇ ਔਰਤ 'ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ। ਦਰਅਸਲ ਉੱਥੋਂ ਦੇ ਅਧਿਕਾਰੀਆਂ ਦਾ ਮੰਨਣਾ ਸੀ ਕਿ ਐਡੀ ਦੇ ਨਾਲ ਉਸ ਚਿੰਪੈਂਜੀ ਦੀ ਨੇੜਤਾ ਉਸ ਦੇ ਰਿਸ਼ਤੇ ਲਈ ਨੁਕਸਾਨਦਾਇਕ ਸਾਬਿਤ ਹੋ ਰਹੀ ਸੀ ਤੇ ਉੱਥੇ ਉਸ ਦੇ ਹੋਰ ਚਿੰਪੈਜੀ ਨਾਲ ਸਬੰਧਾਂ ਲਈ ਵੀ ਨੁਕਸਾਨਦਾਇਕ ਸੀ। ਇਸ ਤੋਂ ਇਲਾਵਾ ਇਹ ਰਿਸ਼ਤਾ ਚਿੰਪੈਜੀ ਦੇ ਵਿਕਾਸ ਵਿਚ ਰੁਕਾਵਟ ਬਣ ਰਿਹਾ ਸੀ।
ਪਾਬੰਦੀ 'ਤੇ ਗੱਲ ਕਰਦਿਆਂ ਕਿਹਾ ਕਿ ਮੈਂ ਉਸ ਜਾਨਵਰ ਨੂੰ ਪਿਆਰ ਕਰਦਾ ਹਾਂ ਤੇ ਉਹ ਮੈਨੂੰ ਪਿਆਰ ਕਰਦਾ ਹੈ। ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਇਵੇਂ ਕਿਉਂ ਕਰ ਰਹੇ ਹਨ।
ਓਧਰ ਚਿੜੀਘਰ ਦੇ ਅਧਿਕਾਰੀ ਆਪਣੇ ਫੈਸਲੇ 'ਤੇ ਕਾਇਮ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਚਿੰਪੈਜੀ ਚਿਤਾ ਸੈਲਾਨੀਆਂ ਨਾਲ ਬਿਜ਼ੀ ਰਹਿੰਦਾ ਹੈ ਤਾਂ ਦੂਜੇ ਚਿੰਪੈਂਜੀ ਉਸ ਨੂੰ ਨਜ਼ਰ ਅੰਦਾਜ਼ ਕਰਦੇ ਹਨ। ਉਸ ਨੂੰ ਸਮੂਹ ਦਾ ਹਿੱਸਾ ਨਹੀਂ ਮੰਨਦੇ। ਫਿਰ ਉਹ ਆਪਣੇ ਆਪ ਬਾਹਰ ਬੈਠ ਜਾਂਦਾ ਹੈ। ਓਧਰ ਐਡੀ ਚਿੜੀਆਘਰ ਦੇ ਫੈਸਲੇ ਨਾਲ ਸਹਿਮਤ ਨਹੀਂ ਤੇ ਉਹ ਆਪਣੇ ਆਪ ਨਾਲ ਭੇਦਭਾਵ ਮਹਿਸੂਸ ਕਰਦੀ ਹੈ
ਇਹ ਵੀ ਪੜ੍ਹੋ: Side Effects of Oversleeping: ਜ਼ਿਆਦਾ ਸੌਣ ਵਾਲੇ ਸਾਵਧਾਨ! ਹੋ ਸਕਦੀਆਂ ਗੰਭੀਰ ਬੀਮਾਰੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin