ਰਿਆਧ: ਇਸਲਾਮਿਕ ਦੇਸ਼ ਸਾਊਦੀ ਅਰਬ ਵਿੱਚ ਮਹਿਲਾਵਾਂ ਹੁਣ ਆਪਣੀਆਂ ਸ਼ਰਤਾਂ 'ਤੇ ਵਿਆਹ ਕਰਾਉਣ ਲੱਗੀਆਂ ਹਨ। ਵਿਆਹ ਤੋਂ ਬਾਅਦ ਡਰਾਈਵਿੰਗ, ਪੜ੍ਹਾਈ-ਲਿਖਾਈ, ਨੌਕਰੀ ਤੇ ਘੁੰਮਣ-ਫਿਰਨ ਲਈ ਉਹ ਵਿਆਹ ਤੋਂ ਪਹਿਲਾਂ ਪਤੀ ਨਾਲ ਕਾਨਟਰੈਕਟ ਕਰ ਰਹੀਆਂ ਹਨ। ਅਜਿਹਾ ਵਿਆਹ ਤੋਂ ਬਾਅਦ ਕਿਸੇ ਤਰ੍ਹਾਂ ਦੇ ਵਿਵਾਦ ਤੋਂ ਬਚਣ ਲਈ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਹੀ ਇੱਥੇ ਮਹਿਲਾਵਾਂ ਨੂੰ ਦਹਾਕਿਆਂ ਤੋਂ ਬਾਅਦ ਡਰਾਇਵਿੰਗ ਦਾ ਅਧਿਕਾਰ ਦਿੱਤਾ ਗਿਆ ਹੈ।
ਡਰਾਈਵਿੰਗ ਦਾ ਹੱਕ ਮਿਲਣ ਮਗਰੋਂ ਮਹਿਲਾਵਾਂ ਸਿਰਫ਼ ਆਮ ਡਰਾਈਵਿੰਗ ਹੀ ਨਹੀਂ ਕਰ ਰਹੀਆਂ, ਬਲਕਿ ਰਫ਼ਤਾਰ ਤੇ ਸਟੰਟ ਦਾ ਜਨੂੰਨ ਵੀ ਦੇਖਣ ਨੂੰ ਮਿਲ ਰਿਹਾ ਹੈ। ਸੇਲਜ਼ਮੈਨ ਦਾ ਕੰਮ ਕਰਨ ਵਾਲੇ ਦੁਬਈ ਦੇ ਸ਼ਖ਼ਸ ਮਜ਼ਦ ਨੇ ਦੱਸਿਆ ਕਿ ਉਹ ਵਿਆਹ ਦੀਆਂ ਤਿਆਰੀਆਂ ਵਿੱਚ ਜੁਟਿਆ ਸੀ ਕਿ ਉਸ ਦੀ ਮੰਗੇਤਰ ਨੇ ਵਿਆਹ ਲਈ ਅਵੱਲੀ ਸ਼ਰਤ ਰੱਖ ਦਿੱਤੀ। ਉਸ ਨੇ ਮੰਗ ਰੱਖੀ ਕਿ ਮਜ਼ਦ ਵਿਆਹ ਤੋਂ ਬਾਅਦ ਉਸ ਨੂੰ ਡਰਾਈਵਿੰਗ ਤੇ ਨੌਕਰੀ ਕਰਨ ਦੀ ਆਜ਼ਾਦੀ ਦਏਗਾ।
ਵਿਆਹ ਤੋਂ ਬਾਅਦ ਮਜ਼ਦ ਉਸ ਨੂੰ ਨਜ਼ਰਅੰਦਾਜ਼ ਨਾ ਕਰ ਸਕੇ, ਇਸ ਲਈ ਮੰਗੇਤਰ ਨੇ ਉਸ ਕੋਲੋਂ ਕਰਾਰ 'ਤੇ ਬਕਾਇਦਾ ਹਸਤਾਖ਼ਰ ਵੀ ਲਏ ਹਨ। ਇਸ ਦੇ ਨਾਲ ਹੀ ਇੱਕ ਹੋਰ ਕੁੜੀ ਨੇ ਵੀ ਆਪਣੇ ਮੰਗੇਤਰ ਨਾਲ ਕਰਾਰ ਕੀਤਾ ਕਿ ਉਹ ਦੂਜਾ ਵਿਆਹ ਨਹੀਂ ਕਰਵਾਏਗਾ। ਇਸ ਮਾਮਲੇ ਵਿੱਚ ਮੌਲਵੀ ਅਬਦੁਲਮੋਹਸੇਨ ਅਲਅਜ਼ੇਮੀ ਨੇ ਦੱਸਿਆ ਕਿ ਕੁਝ ਲੜਕੀਆਂ ਡਰਾਈਵਿੰਗ ਦੀ ਮੰਗ ਨੂੰ ਲੈ ਕੇ ਵੀ ਕਰਾਰ ਕਰ ਰਹੀਆਂ ਹਨ। ਕਰਾਰ ਹੋਣ ਨਾਲ ਪਤੀ ਤੇ ਸਹੁਰਾ ਪਰਿਵਾਰ ਪਾਬੰਦ ਹੋ ਜਾਂਦੇ ਹਨ ਤੇ ਲੜਕੀਆਂ ਦੀ ਮੰਗ ਤੋਂ ਕਿਨਾਰਾ ਨਹੀਂ ਕਰ ਸਕਦੇ।
ਵਿਆਹ ਤੋਂ ਪਹਿਲਾਂ ਔਰਤਾਂ ਦਾ ਲਿਖਤੀ ਕਰਾਰ, ਗੱਡੀ ਚਲਾਉਣ, ਨੌਕਰੀ ਤੇ ਘੁੰਮਣ-ਫਿਰਨ ਦੀ ਖੁੱਲ੍ਹ
ਏਬੀਪੀ ਸਾਂਝਾ
Updated at:
26 Jun 2019 03:12 PM (IST)
ਸਾਊਦੀ ਅਰਬ ਵਿੱਚ ਮਹਿਲਾਵਾਂ ਹੁਣ ਆਪਣੀਆਂ ਸ਼ਰਤਾਂ 'ਤੇ ਵਿਆਹ ਕਰਾਉਣ ਲੱਗੀਆਂ ਹਨ। ਵਿਆਹ ਤੋਂ ਬਾਅਦ ਡਰਾਈਵਿੰਗ, ਪੜ੍ਹਾਈ-ਲਿਖਾਈ, ਨੌਕਰੀ ਤੇ ਘੁੰਮਣ-ਫਿਰਨ ਲਈ ਉਹ ਵਿਆਹ ਤੋਂ ਪਹਿਲਾਂ ਪਤੀ ਨਾਲ ਕਾਨਟਰੈਕਟ ਕਰ ਰਹੀਆਂ ਹਨ। ਅਜਿਹਾ ਵਿਆਹ ਤੋਂ ਬਾਅਦ ਕਿਸੇ ਤਰ੍ਹਾਂ ਦੇ ਵਿਵਾਦ ਤੋਂ ਬਚਣ ਲਈ ਕੀਤਾ ਜਾ ਰਿਹਾ ਹੈ।
- - - - - - - - - Advertisement - - - - - - - - -