ਖਬਰ ਵਿਸ਼ਵ ਭਰ ਦੀ, ਸਿਰਫ ਦੋ ਮਿੰਟ 'ਚ
ਏਬੀਪੀ ਸਾਂਝਾ | 04 Nov 2016 12:58 PM (IST)
1….ਪਾਕਿਸਤਾਨ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਠੋਸ ਤੇ ਟਿਕਾਊ ਗੱਲਬਾਤ ਲਈ ਤਿਆਰ ਹੈ। ਪਾਕਿਸਤਾਨ ਨੇ ਭਾਰਤ 'ਤੇ ਦੁਵੱਲੇ ਸਬੰਧਾਂ ਵਿੱਚ ਰੁਕਾਵਟ ਪਾਉਣ ਤੇ ਗੱਲਬਾਤ ਲਈ ਉਸ ਦੀ ਪਹਿਲ 'ਤੇ ਹੁੰਗਾਰਾ ਨਾ ਭਰਨ ਦਾ ਇਲਜ਼ਾਮ ਲਾਇਆ। 2…..ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਬਾਰੇ ਕਿਹਾ ਕਿ ਉਹ ਅਜਿਹੀ ਉਮੀਦਵਾਰ ਹੈ ਜਿਸ ਨੇ ਆਪਣਾ ਪੂਰਾ ਜੀਵਨ ਦੇਸ਼ ਦੇ ਲੋਕਾਂ ਨੂੰ ਸਮਰਪਿਤ ਕੀਤਾ ਹੈ। ਉਹ ਸਹੀ ਸਮੇਂ 'ਤੇ ਸਹੀ ਉਮੀਦਵਾਰ ਹਨ। ਅਮਰੀਕੀ ਚੋਣਾਂ ਨੂੰ ਲੈ ਕੇ ਮਾਹੌਲ ਗਰਮ ਹੈ। ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੀ ਪਤਨੀ ਮੇਲਾਨੀਆ ਤੇ ਬੇਟੀ ਵੀ ਉਨ੍ਹਾਂ ਦੇ ਸਮਰਥਨ 'ਚ ਪ੍ਰਚਾਰ ਕਰ ਰਹੇ ਹਨ। ਬੀਬੀਸੀ ਮੁਤਾਬਕ ਮੇਲਾਨੀਆ ਨੇ ਲੋਕਾਂ ਨੂੰ ਦੱਸਿਆ ਕਿ ਜੇਕਰ ਉਹ ਫਸਟ ਲੇਡੀ ਬਣਦੀ ਹੈ ਤਾਂ ਕਿਹੜੇ ਕੰਮਾਂ ਨੂੰ ਪਹਿਲ ਦੇਵੇਗੀ। 3….ਇਰਾਕੀ ਸ਼ਹਿਰ ਮੌਸੂਲ ਨੂੰ ਇਸਲਾਮਿਕ ਸਟੇਟ ਤੋਂ ਛੁਡਾਉਣ ਲਈ ਜੰਗ ਜਾਰੀ ਹੈ। ਸੈਨਾ ਲਗਾਤਾਰ ਬਗਦਾਦੀ ਦੇ ਖਾਤਮੇ ਲਈ ਅੱਗੇ ਵਧ ਰਹੀ ਹੈ। ਇਰਾਕੀ ਸੈਨਾ ਨੇ ਆਪਣੀ ਘੇਰਾਬੰਦੀ ਹੋਰ ਮਜ਼ਬੂਤ ਕਰ ਦਿੱਤੀ ਹੈ। 10 ਲੱਖ ਦੀ ਆਬਾਦੀ ਵਾਲੇ ਮੋਸੂਲ ਵਿੱਚ ਜਾਰੀ ਸੈਨਿਕ ਅਭਿਆਨ ਦੌਰਾਨ ਆਮ ਲੋਕ ਫਸ ਕੇ ਰਹਿ ਗਏ ਹਨ। ਬੀਬੀਸੀ ਦੀ ਖਬਰ ਮੁਤਾਬਕ ਹਾਲੇ ਲੜਾਈ ਦੀ ਸ਼ੁਰੂਆਤ ਹੀ ਹੋਈ ਹੈ। 4….ਕੈਲੀਫੋਰਨੀਆ ਦੇ ਸੂਬੇ ਇੰਡੀਆਨਾ ਵਿੱਚ ਸਿੱਖ ਇਤਿਹਾਸ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ। ਸਿੱਖ ਇਤਿਹਾਸ ਤੋਂ ਇਲਾਵਾ ਇਸ ਸੂਬੇ ਦੇ ਸਕੂਲਾਂ ਵਿੱਚ ਸੰਸਕ੍ਰਿਤ ਨੂੰ ਸਕੂਲੀ ਸਿਲੇਬਸ ਵਿੱਚ ਸ਼ਾਮਲ ਕੀਤਾ ਗਿਆ ਹੈ। ਇੰਡੀਆਨਾ ਸੁਪਰਡੈਂਟ ਗਲੇਂਡਾ ਰਿਟਜ਼ ਨੇ ਸਿੱਖ ਪੀਏਸੀ ਬੈਠਕ ਵਿੱਚ ਇਸ ਗੱਲ ਦਾ ਐਲਾਨ ਕੀਤਾ ਹੈ। 5…..ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਕਰੀਬੀ ਰਵੀਰਾਜ ਸਿੰਘ ਨੂੰ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਪੁਲਿਸ ਨੇ ਨਕਲੀ ਨੋਟਾਂ ਦਾ ਕਾਰੋਬਾਰ ਚਲਾਉਣ ਦੇ ਇਲਜ਼ਾਮ ਤਹਿਤ ਦੁਬਾਰਾ ਕਾਬੂ ਕੀਤਾ ਹੈ। 6….ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਮੁਤਾਬਕ ਲੀਬੀਆ ਕੋਲ ਸਮੁੰਦਰ ਤੱਟ ਵਿੱਚ ਦੋ ਜਹਾਜ਼ਾਂ ਦੇ ਡੁੱਬਣ ਕਾਰਨ 200 ਸ਼ਰਨਾਰਥੀਆਂ ਦੇ ਡੁੱਬ ਜਾਣ ਦਾ ਖਦਸ਼ਾ ਹੈ। ਬੀਬੀਸੀ ਦੀ ਖਬਰ ਮੁਤਾਬਕ ਇਹ ਸੂਚਨਾ ਬਚਾ ਕੇ ਇਟਲੀ ਲਿਆਂਦੇ ਗਏ ਲੋਕਾਂ ਨੇ ਦਿੱਤੀ ਹੈ। ਸਮੁੰਦਰ ਤੋਂ 12 ਲਾਸ਼ਾਂ ਕੱਢੀਆਂ ਗਈਆਂ ਹਨ। 7….ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਤੋਂ ਪਹਿਲਾਂ ਬ੍ਰਿਟੇਨ ਸਰਕਾਰ ਨੂੰ ਇਸ ਮਸਲੇ 'ਤੇ ਮਤਦਾਨ ਕਰਾਉਣਾ ਪਵੇਗਾ। ਬੀਬੀਸੀ ਦੀ ਖਬਰ ਮੁਤਾਬਕ ਬ੍ਰਿਟੇਨ ਹਾਈਕੋਰਟ ਦੇ ਇਸ ਫੈਸਲੇ ਮੁਤਾਬਕ ਸੰਸਦ ਨੂੰ ਵੋਟਿੰਗ ਕਰਾਉਣੀ ਪਵੇਗੀ ਕਿ ਉਹ ਈ.ਯੂ. ਤੋਂ ਵੱਖ ਹੋਣ ਦੀ ਪ੍ਰਕ੍ਰਿਆ ਸ਼ੁਰੂ ਕਰ ਸਕਦਾ ਹੈ ਜਾਂ ਨਹੀ। 8….ਧਰਮ ਨਗਰੀ ਕਾਸ਼ੀ ਵਿੱਚ ਸਵੀਡਨ ਦੇ ਰਹਿਣ ਵਾਲੇ ਲਾੜਾ-ਲਾੜੀ ਨੇ ਭਾਰਤੀ ਰਿਵਾਇਤ ਮੁਤਾਬਕ ਵਿਆਹ ਰਚਾਇਆ। ਉਨ੍ਹਾਂ ਨੇ ਕੁਝ ਸਾਲ ਪਹਿਲਾਂ ਗੰਗਾ ਮਾਂ ਸਾਹਮਣੇ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ। ਇਸ ਵਿਆਹ ਵਿੱਚ ਦੇਸ਼-ਵਿਦੇਸ਼ ਤੋਂ ਮਹਿਮਾਨ ਸ਼ਾਮਲ ਹੋਏ।