1…ਪਾਕਿਸਤਾਨੀ ਅਖਬਾਰ 'ਡਾਨ' ਮੁਤਾਬਕ ਪਾਕਿ ਸੈਨਾ ਪ੍ਰਮੁੱਖ ਰਾਹੀਲ ਸ਼ਰੀਫ ਨੇ ਦਾਅਵਾ ਕੀਤਾ ਹੈ ਕਿ 14 ਨਵੰਬਰ ਨੂੰ ਐਲ.ਓ.ਸੀ. ਕੋਲ ਭਿੰਬਰ ਸੈਕਟਰ ਵਿੱਚ ਪਾਕਿ ਸੈਨਾ ਦੀ ਫਾਇਰਿੰਗ ਵਿੱਚ 11 ਭਾਰਤੀ ਸੈਨਿਕ ਮਾਰੇ ਗਏ ਜਦਕਿ ਭਾਰਤ ਨੇ ਰਾਹੀਲ ਦੇ ਦਾਅਵਿਆਂ ਨੂੰ ਝੂਠ ਦੱਸਿਆ ਹੈ।

2….ਰਾਹੀਲ ਸ਼ਰੀਫ ਦਾ ਦਾਅਵਾ ਹੈ ਕਿ ਭਾਰਤੀ ਸੈਨਾ ਦੀ ਫਾਇਰਿੰਗ ਵਿੱਚ 7 ਪਾਕਿਸਤਾਨੀ ਸੈਨਿਕ ਮਾਰੇ ਗਏ ਸਨ। ਉਸੇ ਦਾ ਬਦਲਾ ਪਾਕਿਸਤਾਨੀ ਫੌਜ ਨੇ ਲਿਆ ਹੈ। ਰਾਹੀਲ ਦੇ ਹਵਾਲੇ ਤੋਂ ਅਖਬਾਰ ਵਿੱਚ ਛੱਪਿਆ ਹੈ ਕਿ ਭਾਰਤੀ ਸੈਨਾ ਨੂੰ ਆਪਣੇ ਸੈਨਿਕਾਂ ਦੀ ਮੌਤ ਸਵੀਕਾਰਨੀ ਚਾਹੀਦੀ ਹੈ।

3….ਪਾਕਿਸਤਾਨੀ ਸੈਨਾ ਨੇ ਰਾਜਸਥਾਨ ਬਾਰਡਰ ਕੋਲ ਪਾਕਿਸਤਾਨ ਵਿੱਚ ਵੱਡਾ ਸੈਨਿਕ ਅਭਿਆਸ ਕੀਤਾ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਸੈਨਾ ਪ੍ਰਮੁੱਖ ਰਾਹੀਲ ਸ਼ਰੀਫ ਵੀ ਸ਼ਾਮਲ ਹੋਏ।

4...ਪੁਣੇ ਦੇ ਮਿਲਟਰੀ ਸਟੇਸ਼ਨ ਵਿੱਚ ਭਾਰਤ ਤੇ ਚੀਨ ਦੀ ਸੈਨਾ ਵਿਚਾਲੇ ਸਾਂਝਾ ਯੁੱਧ ਅਭਿਆਸ ਸ਼ੁਰੂ ਹੋਇਆ ਹੈ। ਇਸ ਦਾ ਮਕਸਦ ਅੱਤਵਾਦ ਵਿਰੋਧੀ ਅਭਿਆਨਾਂ ਵਿੱਚ ਦੋਹਾਂ ਦੇਸ਼ਾਂ ਦਾ ਆਪਸੀ ਤਾਲਮੇਲ ਵਧਾਉਣਾ ਹੈ।

5...ਰਾਸ਼ਟਰਪਤੀ ਬਰਾਕ ਓਬਾਮਾ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੀ ਜਿੱਤ ਨੂੰ ਵੇਖਦੇ ਹੋਏ ਕੱਚੇ ਰਾਸ਼ਟਰਵਾਦ ਖਿਲਾਫ ਚੇਤਾਵਨੀ ਜਾਰੀ ਕੀਤੀ ਹੈ। ਓਬਾਮਾ ਮੁਤਾਬਕ ਟਰੰਪ ਨੇ ਵਿਸ਼ਵੀਕਰਨ ਦੇ ਖਤਰੇ ਦੇ ਡਰ ਦਾ ਤਣਾਅ ਪੈਦਾ ਕੀਤਾ ਤੇ ਉਸ ਦਾ ਲਾਭ ਚੁੱਕਿਆ।

6….ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਜਿੱਤਣ ਵਾਲੇ ਟਰੰਪ ਖਿਲਾਫ ਵਾਸ਼ਿੰਗਟਨ ਡੀ.ਸੀ. ਵਿੱਚ ਹਜ਼ਾਰਾਂ ਵਿਦਿਆਰਥੀਆਂ ਨੇ ਮਾਰਚ ਕੱਢਿਆ। ਸਮਾਚਾਰ ਏਜੰਸੀ ਸਿਨੰਹੂਆ ਮੁਤਾਬਕ ਮਾਰਚ ਦੌਰਾਨ ਟਰੰਪ ਵਿਰੁੱਧ ਨਾਅਰੇ ਲਾਏ ਗਏ।

7….ਨਿਊਯਾਰਕ ਦੇ ਮੇਅਰ ਬਿੱਲ ਡੇ ਬਲਾਸਿਓ ਨੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਕੇ ਕਿਹਾ ਕਿ ਨਿਊਯਾਰਕ ਦੇ ਲੋਕ ਡਰੇ ਹੋਏ ਹਨ। ਬੀ.ਬੀ.ਸੀ. ਦੀ ਖਬਰ ਮੁਤਾਬਕ ਉਨ੍ਹਾਂ ਕਿਹਾ ਕਿ ਟਰੰਪ ਦੀਆਂ ਪ੍ਰਵਾਸੀਆਂ ਲਈ ਯੋਜਨਾਵਾਂ ਨਿਊਯਾਰਕ ਵਿੱਚ ਕੰਮ ਨਹੀਂ ਕਰਨਗੀਆਂ ਜੋ ਪ੍ਰਵਾਸੀਆਂ ਲਈ ਚੰਗੀ ਥਾਂ ਹੈ।

8….ਸੀਰੀਆ ਦੇ ਅਲੈਪੋ ਵਿੱਚ ਸਰਕਾਰੀ ਜਹਾਜ਼ਾਂ 'ਤੇ ਹੋਏ ਹਮਲੇ ਵਿੱਚ ਹਸਪਤਾਲ, ਬਲੱਡ ਬੈਂਕ ਤੇ ਐਂਬੂਲੈਂਸ ਨੂੰ ਨਿਸ਼ਾਨਾ ਬਣਾਇਆ ਗਿਆ। ਬੀ.ਬੀ.ਸੀ. ਦੀ ਖਬਰ ਮੁਤਾਬਕ ਪੰਜ ਬੱਚਿਆਂ ਸਮੇਤ ਘੱਟੋ-ਘੱਟ 21 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਜਦਕਿ ਪਿਛਲੇ 2 ਦਿਨਾਂ ਵਿੱਚ 32 ਲੋਕ ਮਾਰੇ ਗਏ ਹਨ।