1…ਪਾਕਿਸਤਾਨ ਨੇ ਭਾਰਤੀ ਸੈਨਾ ਦੇ ਡ੍ਰੋਨ ਜਹਾਜ਼ ਨੂੰ ਡੇਗਣ ਦਾ ਦਾਅਵਾ ਕੀਤਾ ਹੈ। ਬੀਬੀਸੀ ਦੀ ਖਬਰ ਮੁਤਾਬਕ ਪਾਕਿ ਸੈਨਾ ਨੇ ਭਾਰਤੀ ਸੈਨਾ ਤੇ ਐਲ.ਓ.ਸੀ. ਦੇ ਪਾਰ ਗੋਲੀਬਾਰੀ ਕਰ ਤਿੰਨ ਬੱਚਿਆਂ ਨੂੰ ਮਾਰਨ ਦਾ ਇਲਜ਼ਾਮ ਵੀ ਲਾਇਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤੀ ਪਣਡੁੱਬੀ ਨੂੰ ਖਦੇੜਨ ਦਾ ਦਾਅਵਾ ਕੀਤਾ ਸੀ ਜਿਸ ਨੂੰ ਭਾਰਤ ਨੇ ਖਾਰਜ਼ ਕਰ ਦਿੱਤਾ।
2….ਯੂਰਪ ਦੀ ਕੌਮਾਂਤਰੀ ਪੱਧਰ ਦੀ ਤੇ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਉਡਾਣਾਂ ‘ਚੋਂ ਇੱਕ ‘ਲੁਫਥਾਂਸਾ’ ਏਅਰਲਾਈਨਜ਼ ਦੀ ਮੈਗਜ਼ੀਨ ਨੇ ਸਿੱਖ ਕੌਮ ਦੇ ਲੰਗਰ ਦੇ ਸਿਧਾਂਤ ਦੀ ਸ਼ਲਾਘਾ ਕੀਤੀ ਹੈ। Reinhard Keck ਨੇ ਲੰਗਰ ਬਣਾਉਣ ਤੋਂ ਲੈ ਕੇ ਲੰਗਰ ਵਰਤਾਉਣ ਤੱਕ ਦੀ ਵਿਧੀ ਬਾਰੇ ਖੋਜ ਭਰਪੂਰ ਲੇਖ ਲਿਖਿਆ ਹੈ।
3...ਤੁਰਕੀ ਵਿੱਚ ਲੋਕ ਸਰਕਾਰ ਦੇ ਉਸ ਬਿੱਲ ਦਾ ਵਿਰੋਧ ਕਰ ਰਹੇ ਹਨ ਜਿਸ ਤਹਿਤ ਘੱਟ ਉਮਰ ਦੀ ਕੁੜੀ ਨਾਲ ਬਲਾਤਕਾਰ ਕਰਨ ਦੇ ਮੁਲਜ਼ਮ ਦੀ ਸਜ਼ਾ ਉਸੇ ਕੁੜੀ ਨਾਲ ਵਿਆਹ ਕਰਨ 'ਤੇ ਮੁਆਫ ਹੋ ਜਾਵੇਗੀ। ਬੀਬੀਸੀ ਦੀ ਖਬਰ ਮੁਤਾਬਕ ਵਿਰੋਧ ਵਿੱਚ ਇਸਤਾਂਬੁਲ ਵਿੱਚ ਸੈਂਕੜੇ ਪ੍ਰਦਰਸ਼ਨਕਾਰੀਆਂ ਦਾ ਤਰਕ ਹੈ ਕਿ ਬਿੱਲ ਰੇਪ ਨੂੰ ਸਹੀ ਬਣਾ ਦੇਵੇਗਾ।
4….ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਰੰਪ ਯੂਨੀਵਰਸਿਟੀ 'ਤੇ ਚੱਲ ਰਹੇ ਤਿੰਨ ਮੁਕਦੱਮਿਆਂ ਦਾ ਨਿਬੇੜਾ ਕੋਰਟ ਤੋਂ ਬਾਹਰ ਕਰ ਲਿਆ ਹੈ। ਬੀਬੀਸੀ ਦੀ ਖਬਰ ਮੁਤਾਬਕ ਟਰੰਪ ਨੂੰ ਇਸ ਲਈ ਢਾਈ ਕਰੋੜ ਡਾਲਰ ਚੁਕਾਉਣੇ ਪਏ। ਨਿਊਯਾਰਕ ਦੇ ਅਟਾਰਨੀ ਜਨਰਲ ਨੇ ਇਹ ਜਾਣਕਾਰੀ ਦਿੱਤੀ ਹੈ।
5….ਜਾਸੂਸੀ ਦੀ ਦੁਨੀਆ ਦੇ ਮੰਨੇ-ਪ੍ਰਮੰਨੇ ਕਾਰਟੂਨ ਕਿਰਦਾਰ ਟਿਨਟਿਨ ਦੀ ਕੌਮਿਕ ਸਟ੍ਰਿਪ 15.5 ਲੱਖ ਯੂਰੋ ਯਾਨੀ ਕਰੀਬ 16.4 ਲੱਖ ਡਾਲਰ ਵਿੱਚ ਵਿਕੀ ਹੈ ਜੋ ਆਪਣੇ-ਆਪ ਵਿੱਚ ਰਿਕਾਰਡ ਹੈ। ਬੀਬੀਸੀ ਦੀ ਖਬਰ ਮੁਤਾਬਕ ਪੈਰਿਸ ਵਿੱਚ ਵਿਕੀ ਇਸ ਸਟ੍ਰਿਪ ਦਾ ਅਸਲੀ ਪੰਨਾ ਚੀਨੀ ਸਿਆਹੀ ਨਾਲ ਬਣਾਇਆ ਗਿਆ ਸੀ।