1…ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਵੇਂ ਸੈਨਾ ਮੁਖੀ ਦੀ ਚੋਣ ਤੇ ਸਰਹੱਦ 'ਤੇ ਭਾਰਤ ਦੇ ਰੁਖ਼ ਵਰਗੇ ਮੁੱਦਿਆਂ 'ਤੇ ਆਪਣੇ ਕੈਬਨਿਟ ਮੈਂਬਰਾਂ ਨਾਲ ਚਰਚਾ ਕਰਨਗੇ। ਇਸ ਦੇ ਨਾਲ ਹੀ ਰਾਹੀਲ ਸ਼ਰੀਫ ਦੀ ਐਕਸਟੈਂਸ਼ਨ ਦੀਆਂ ਅਟਕਲਾਂ ਤੇ ਰੋਕ ਲੱਗ ਗਈ ਹੈ। ਏ.ਆਰ.ਵਾਈ. ਨਿਊਜ਼ ਦੀ ਰਿਪੋਰਟ ਮੁਤਾਬਕ ਇਹ ਬੈਠਕ ਬੁੱਧਵਾਰ ਨੂੰ ਹੋ ਸਕਦੀ ਹੈ।


2…..ਕਰਾਚੀ ਏਅਰਪੋਰਟ 'ਤੇ ਜੂਨ 2014 ਵਿੱਚ ਹੋਏ ਹਮਲੇ ਦੌਰਾਨ ਗੋਲੀਬਾਰੀ ਵਿੱਚ ਮਾਰੇ ਗਏ 10 ਵਿਦੇਸ਼ੀ ਅੱਤਵਾਦੀਆਂ ਵਿੱਚੋਂ ਦੋ ਦੇ ਪਾਕਿਸਤਾਨੀ ਹੋਣ ਦੇ ਸ਼ੱਕ ਮਗਰੋਂ ਲਾਸ਼ਾ ਨੂੰ ਡੀ.ਐਨ.ਏ. ਨਮੂਨਿਆਂ ਲਈ ਕਬਰਾਂ ਤੋਂ ਕੱਢਿਆ ਗਿਆ।'ਡਾਨ' ਨੇ ਅਧਿਕਾਰੀਆਂ ਦੇ ਹਵਾਲੇ ਤੋਂ ਲਿਖਿਆ ਹੈ ਕਿ ਜਾਂਚ ਦੌਰਾਨ ਇਹ ਸ਼ੱਕ ਪੈਦਾ ਹੋਇਆ ਸੀ।

3…..ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿੱਕੀ ਹੇਲੀ ਨੂੰ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਦੇ ਅਹੁਦੇ ਲਈ ਚੁਣਇਆ ਹੈ। ਜੋ ਅਮਰੀਕੀ ਪ੍ਰਸ਼ਾਸਨ ਵਿੱਚ ਕੈਬਨਿਟ ਪੱਧਰ ਦੇ ਅਹੁਦੇ ਲਈ ਨਿਯੁਕਤ ਹੋਣ ਵਾਲੀ ਪਹਿਲੀ ਭਾਰਤੀ ਅਮਰੀਕੀ ਹੋਵੇਗੀ।

4…..ਹਿਲੇਰੀ ਕਲਿੰਟਨ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਪਾਪੂਲਰ ਵੋਟਾਂ ਦੇ ਮਾਮਲੇ ਵਿੱਚ ਡੋਨਲਡ ਟਰੰਪ ਨੂੰ 20 ਲੱਖ ਵੋਟਾਂ ਨਾਲ ਪਿੱਛੇ ਛੱਡ ਦਿਤਾ ਹੈ। ਬੀ.ਬੀ.ਸੀ. ਦੀ ਖਬਰ ਮੁਤਾਬਕ ਕੁੱਕ ਪੌਲਿਟੀਕਲ ਦੀ ਰਿਪੇਰਟ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ 2 ਹਫਤਿਆਂ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ।

5……ਰਿਪਬਲੀਕਨ ਪਾਰਟੀ ਦੇ ਡੋਨਲਡ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਨੇ ਆਪਣੀ ਡੈਮੋਕ੍ਰੇਟਿਕ ਵਿਰੋਧੀ ਹਿਲੇਰੀ ਕਲਿੰਟਨ ਨੂੰ ਹਰਾਇਆ। ਟਰੰਪ ਨੂੰ 279 ਇਲੈਕਟੋਰਲ ਕਾਲਜ ਵੋਟ ਮਿਲੇ ਜਦਕਿ ਹਿਲੇਰੀ ਨੂੰ 228 ਦੇ ਨੰਬਰ ਨਾਲ ਹੀ ਸੰਤੁਸ਼ਟ ਹੋਣਾ ਪਿਆ।

6...ਸਾਉਦੀ ਅਰਬ ਦੀ ਅਗਵਾਈ ਵਿੱਚ ਕੀਤੇ ਹਵਾਈ ਹਮਲਿਆਂ ਦੌਰਾਨ ਹੱਜਾ ਪ੍ਰਾਂਤ ਵਿੱਚ ਯਮਨ ਦੇ ਘੱਟੋ-ਘੱਟ 12 ਲੋਕ ਮਾਰੇ ਗਏ ਜਦਕਿ 6 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਸਥਾਨਕ ਲੋਕਾਂ ਦੱਸਿਆ ਕਿ ਬਾਜ਼ਾਰ ਵਿੱਚ ਖਰੀਦਾਰੀ ਕਰਨ ਜਾਣ ਵੇਲੇ ਨਿਸ਼ਾਨਾ ਬਣਾਇਆ ਗਿਆ।

7….ਜਾਪਾਨ ਦੀ ਰਾਜਧਾਨੀ ਟੋਕੀਓ 'ਚ ਪਿਛਲੇ 54 ਸਾਲਾਂ 'ਚ ਪਹਿਲੀ ਵਾਰ ਨਵੰਬਰ ਮਹੀਨੇ 'ਚ ਬਰਫਬਾਰੀ ਹੋਈ। ਇਸ ਕਾਰਨ ਸ਼ਹਿਰ ਦੀ ਆਵਾਜਾਈ 'ਤੇ ਡੂੰਘਾ ਅਸਰ ਪਿਆ। ਇੱਥੇ ਆਖਰੀ ਵਾਰ ਨਵੰਬਰ ਵਿੱਚ ਬਰਫਬਾਰੀ 1962 ਵਿੱਚ ਹੋਈ ਸੀ।

8…..ਚੀਨ ਦੇ ਪੂਰਬੀ ਜਿਆਂਗਸ਼ੀ ਸੂਬੇ 'ਚ ਬਿਜਲੀ ਪਾਵਰ ਪਲਾਂਟ ਦੇ ਕੂਲਿੰਗ ਟਾਵਰ 'ਚ ਨਿਰਮਾਣ ਅਧੀਨ ਪਲੈਟਫਾਰਮ ਦੇ ਡਿੱਗ ਜਾਣ ਕਾਰਨ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਇੱਥੇ ਰਾਹਤ ਅਤੇ ਬਚਾਅ ਕਾਰਜ ਅਜੇ ਤੱਕ ਜਾਰੀ ਹੈ।

9…..ਇਰਾਕ ਤੇ ਸੀਰੀਆ ਦੇ ਬਾਅਦ ਹੁਣ ਉੱਤਰੀ ਅਫਰੀਕੀ ਦੇਸ਼ ਲੀਬੀਆ ਤੋਂ ਵੀ ਇਸਲਾਮਿਕ ਸਟੇਟ ਵਿਰੁੱਧ ਲੜਾਈ ਸ਼ੁਰੂ ਹੋ ਗਈ ਹੈ। ਜਿਥੇ ਲੀਬੀਆਈ ਸੈਨਾ ਆਈਐਸ ਦੇ ਗੜ੍ਹ ਤੱਕ ਪਹੁੰਚ ਗਈ ਹੈ।