1- ਬੀਬੀਸੀ ਦੀ ਖਬਰ ਮੁਤਾਬਕ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਿੱਧੇ ਤਾਇਵਾਨ ਦੀ ਰਾਸ਼ਟਰਪਤੀ ਸਾਈ ਯਿੰਗ ਨਾਲ ਗੱਲ ਕੀਤੀ। ਜਿਸ ਕਾਰਨ ਉਹਨਾਂ 1979 ਵਿੱਚ ਤੈਅ ਕੀਤੀ ਅਮਰੀਕੀ ਪਾਲਿਸੀ ਤੋੜ ਦਿੱਤੀ, ਜਿਸਦੇ ਤਹਿਤ ਅਮਰੀਕਾ ਨੇ ਤਾਇਵਾਨ ਨਾਲ ਆਪਣੇ ਰਿਸ਼ਤੇ ਖਤਮ ਕਰ ਦਿੱਤੇ ਸਨ।
2- ਮੀਡੀਆ ਵਿੱਚ ਇਸ ਗੱਲਬਾਤ ਨਾਲ ਤਾਇਵਾਨ ਵਲ ਮਿਸਾਇਲਾਂ ਤਾਇਨਾਤ ਕਰਨ ਵਾਲੇ ਚੀਨ ਦੇ ਨਾਰਾਜ਼ ਹੋਣ ਦੀਆਂ ਖਬਰਾਂ ਹਨ।ਜਿਸਤੇ ਟਰੰਪ ਨੇ ਟਵੀਟ ਕੀਤਾ ਕਮਾਲ ਹੈ ਅਮਰੀਕਾ ਤਾਇਵਾਨ ਨੂੰ ਅਰਬਾਂ ਡਾਲਰ ਦੇ ਸੈਨਿਕ ਉਪਕਰਨ ਵੇਚਦਾ ਹੈ ਪਰ ਮੈਨੂੰ ਇਕ ਫੋਨ ਕਾਲ ਵੀ ਸਵੀਕਾਰਨਾ ਨਹੀਂ ਚਾਹੀਦਾ ਜੋ ਵਧਾਈ ਲਈ ਕੀਤਾ ਗਿਆ ਸੀ।
3- ਪਾਕਿਸਤਾਨ ਦੇ ਨਵੇਂ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ ਪਾਕਿਸਤਾਨੀ ਸੈਨਾ ਨੂੰ ਭਾਰਤ ਦੀ ਗੋਲੀਬਾਰੀ ਦਾ ਬਰਾਬਰ ਜਵਾਬ ਦੇਣ ਨੂੰ ਕਿਹਾ ਹੈ। ਬਾਜਵਾ ਐਲਓਸੀ ਤੇ ਤਾਇਨਾਤ ਸੈਨਿਕਾਂ ਨਾਲ ਮੁਲਾਕਾਤ ਲਈ ਪਰੁੰਚੇ ਸਨ।
4- ਤਾਇਨਾਤੀ ਮਗਰੋਂ ਪਹਿਲਾ ਵੀਰ ਕਸ਼ਮੀਰ ਮਸਲੇ ਤੇ ਬੋਲਦੇ ਬਾਜਵਾ ਨੇ ਕਿਹਾ ਕਿ ਇਹ ਮੁੱਦਾ ਸੰਯੁਕਤ ਰਾਸ਼ਟਰ ਵਿੱਚ ਸੁਲਝਾਇਆ ਜਾਵੇਗਾ। ਦੋਵੇਂ ਸਰਹਦਾਂ 'ਤੇ ਲੰਮੇਂ ਸਮੇਂ ਤੱਕ ਸ਼ਾਂਤੀ ਬਣਾਏ ਰਖਣ ਲਈ ਇਹ ਵੇਖਣਾ ਜ਼ਰੂਰੀ ਹੈ ਕਿ ਕਸ਼ਮੀਰ ਦੇ ਲੋਕ ਕੀ ਚਾਹੁੰਦੇ ਹਨ।
5- ਦੱਖਣੀ ਅਫਗਾਨਿਸਤਾਨ ਵਿੱਚ ਆਪਣੇ 29 ਲੜਾਕੇ ਗਵਾਉਣ ਮਗਰੋਂ ਤਾਲਿਬਾਨ ਨੇ 23 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ। ਕੰਧਾਰ ਪੁਲਿਸ ਨੇ ਇੱਕ ਬਿਆਨ 'ਚ ਕਿਹਾ ਕਿ ਕੰਧਾਰ ਦੇ ਅਫਗਾਨ ਬਲਾਂ ਦੇ ਜਵਾਬੀ ਹਮਲੇ ਚ ਤਾਲਿਬਾਨੀ ਲੜਾਕੇ ਮਾਰੇ ਗਏ ਜਿਸਦਾ ਬਦਲਾ 23 ਨਾਗਰਿਕਾਂ ਦਾ ਕਤਲ ਕਰ ਲਿਆ ਗਿਆ।
6- ਪੈਰਿਸ, ਮੈਕਸੀਕੋ ਸ਼ਹਿਰ, ਮੈਡ੍ਰਿਡ ਅਤੇ ਏਥੇਂਨਸ ਦੇ ਮੇਅਰਾਂ ਨੇ ਮਿਲ ਕੇ ਤੈਅ ਕੀਤਾ ਹੈ ਕਿ ਹਵਾ ਦੀ ਗੁਣਵੱਤਾ ਵਧਾਉਣ ਲਈ ਉਹ ਡੀਜ਼ਲ ਗੱਡੀਆਂ 'ਤੇ 2025 ਤੱਕ ਬੈਨ ਲਗਾਉਣ ਲਈ ਪ੍ਰਤੀਬੱਧ ਹਨ। 'ਵਾਤਾਵਰਣ ਨੂੰ ਲੈ ਕੇ ਇਹ ਫੈਸਲਾ ਮੈਕਸੀਕੋ 'ਚ ਹਰ ਦੋ ਸਾਲ 'ਤੇ ਹੋਣ ਵਾਲੇ ਸੀ 40 ਦੇ ਸੰਮੇਲਨ 'ਚ ਲਿਆ ਗਿਆ।
7- 22 ਸਾਲ ਤੱਕ ਅਫਰੀਕੀ ਦੇਸ਼ ਗਾਂਬੀਆ ਦੇ ਰਾਸ਼ਟਰਪਕੀ ਰਹੇ ਯਾਹਿਆ ਜਮੇਹ ਨੂੰ ਰਾਸ਼ਟਰਪਤੀ ਚੋਣਾਂ ਵਿੱਚ ਐਡੇਮਾ ਬੈਰੋ ਨੇ ਹਰਾਇਆ ਜੋ ਇਕ ਪ੍ਰਾਪਰਟੀ ਡਿਵੇਲਪਰ ਹਨ। ਬੀਬੀਸੀ ਦੀ ਖਬਰ ਮੁਤਾਬਕ ਜਮੇਹ ਦੀ ਹਾਰ ਮਗਰੋਂ ਲੋਕ ਜਸ਼ਨ ਮਨਾਉਣ ਲਈ ਸੜਕਾਂ ਤੇ ਉਤਰੇ ਜਿਨਾਂ ਅਸੀ ਆਜ਼ਾਦ ਹਾਂ ਦੇ ਨਾਅਰੇ ਲਗਾਏ। ਜਮੇਹ 1994 ਵਿੱਚ ਸੱਤਾਪਲਟ ਮਗਰੋਂ ਰਾਸ਼ਟਰਪਤੀ ਬਣੇ ਸਨ।