ਚੰਡੀਗੜ੍ਹ: ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਸਈਅਦ ਅਹਿਮਦ ਨੇ ਜ਼ੈਨਬ ਕਤਲ ਕੇਸ ਦੇ ਦੋਸ਼ੀ ਇਮਰਾਨ ਅਲੀ ਖ਼ਿਲਾਫ਼ ਮੌਤ ਦੇ ਵਾਰੰਟ ਜਾਰੀ ਕਰ ਦਿੱਤੇ ਹਨ। ਦੋਸ਼ੀ ਨੂੰ 17 ਅਕਤੂਬਰ ਨੂੰ ਫਾਂਸੀ ਦਿੱਤੇ ਜਾਣ ਦੇ ਨਿਰਦੇਸ਼ ਹਨ।

ਇਮਰਾਨ ਸੀਰੀਅਲ ਕਾਤਲ ਹੈ ਜਿਸ ਨੇ ਬੱਚੀ ਜ਼ੈਨਬ ਅੰਸਾਰੀ ਸਣੇ ਕਈ ਬੱਚੀਆਂ ਦਾ ਬਲਾਤਕਾਰ ਤੇ ਕਤਲ ਕੀਤਾ ਸੀ। ਇਸ ਤੋਂ ਪਹਿਲਾਂ ਜ਼ੈਨਬ ਕੇਸ ਦੇ ਮੁੱਖ ਦੋਸ਼ੀ ਇਮਰਾਨ ਅਲੀ ਨੂੰ ਚਾਰ ਦੋਸ਼ਾਂ ਤਹਿਤ ਸਜ਼ਾ-ਏ-ਮੌਤ, ਇੱਕ ਉਮਰ ਕੈਦ, ਸੱਤ ਸਾਲ ਦੀ ਕੈਦ ਤੇ 20 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ।

ਇਹ ਘਟਨਾ ਇਸ ਸਾਲ ਜਨਵਰੀ 'ਚ ਵਾਪਰੀ ਸੀ। ਉਸ ਵੇਲੇ ਕੂੜੇ ਦੇ ਢੇਰ 'ਚੋਂ ਬੱਚੀ ਦੀ ਲਾਸ਼ ਮਿਲੀ ਸੀ। ਬੱਚੀ 4 ਜਨਵਰੀ, 2018 ਨੂੰ ਲਾਪਤਾ ਹੋਈ ਸੀ। ਇਸ ਮਗਰੋਂ 9 ਜਨਵਰੀ, 2018 ਨੂੰ ਕੁੜੇ ਦੇ ਢੇਰ 'ਚ ਬੱਚੀ ਦੀ ਲਾਸ਼ ਮਿਲੀ ਸੀ। ਇਹ ਬੱਚੀ ਲਾਹੌਰ ਦੇ ਕਸੂਰ ਦੀ ਰਹਿਣ ਵਾਲੀ ਸੀ। ਦੋਸ਼ੀ ਮੁੰਹਮਦ ਇਮਰਾਨ 23 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਆਪਣਾ ਜ਼ੁਰਮ ਕਬੂਲ ਲਿਆ ਸੀ।