News
News
ਟੀਵੀabp shortsABP ਸ਼ੌਰਟਸਵੀਡੀਓ
X

ਅਮਰੀਕਾ ਦੇ ਗੁਰਦੁਆਰਾ ਸਾਹਿਬ ਤੱਕ ਪਹੁੰਚੀ SGPC

Share:
ਯੂਬਾ ਸਿਟੀ (ਅਮੀਰਕਾ): SGPC ਹੁਣ ਅਮਰੀਕਾ 'ਚ ਗੁਦੁਆਰਾ ਸਾਹਿਬ ਸਥਾਪਤ ਜਾ ਰਹੀ ਹੈ। ਵਿਦੇਸ਼ ਦੀ ਧਰਤੀ 'ਤੇ ਇਹ ਪਹਿਲਾ ਗੁਦੁਆਰਾ ਸਾਹਿਬ ਹੋਏਗਾ ਜਿਸ ਦਾ ਪ੍ਰਬੰਧ SGPC ਅਧੀਨ ਹੋਏਗਾ। ਇਹ ਗੁਰਦੁਆਰਾ ਸਾਹਿਬ ਅਮਰੀਕਾ ਦੀ ਯੂਬਾ ਸਿਟੀ 'ਚ ਬਣੇਗਾ। ਇਸ ਤੋਂ ਪਹਿਲਾਂ ਐਸਜੀਪੀਸੀ ਪੰਜਾਬ ਹਰਿਆਣਾ ਤੇ ਹਿਮਾਚਲ 'ਚ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਰਹੀ ਹੈ। ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਅਮਰੀਕਾ ਦੇ ਉੱਘੇ ਕਿਸਾਨ ਦੀਦਾਰ ਸਿੰਘ ਬੈਂਸ ਨੇ 14 ਏਕੜ ਜ਼ਮੀਨ SGPC ਨੂੰ ਦਾਨ ਕੀਤੀ ਹੈ। ਦੀਦਾਰ ਸਿੰਘ ਬੈਂਸ ਇਸ ਤੋਂ ਪਹਿਲਾਂ ਵੀ ਯੂਬਾ ਸਿਟੀ ਦੇ ਦੋ ਗੁਰੂ ਘਰ ਬਣਵਾ ਚੁੱਕੇ ਨੇ ਜੋ ਕਿ ਅਮਰੀਕਾ ਦੇ ਵੱਡੇ ਗੁਰੂ ਘਰ ਹਨ। SGPC ਪ੍ਰਧਾਨ ਅਵਤਾਰ ਸਿੰਘ ਮੁਤਾਬਕ SGPC ਵੱਲੋਂ ਅਮਰੀਕਾ 'ਚ ਇਹ ਗੁਰੂ ਘਰ ਉਸਾਰਨ ਦਾ ਮਕਸਦ ਅਮਰੀਕਾ 'ਚ ਸਿੱਖੀ ਦਾ ਪ੍ਰਚਾਰ ਕਰਨ ਲਈ ਆਪਣਾ Platform ਤਿਆਰ ਕਰਨਾ ਹੈ। ਜਿੱਥੇ ਆਜ਼ਾਦੀ ਨਾਲ ਐਸਜੀਪੀਸੀ ਦੇ ਨੁਮਾਇੰਦੇ ਆਪਣੀ ਗੱਲ ਕਰ ਸਕਣ। ਅਵਤਾਰ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਿੱਖਾਂ ਨੂੰ ਕਈ ਨਸਲੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਤੇ ਇਹ ਗੁਰੂ ਘਰ ਪੂਰੇ ਨਾਰਥ ਅਮਰੀਕਾ 'ਚ ਸਿੱਖੀ ਲਈ ਪ੍ਰਚਾਰ ਕਰੇਗਾ। ਗੁਰਦੁਆਰਾ ਉਸਾਰੀ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਮਰੀਕਾ 'ਚ SGPC USA Inc ਦੇ ਨਾਂ ਤੋਂ ਸੰਸਥਾ ਨੂੰ ਰਜਿਸਟਰਡ ਕਰਵਾਇਆ ਜਾ ਚੁੱਕਾ ਹੈ ਤੇ ਸੰਸਥਾ ਦੇ ਨਾਂ 'ਤੇ ਯੂਐਸ ਦੀ ਬੈਂਕ 'ਚ 2 ਕਰੋੜ ਰੁਪਏ ਵੀ ਜਮਾਂ ਹੋ ਚੁੱਕੇ ਹਨ। ਪ੍ਰਧਾਨ ਨੇ ਦੱਸਿਆ ਕਿ ਅਮਰੀਕਾ ਸਥਾਪਿਤ ਗੁਰੂ ਘਰਾਂ ਤੇ ਸਿੱਖਾਂ ਲਈ SGPC ਯੂਬਾ ਸਿਟੀ 'ਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਯੋਜਨਾ ਬਣਾ ਰਹੀ ਹੈ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਰਕਰਾਰ ਰਹੇ।
Published at : 01 Oct 2016 03:38 PM (IST) Tags: SGPC
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਸਾਥੀਆਂ ਸਣੇ 'ਭਾਜਪਾ' 'ਚ ਸ਼ਾਮਲ, ਬੋਲੇ- ਕੇਂਦਰ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ...

Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਸਾਥੀਆਂ ਸਣੇ 'ਭਾਜਪਾ' 'ਚ ਸ਼ਾਮਲ, ਬੋਲੇ- ਕੇਂਦਰ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ...

Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡੀ ਖਬਰ, ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਨਿਯੁਕਤ...

Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡੀ ਖਬਰ, ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਨਿਯੁਕਤ...

Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...

Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...

Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਉਥਲ-ਪੁਥਲ! ਗੱਠਜੋੜ ਦੀ ਤਿਆਰੀ 'ਚ ਅਕਾਲੀ ਦਲ? ਸੀਨੀਅਰ ਆਗੂ ਦਾ ਵੱਡਾ ਬਿਆਨ...

Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਉਥਲ-ਪੁਥਲ! ਗੱਠਜੋੜ ਦੀ ਤਿਆਰੀ 'ਚ ਅਕਾਲੀ ਦਲ? ਸੀਨੀਅਰ ਆਗੂ ਦਾ ਵੱਡਾ ਬਿਆਨ...

Punjab News: ਪੰਜਾਬ ਤੋਂ ਵੱਡੀ ਖਬਰ, DC ਦਫ਼ਤਰ 'ਤੇ ਗ੍ਰੇਨੇਡ ਨਾਲ ਹਮਲਾ ਕਰਨ ਦਾ ਦਾਅਵਾ, ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਨੇ ਘੇਰਿਆ ਇਲਾਕਾ; ਫਿਰ...

Punjab News: ਪੰਜਾਬ ਤੋਂ ਵੱਡੀ ਖਬਰ, DC ਦਫ਼ਤਰ 'ਤੇ ਗ੍ਰੇਨੇਡ ਨਾਲ ਹਮਲਾ ਕਰਨ ਦਾ ਦਾਅਵਾ, ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਨੇ ਘੇਰਿਆ ਇਲਾਕਾ; ਫਿਰ...

ਪ੍ਰਮੁੱਖ ਖ਼ਬਰਾਂ

Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...

Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...

Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...

Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...

GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ

ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ