ਪੜਚੋਲ ਕਰੋ

GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

Punjab News: ਪੰਜਾਬ ਦੇ GST ਵਿਭਾਗ ’ਚ ਕੀਤੇ ਗਏ ਤਬਾਦਲਿਆਂ ਤਹਿਤ ਅੰਮ੍ਰਿਤਸਰ ’ਚ ਤਾਇਨਾਤ ਰਹੇ ਮਹੇਸ਼ ਗੁਪਤਾ ਦਾ ਲੁਧਿਆਣਾ ਤਬਾਦਲਾ ਕਰ ਦਿੱਤਾ ਗਿਆ ਹੈ।

Punjab News: ਪੰਜਾਬ ਦੇ GST ਵਿਭਾਗ ’ਚ ਕੀਤੇ ਗਏ ਤਬਾਦਲਿਆਂ ਤਹਿਤ ਅੰਮ੍ਰਿਤਸਰ ’ਚ ਤਾਇਨਾਤ ਰਹੇ ਮਹੇਸ਼ ਗੁਪਤਾ ਦਾ ਲੁਧਿਆਣਾ ਤਬਾਦਲਾ ਕਰ ਦਿੱਤਾ ਗਿਆ ਹੈ। ਉੱਥੇ ਉਹ ਡਿਪਟੀ ਕਮਿਸ਼ਨਰ ਜੀਐੱਸਟੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ।

ਇਸੇ ਤਰ੍ਹਾਂ ਅੰਮ੍ਰਿਤਸਰ ’ਚ ਤਾਇਨਾਤ ਜੁਆਇੰਟ ਕਮਿਸ਼ਨਰ ਰਾਜਵਿੰਦਰ ਕੌਰ ਦਾ ਤਬਾਦਲਾ ਹੈੱਡ ਆਫ਼ਿਸ ਵਿਖੇ ਕਰ ਦਿੱਤਾ ਗਿਆ ਹੈ। ਵਿਭਾਗ ’ਚ ਹੋਏ ਇਸ ਫੇਰਬਦਲ ਨਾਲ ਅੰਮ੍ਰਿਤਸਰ ਸਣੇ ਪੰਜਾਬ ਦੇ ਕਈ ਦਫ਼ਤਰਾਂ ’ਚ ਅਧਿਕਾਰੀਆਂ ਦੀਆਂ ਤਾਇਨਾਤੀਆਂ ਬਦਲ ਗਈਆਂ ਹਨ।

ਕੁਝ ਮਹੀਨੇ ਪਹਿਲਾਂ ਮਹੇਸ਼ ਗੁਪਤਾ ਸਹਾਇਕ ਕਮਿਸ਼ਨਰ ਮੋਬਾਈਲ ਵਿੰਗ ਤੋਂ ਅੰਮ੍ਰਿਤਸਰ-2 ’ਚ ਤਬਦੀਲ ਹੋ ਕੇ ਆਏ ਸਨ। ਇਸ ਦੌਰਾਨ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਜੀ. ਐੱਸ. ਟੀ. ਵਜੋਂ ਤਰੱਕੀ ਮਿਲ ਗਈ ਸੀ ਪਰ ਨਵੀਂ ਪੋਸਟਿੰਗ ਨਾ ਮਿਲਣ ਕਾਰਨ ਉਹ ਸਹਾਇਕ ਕਮਿਸ਼ਨਰ ਵਜੋਂ ਹੀ ਸੇਵਾਵਾਂ ਨਿਭਾ ਰਹੇ ਸਨ।

ਹੁਣ ਉਨ੍ਹਾਂ ਨੂੰ ਲੁਧਿਆਣਾ ’ਚ ਡਿਪਟੀ ਕਮਿਸ਼ਨਰ ਜੀਐੱਸਟੀ ਵਜੋਂ ਤਾਇਨਾਤ ਕੀਤਾ ਗਿਆ ਹੈ। ਵਿਭਾਗੀ ਤਬਾਦਲਿਆਂ ਤਹਿਤ ਸਹਾਇਕ ਕਮਿਸ਼ਨਰ ਮਧੂਸੂਦਨ ਸ਼ਰਮਾ ਨੂੰ ਮੋਬਾਈਲ ਵਿੰਗ ਤੋਂ ਪਠਾਨਕੋਟ ਮੋਬਾਈਲ ਵਿੰਗ ’ਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ’ਤੇ ਸੰਦੀਪ ਕੁਮਾਰ ਸ਼ਰਮਾ ਅੰਮ੍ਰਿਤਸਰ ਮੋਬਾਈਲ ਵਿੰਗ ’ਚ ਸਹਾਇਕ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਉਣਗੇ।

ਇਸੇ ਤਰ੍ਹਾਂ ਈਟੀਓ ਭੂਪੇਂਦਰ ਭਾਟੀਆ ਦਾ ਮੋਬਾਈਲ ਵਿੰਗ ਤੋਂ ਅੰਮ੍ਰਿਤਸਰ-1 ’ਚ ਤਬਾਦਲਾ ਕੀਤਾ ਗਿਆ ਹੈ। ਜੁਆਇੰਟ ਕਮਿਸ਼ਨਰ ਰਾਜਵਿੰਦਰ ਕੌਰ ਦੇ ਤਬਾਦਲੇ ਤੋਂ ਬਾਅਦ ਡੀਈਟੀਸੀ ਰਾਜਵਿੰਦਰ ਕੌਰ ਬਾਜਵਾ ਨੂੰ ਅੰਮ੍ਰਿਤਸਰ ’ਚ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਸ ਤੋਂ ਇਲਾਵਾ ਅੰਮ੍ਰਿਤਸਰ ’ਚ ਤਾਇਨਾਤ ਡਿਪਟੀ ਕਮਿਸ਼ਨਰ ਜੀਐੱਸਟੀ ਅਜੇ ਸ਼ਰਮਾ ਦਾ ਬਠਿੰਡਾ ਤਬਾਦਲਾ ਕੀਤਾ ਗਿਆ ਹੈ। ਪੰਜਾਬ ਭਰ ’ਚ ਹੋਏ ਇਨ੍ਹਾਂ ਤਬਾਦਲਿਆਂ ਦੌਰਾਨ ਅੰਮ੍ਰਿਤਸਰ ਤੋਂ ਸਹਾਇਕ ਕਮਿਸ਼ਨਰ ਗਗਨ ਸ਼ਰਮਾ ਨੂੰ ਲੁਧਿਆਣਾ ਭੇਜਿਆ ਗਿਆ ਹੈ, ਜਦਕਿ ਅੰਮ੍ਰਿਤਸਰ-2 ’ਚ ਮਹੇਸ਼ ਗੁਪਤਾ ਦੀ ਥਾਂ ’ਤੇ ਮੈਡਮ ਮਨਿੰਦਰ ਵਿਰਦੀ ਨੂੰ ਤਾਇਨਾਤ ਕੀਤਾ ਗਿਆ ਹੈ।

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

Advertisement

ਟਾਪ ਹੈਡਲਾਈਨ

Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
 Mansa News : ਦਲਜੀਤ ਸਿੰਘ ਦੀ ਸ਼ੱਕੀ ਮੌਤ ਦਾ ਮਾਮਲਾ ਭਖਿਆ, NHRC ਨੇ ਲਿਆ ਸਖ਼ਤ ਨੋਟਿਸ, 2 ਹਫ਼ਤਿਆਂ 'ਚ ਮੰਗੀ ਰਿਪੋਰਟ
Mansa News : ਦਲਜੀਤ ਸਿੰਘ ਦੀ ਸ਼ੱਕੀ ਮੌਤ ਦਾ ਮਾਮਲਾ ਭਖਿਆ, NHRC ਨੇ ਲਿਆ ਸਖ਼ਤ ਨੋਟਿਸ, 2 ਹਫ਼ਤਿਆਂ 'ਚ ਮੰਗੀ ਰਿਪੋਰਟ
Tarn Taran 'ਚ ਗੈਂਗਸਟਰ ਸਮਝ ਕੇ ਆੜ੍ਹਤੀਏ ਨੇ ਚਲਾ ਦਿੱਤੀਆਂ ਗੋਲੀਆਂ, ਇੱਕ ਦੀ ਮੌਤ, 2 ਗੰਭੀਰ ਜ਼ਖ਼ਮੀ
Tarn Taran 'ਚ ਗੈਂਗਸਟਰ ਸਮਝ ਕੇ ਆੜ੍ਹਤੀਏ ਨੇ ਚਲਾ ਦਿੱਤੀਆਂ ਗੋਲੀਆਂ, ਇੱਕ ਦੀ ਮੌਤ, 2 ਗੰਭੀਰ ਜ਼ਖ਼ਮੀ
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਭੂਚਾਲ, ਅਕਾਲੀ ਦਲ (WPD) ਵੱਲੋਂ ਸਮੂਹ ਜ਼ਿਲ੍ਹਾ ਪ੍ਰਧਾਨਾਂ ਦਾ ਮੌਜੂਦਾ ਢਾਂਚਾ ਭੰਗ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਭੂਚਾਲ, ਅਕਾਲੀ ਦਲ (WPD) ਵੱਲੋਂ ਸਮੂਹ ਜ਼ਿਲ੍ਹਾ ਪ੍ਰਧਾਨਾਂ ਦਾ ਮੌਜੂਦਾ ਢਾਂਚਾ ਭੰਗ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Big News: ਵੱਡੀ ਖਬਰ, 'ਆਪ' ਨੂੰ ਲੱਗਿਆ ਝਟਕਾ, ਸਾਬਕਾ ਸਰਪੰਚ ਦਰਜਨਾਂ ਸਾਥੀਆਂ ਸਣੇ ਕਾਂਗਰਸ 'ਚ ਹੋਏ ਸ਼ਾਮਲ, ਤਸਵੀਰਾਂ ਹੋਈਆਂ ਵਾਇਰਲ...
ਵੱਡੀ ਖਬਰ, 'ਆਪ' ਨੂੰ ਲੱਗਿਆ ਝਟਕਾ, ਸਾਬਕਾ ਸਰਪੰਚ ਦਰਜਨਾਂ ਸਾਥੀਆਂ ਸਣੇ ਕਾਂਗਰਸ 'ਚ ਹੋਏ ਸ਼ਾਮਲ, ਤਸਵੀਰਾਂ ਹੋਈਆਂ ਵਾਇਰਲ...
Hoshiarpur Central Jail 'ਚ ਬੰਦ ਗੈਂਗਸਟਰ ਦੀ ਮੌਤ , ਫਿਰੋਜ਼ਪੁਰ ਦੇ ਟ੍ਰਿਪਲ ਮਰਡਰ ਕੇਸ 'ਚ ਸੀ ਮੁਲਜ਼ਮ
Hoshiarpur Central Jail 'ਚ ਬੰਦ ਗੈਂਗਸਟਰ ਦੀ ਮੌਤ , ਫਿਰੋਜ਼ਪੁਰ ਦੇ ਟ੍ਰਿਪਲ ਮਰਡਰ ਕੇਸ 'ਚ ਸੀ ਮੁਲਜ਼ਮ
Punjab 'ਚ ਨਸ਼ਿਆਂ ਨੂੰ ਲੈ ਕੇ ਹੁਣ ਤੱਕ ਕਿੰਨੇ ਕਤਲ ਹੋਏ? ਕਿੰਨਾ ਵੱਡਾ ਹੈ ਨਸ਼ਿਆਂ ਦਾ ਕਾਰੋਬਾਰ?  ਅੰਕੜਾ ਕਰ ਦੇਵੇਗਾ ਹੈਰਾਨ!
Punjab 'ਚ ਨਸ਼ਿਆਂ ਨੂੰ ਲੈ ਕੇ ਹੁਣ ਤੱਕ ਕਿੰਨੇ ਕਤਲ ਹੋਏ? ਕਿੰਨਾ ਵੱਡਾ ਹੈ ਨਸ਼ਿਆਂ ਦਾ ਕਾਰੋਬਾਰ?  ਅੰਕੜਾ ਕਰ ਦੇਵੇਗਾ ਹੈਰਾਨ!
Punjab Government ਦੀ ਤੀਰਥ ਯਾਤਰਾ ਸਕੀਮ ਦੀਆਂ ਬੱਸਾਂ 'ਤੇ ਵੱਡੀ ਕਾਰਵਾਈ ! 10 'ਚੋਂ 5 ਬੱਸਾਂ 'ਚ ਮਿਲੀਆਂ ਖਾਮੀਆਂ, 3 ਕੀਤੀਆਂ ਸੀਜ਼
Punjab Government ਦੀ ਤੀਰਥ ਯਾਤਰਾ ਸਕੀਮ ਦੀਆਂ ਬੱਸਾਂ 'ਤੇ ਵੱਡੀ ਕਾਰਵਾਈ ! 10 'ਚੋਂ 5 ਬੱਸਾਂ 'ਚ ਮਿਲੀਆਂ ਖਾਮੀਆਂ, 3 ਕੀਤੀਆਂ ਸੀਜ਼
Embed widget