ਲੌਕਡਾਊਨ 4.0 ‘ਚ ਕੇਂਦਰ ਨੇ ਵੱਡੀ ਰਾਹਤ ਦਿੱਤੀ ਹੈ। ਕੇਂਦਰ ਸਰਕਾਰ ਨੇ ਘਰੇਲੂ ਉਡਾਣਾਂ 25 ਮਈ ਤੋਂ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਏਏਆਈ ਨੇ ਘਰੇਲੂ ਉਡਾਣਾਂ ਦੁਬਾਰਾ ਸ਼ੁਰੂ ਕਰਨ ਲਈ ਹਵਾਈ ਅੱਡਿਆਂ ਲਈ ਸਟੈਂਡਰਡ ਆਪਰੇਟਰ ਪ੍ਰਕਿਰਿਆਵਾਂ (ਐਸਓਪੀ) ਜਾਰੀ ਕੀਤੀ ਹੈ, ਜਿਸ ਅਨੁਸਾਰ ਅਰੋਗਿਆ ਸੇਤੂ ਐਪ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਲਾਜ਼ਮੀ ਨਹੀਂ ਹੈ। ਏਅਰਪੋਰਟ ਟਰਮੀਨਲ ਦੀ ਇਮਾਰਤ ‘ਚ ਦਾਖਲ ਹੋਣ ਤੋਂ ਪਹਿਲਾਂ ਯਾਤਰੀਆਂ ਨੂੰ ਥਰਮਲ ਚੈੱਕ ਖੇਤਰ ਵਿੱਚੋਂ ਲੰਘਣਾ ਲਾਜ਼ਮੀ ਹੋਵੇਗਾ।



ਏਏਆਈ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਹਵਾਈ ਅੱਡੇ ਦੇ ਚਾਲਕਾਂ ਨੂੰ ਟਰਮੀਨਲ ਦੀ ਇਮਾਰਤ ‘ਚ ਦਾਖਲ ਹੋਣ ਤੋਂ ਪਹਿਲਾਂ ਯਾਤਰੀਆਂ ਦੇ ਸਮਾਨ ਨੂੰ ਸੰਕਰਮ-ਮੁਕਤ ਕਰਨ ਲਈ ਉਚਿਤ ਪ੍ਰਬੰਧ ਕਰਨਾ ਕਰਨੇ ਹੋਣਗੇ।

ਲੌਕਡਾਊਨ 'ਚ ਨਰਮੀ ਮਗਰੋਂ ਕੋਰੋਨਾ ਦੀ ਸਖਤੀ, ਦੇਸ਼ 'ਚ ਤੇਜ਼ੀ ਨਾਲ ਵਧ ਰਹੇ ਮਰੀਜ਼

ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਜਾਰੀ:

ਘਰੇਲੂ ਉਡਾਣਾਂ ਦੇ ਸੰਚਾਲਨ ਲਈ ਆਦੇਸ਼ ਜ਼ਰੂਰ ਆ ਗਿਆ ਹੈ, ਪਰ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਰਹੇਗੀ। ਦੇਸ਼ ‘ਚ ਲਗਭਗ 20 ਹਵਾਈ ਅੱਡੇ ਹਨ, ਜਿੱਥੋਂ ਅੰਤਰਰਾਸ਼ਟਰੀ ਉਡਾਣਾਂ ਚੱਲਦੀਆਂ ਹਨ। ਦੁਨੀਆ ਭਰ ‘ਚ ਕੋਰੋਨਾ ਦੇ ਤਬਾਹੀ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਉਡਾਣਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

WHO ਦੇ ਸਾਬਕਾ ਅਧਿਕਾਰੀ ਦਾ ਵੱਡਾ ਦਾਅਵਾ, ਵੈਕਸੀਨ ਆਉਣ ਤੋਂ ਪਹਿਲਾਂ ਆਪਣੀ ਹੀ ਮੌਤ ਮਰੇਗਾ ਕੋਰੋਨਾ