ਨਵੀਂ ਦਿੱਲੀ: ਲੌਕਡਾਊਨ 'ਚ ਨਰਮੀ ਮਗਰੋਂ ਦੇਸ਼ ‘ਚ ਕੋਰੋਨਾਵਾਇਰਸ ਤਬਾਹੀ ਮਚਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 5789 ਨਵੇਂ ਮਰੀਜ਼ ਸਾਹਮਣੇ ਆਏ ਹਨ। ਇੱਕ ਦਿਨ ਵਿੱਚ 3002 ਠੀਕ ਹੋਏ ਹਨ, ਤਾਂ ਉੱਥੇ ਹੀ 132 ਵਿਅਕਤੀਆਂ ਦੀ ਮੌਤ ਵੀ ਹੋ ਗਈ ਹੈ।


ਭਾਰਤ ਵਿੱਚ ਹੁਣ ਇਸ ਮਾਰੂ ਵਾਇਰਸ ਦੇ 1,12,359 ਮਰੀਜ਼ ਹਨ। ਹੁਣ ਤੱਕ 3435 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

ਇਸ ਦੇ ਨਾਲ ਹੀ 45300 ਲੋਕ ਇਸ ਬਿਮਾਰੀ ਨੂੰ ਮਾਤ ਦੇ ਕੇ ਕੇ ਠੀਕ ਹੋ ਚੁੱਕੇ ਹਨ।

ਕੋਰੋਨਾ 'ਤੇ ਜਿੱਤ ਤੋਂ ਕੁਝ ਕਦਮ ਦੂਰ ਪੰਜਾਬ! ਹੁਣ ਸਿਰਫ 255 ਮਰੀਜ਼ ਹਸਪਤਾਲ ਦਾਖਲ

ਕਿਸ ਸੂਬੇ ਵਿੱਚ ਕਿੰਨੀਆਂ ਮੌਤਾਂ ਹੋਈਆਂ?

ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 1390, ਗੁਜਰਾਤ ਵਿੱਚ 749, ਮੱਧ ਪ੍ਰਦੇਸ਼ ਵਿੱਚ 267, ਪੱਛਮੀ ਬੰਗਾਲ ਵਿੱਚ 253, ਰਾਜਸਥਾਨ ਵਿੱਚ 147, ਉੱਤਰ ਪ੍ਰਦੇਸ਼ ਵਿੱਚ 127, ਆਂਧਰਾ ਪ੍ਰਦੇਸ਼ ਵਿੱਚ 53, ਤਾਮਿਲਨਾਡੂ ਵਿੱਚ 87, ਤੇਲੰਗਾਨਾ ਵਿੱਚ 40 , ਕਰਨਾਟਕ ਵਿੱਚ 41, ਪੰਜਾਬ ਵਿੱਚ 40, ਜੰਮੂ ਅਤੇ ਕਸ਼ਮੀਰ ਵਿੱਚ 18, ਹਰਿਆਣਾ ਵਿੱਚ 14, ਬਿਹਾਰ ਵਿੱਚ 10, ਕੇਰਲ ਵਿੱਚ 4, ਝਾਰਖੰਡ ਵਿੱਚ 3, ਓਡੀਸ਼ਾ ਵਿੱਚ 6, ਚੰਡੀਗੜ੍ਹ ਵਿੱਚ 3, ਹਿਮਾਚਲ ਪ੍ਰਦੇਸ਼ ਵਿੱਚ 3, ਅਸਾਮ ਵਿੱਚ 4 ਅਤੇ ਮੇਘਾਲਿਆ ਵਿੱਚ ਇੱਕ ਮੌਤ ਹੋਈ ਹੈ।

ਤੁਹਾਨੂੰ ਕੋਰੋਨਾ ਹੈ ਜਾਂ ਨਹੀਂ? ਪੂਰਾ ਸਰੀਰ ਸਕੈਨ ਕਰ ਦੱਸੇਗਾ ਸਮਾਰਟ ਹੈਲਮੇਟ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ