ਨਵੀਂ ਦਿੱਲੀ: ਮੁਸ਼ਕਿਲ ਦੇ ਦੌਰ ਤੋਂ ਗੁਜ਼ਰ ਰਹੇ ਯੈੱਸ ਬੈਂਕ ਦੇ ਖਾਤਾਧਾਰਕਾਂ ਲਈ ਇਹ ਖ਼ਬਰ ਥੋੜੀ ਰਾਹਤ ਦੇਣ ਵਾਲੀ ਹੈ। ਹੁਣ ਯੈੱਸ ਬੈਂਕ ਦੇ ਖਾਤਾਧਾਰਕ ਏਟੀਐਮ 'ਚ ਡੈਬਿਟ ਕਾਰਡ ਦਾ ਇਸਤੇਮਾਲ ਕਰਕੇ ਪੈਸੇ ਕਢਵਾ ਸਕਦੇ ਹਨ।


ਇਹ ਵੀ ਪੜ੍ਹੋ:

Yes Bank Crisis: 31 ਘੰਟੇ ਦੀ ਪੁੱਛਗਿਛ ਤੋਂ ਬਾਅਦ ਸਵੇਰੇ 4 ਵਜੇ ਰਾਣਾ ਕਪੂਰ ਗ੍ਰਿਫਤਾਰ, ਵਿਸ਼ੇਸ਼ ਕੋਰਟ 'ਚ ਹੋਵੇਗੀ ਪੇਸ਼ੀ

ਇਸ ਬਾਰੇ ਟਵੀਟਰ 'ਤੇ ਜਾਣਕਾਰੀ ਦਿੰਦਿਆਂ ਬੈਂਕ ਨੇ ਲਿਖਿਆ, ਹੁਣ ਯੈੱਸ ਬੈਂਕ ਦੇ ਖਾਤਾਧਾਰਕ ਆਪਣੇ ਡੈਬਿਟ ਕਾਰਡ ਦਾ ਇਸਤੇਮਾਲ ਕਰਕੇ ਯੈੱਸ ਬੈਂਕ ਤੇ ਹੋਰ ਕਿਸੇ ਏਟੀਐਮ ਤੋਂ ਵੀ ਪੈਸੇ ਕਢਵਾ ਸਕਦੇ ਹਨ। ਅੱਗੇ ਇਸ ਟਵੀਟ 'ਚ ਲਿਖਿਆ ਧੀਰਜ ਰੱਖਣ ਲਈ ਧੰਨਵਾਦ। ਇਸ ਟਵੀਟ 'ਚ ਰਿਜ਼ਰਵ ਬੈਂਕ ਆਫ ਇੰਡੀਆ ਤੇ ਖਜ਼ਾਨਾ ਮੰਤਰੀ ਨੂੰ ਵੀ ਟੈਗ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਹੁਣ ਭਗਵਾਨ ਜਗਨਨਾਥ ਦੇ 545 ਕਰੋੜ ਰੁਪਏ ਫਸੇ ਯੈੱਸ ਬੈਂਕ 'ਚ, ਲੋਕਾਂ ਨੇ ਪੀਐਮ ਮੋਦੀ ਤੋਂ ਕੀਤੀ ਮਦਦ ਦੀ ਅਪੀਲ

ਗੌਰਤਲਬ ਹੈ ਕਿ ਯੈੱਸ ਬੈਂਕ ਨੂੰ ਲੈ ਕੇ ਦੇਸ਼ 'ਚ ਇੱਕ ਅਜੀਬ ਸਥਿਤੀ ਬਣ ਗਈ ਸੀ। ਬੈਂਕ ਤੇ ਏਟੀਐਮ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਲਾਈਨਾਂ ਲਗ ਗਈਆਂ ਸੀ। ਲੋਕ ਤੈਅ ਸੀਮਤ ਦੇ ਤਹਿਤ 50,000 ਰੁਪਏ ਵੀ ਨਹੀਂ ਕਢਵਾ ਪੲ ਰਹੇ ਸੀ। ਏਟੀਐਮ ਖਾਲੀ ਪਏ ਸੀ।