ਅੰਮ੍ਰਿਤਸਰ: ਇੱਥੋਂ ਦੇ ਘਨੂੰਪੁਰ ਕਾਲੇ ਖੇਤਰ 'ਚ ਨੌਜਵਾਨ ਦਾ ਉਸ ਦੇ ਘਰ 'ਚ ਦਾਖਲ ਹੋ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਸ਼ਨਾਖਤ ਲਾਡੀ ਵਜੋਂ ਹੋਈ ਹੈ, ਜਦਕਿ ਇਸ ਸੰਬੰਧੀ ਥਾਣਾ ਛੇਹਰਟਾ ਦੀ ਪੁਲਿਸ ਨੇ ਲਲਿਤ ਨਾਂ ਦੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


ਹਾਸਲ ਜਾਣਕਾਰੀ ਮੁਤਾਬਕ ਲਾਡੀ ਤੇ ਲਲਿਤ ਪਹਿਲਾਂ ਤੋਂ ਇੱਕ-ਦੂਜੇ ਨੂੰ ਜਾਣਦੇ ਸੀ ਤੇ ਸੋਮਵਾਰ ਸਵੇਰੇ ਲਾਡੀ ਜਦੋਂ ਆਪਣੇ ਘਰ ਇਕੱਲਾ ਸੀ ਤਾਂ ਲਲਿਤ ਉਸ ਦੇ ਘਰ ਦਾਖਲ ਹੋਇਆ ਤੇ ਲਾਡੀ 'ਤੇ ਫਾਇਰਿੰਗ ਕਰ ਦਿੱਤੀ। ਇਸ ਹਮਲੇ 'ਚ ਇੱਕ ਗੋਲੀ ਲਾਡੀ ਦੇ ਸਿਰ 'ਤੇ ਵੀ ਲੱਗੀ। ਇਸ ਤੋਂ ਬਾਅਦ ਲਲਿਤ ਮੌਕੇ ਤੋਂ ਫਰਾਰ ਹੋ ਗਿਆ ਤੇ ਉਸ ਨੂੰ ਲਾਡੀ ਦੇ ਭਰਾ ਨੇ ਘਰ ਤੋਂ ਬਾਹਰ ਭੱਜਦੇ ਦੇਖਿਆ।

ਲਾਡੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਏਸੀਪੀ ਵੈਸਟ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਕਤਲ ਦੀ ਵਜ੍ਹਾ ਦਾ ਅਜੇ ਤਕ ਪਤਾ ਨਹੀਂ ਚੱਲ ਸਕਿਆ ਪਰ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਤਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ।