World's Smallest Cow: ਗਿਨੀਜ਼ ਬੁੱਕ 'ਚ ਦਰਜ ਬੰਗਲਾਦੇਸ਼ ਦੀ ਸਭ ਤੋਂ ਛੋਟੀ ਗਾਂ 'ਰਾਣੀ' ਦੀ ਮੌਤ
ਬੰਗਲਾਦੇਸ਼ ਵਿੱਚ ਆਪਣੇ ਛੋਟੇ ਕੱਦ ਲਈ ਮਸ਼ਹੂਰ ਰਾਣੀ ਨਾਂ ਦੀ ਗਾਂ ਦਾ ਨਾਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੈ। ਦੱਸ ਦਈਏ ਰਾਣੀ ਗਾਂ ਦੀ ਕੁਝ ਦਿਨ ਪਹਿਲਾਂ ਅਚਨਚੇਤ ਮੌਤ ਹੋ ਗਈ।
Download ABP Live App and Watch All Latest Videos
View In Appਜਿਸ ਤੋਂ ਬਾਅਦ ਰਾਣੀ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਸਭ ਤੋਂ ਛੋਟੀ ਗਾਂ ਵਜੋਂ ਨਾਮਜ਼ਦ ਕੀਤਾ ਗਿਆ।
ਰਾਣੀ ਗਾਂ ਸਿਰਫ 20 ਇੰਚ ਦੀ ਸੀ। ਯਾਨੀ ਸਿਰਫ 50.8 ਸੈਂਟੀਮੀਟਰ। ਕਿਹਾ ਜਾਂਦਾ ਹੈ ਕਿ ਰਾਣੀ ਗਾਂ ਇੰਨੀ ਮਸ਼ਹੂਰ ਸੀ ਕਿ ਲੋਕ ਉਸ ਨੂੰ ਦੇਖਣ ਲਈ ਦੂਰ-ਦੂਰ ਤੋਂ ਆਉਂਦੇ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਰਾਣੀ ਦੇ ਮਾਲਕ ਨੇ ਦਾਅਵਾ ਕੀਤਾ ਸੀ ਕਿ ਉਹ ਦੁਨੀਆ ਦੀ ਸਭ ਤੋਂ ਛੋਟੀ ਗਾਂ ਹੈ। ਹਾਲਾਂਕਿ ਇਸ ਤੋਂ ਪਹਿਲਾਂ ਦੁਨੀਆਂ ਦੀ ਸਭ ਤੋਂ ਛੋਟੀ ਗਾਂ ਭਾਰਤ ਦੇ ਕੇਰਲਾ ਵਿੱਚ ਵੇਖੀ ਗਈ ਸੀ ਜਿਸ ਦਾ ਨਾਮ ਮਾਣੀਕੱਯਮ ਸੀ।
ਮਾਣੀਕੱਯਮ ਗਾਂ ਦੀ ਲੰਬਾਈ ਸਿਰਫ 61 ਸੈਂਟੀਮੀਟਰ ਸੀ। ਇਸ ਗਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈਆਂ ਤੇ ਲੋਕਾਂ ਨੇ ਬਹੁਤ ਹੈਰਾਨੀ ਜ਼ਾਹਰ ਕੀਤੀ ਸੀ। ਇਸ ਤੋਂ ਬਾਅਦ ਹੁਣ ਬੰਗਲਾਦੇਸ਼ ਦੀ ਰਾਣੀ ਗਾਂ ਨੇ ਗਿੰਨੀਜ਼ ਬੁੱਕ ਵਿੱਚ ਆਪਣਾ ਨਾਂ ਦਰਜ ਕਰਵਾਇਆ।
ਦੱਸ ਦੇਈਏ, ਰਾਣੀ ਦੇ ਮਾਲਕ ਕਾਜ਼ੀ ਮੁਹੰਮਦ ਅਬ ਸੂਫੀਆਨ ਨੇ ਦੱਸਿਆ ਕਿ ਪਿਛਲੇ ਸੋਮਵਾਰ ਨੂੰ ਉਨ੍ਹਾਂ ਨੂੰ ਗਿੰਨੀਜ਼ ਵਰਲਡ ਰਿਕਾਰਡਸ ਤੋਂ ਇੱਕ ਮੇਲ ਮਿਲੀ ਜਿਸ ਵਿੱਚ ਰਾਣੀ ਦੀ ਅਰਜ਼ੀ ਸਵੀਕਾਰ ਕਰਨ ਦੀ ਗੱਲ ਲਿਖੀ ਹੋਈ ਸੀ। ਇਸ ਦੇ ਨਾਲ ਹੀ, ਗਿੰਨੀਜ਼ ਦੀ ਵੈਬਸਾਈਟ 'ਤੇ ਵਿਸ਼ਵ ਰਿਕਾਰਡ ਗਾਂ ਦੀ ਪੁਸ਼ਟੀ ਵੀ ਕੀਤੀ ਗਈ ਹੈ।