Male ਜਾਂ Female ਨਾਮ ਵਾਲੇ, ਜਾਣੋ ਕਿਹੜੇ ਚੱਕਰਵਾਤ ਹੁੰਦੇ ਜ਼ਿਆਦਾ ਖ਼ਤਰਨਾਕ!

ਬਿਪਰਜੋਏ ਚੱਕਰਵਾਤ ਇੱਕ ਗੰਭੀਰ ਤੂਫ਼ਾਨ ਸੀ ਜੋ ਅਰਬ ਸਾਗਰ ਤੋਂ ਉੱਠਿਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਖਤਰਨਾਕ ਤੂਫਾਨ ਆ ਚੁੱਕੇ ਹਨ। ਕਿਹਾ ਜਾਂਦਾ ਹੈ ਕਿ Female ਨਾਵਾਂ ਵਾਲੇ ਤੂਫਾਨ ਜ਼ਿਆਦਾ ਵਿਨਾਸ਼ਕਾਰੀ ਹੁੰਦੇ ਹਨ।

Biparjoy Cyclone

1/5
ਗੁਜਰਾਤ 'ਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਬਿਪਰਜੋਏ ਤੂਫਾਨ ਰਾਜਸਥਾਨ 'ਚ ਦਾਖਲ ਹੋ ਗਿਆ ਹੈ। ਸੂਬੇ ਵਿੱਚ ਭਾਰੀ ਮੀਂਹ ਪੈਣ ਦੇ ਨਾਲ ਤੇਜ਼ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਅਜਿਹੇ 'ਚ ਇਕ ਖੋਜ 'ਚ ਕਿਹਾ ਗਿਆ ਹੈ ਕਿ ਫੀਮੇਲ ਨਾਂ ਵਾਲੇ ਤੂਫਾਨ ਜ਼ਿਆਦਾ ਤਬਾਹੀ ਮਚਾਉਂਦੇ ਹਨ।
2/5
ਚੱਕਰਵਾਤ ਦਾ ਨਾਂ ਔਰਤ ਦੇ ਨਾਂ 'ਤੇ ਰੱਖਣ ਨਾਲ ਇਸ ਦੀ ਤੀਬਰਤਾ 'ਤੇ ਕੋਈ ਅਸਰ ਨਹੀਂ ਪੈਂਦਾ। ਆਓ ਜਾਣਦੇ ਹਾਂ ਕਿ ਇਹ ਚੱਕਰਵਾਤ ਹੋਰ ਤਬਾਹੀ ਕਿਉਂ ਮਚਾਉਂਦੇ ਹਨ।
3/5
ਚੱਕਰਵਾਤ ਨੂੰ ਜਗ੍ਹਾ ਦੇ ਮੁਤਾਬਕ ਹਰੀਕੇਨ ਜਾਂ ਟਾਈਫੂਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਰਿਸਰਚ ਮੁਤਾਬਕ ਲੋਕ ਫੀਮੇਲ ਨਾਂਅ ਵਾਲੇ ਤੂਫਾਨ ਨੂੰ ਲੋਕ ਹਲਕੇ ਵਿੱਚ ਲੈਂਦੇ ਹਨ ਅਤੇ ਉਸ ਤੋਂ ਨਿਪਟਣ ਲਈ ਉਚਿਤ ਪ੍ਰਬੰਧ ਨਹੀਂ ਕਰਦੇ। ਜਿਸ ਕਾਰਨ ਜ਼ਿਆਦਾ ਨੁਕਸਾਨ ਹੁੰਦਾ ਹੈ।
4/5
ਸਾਲ 2014 ਵਿੱਚ, ਅਮਰੀਕਾ ਦੀ ਪ੍ਰੋਸੀਡਿੰਗ ਆਫ ਨੈਸ਼ਨਲ ਅਕੈਡਮੀ ਆਫ ਸਾਇੰਸ ਵਲੋਂ ਇਸ 'ਤੇ ਇੱਕ ਖੋਜ ਕੀਤੀ ਗਈ ਸੀ। ਜਿਸ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਪਿਛਲੇ 60 ਸਾਲਾਂ ਵਿੱਚ ਅਮਰੀਕਾ ਵਿੱਚ ਜੋ ਤੂਫਾਨ ਆਏ ਸਨ।
5/5
ਇਹਨਾਂ ਵਿੱਚੋਂ, ਮੇਲ ਨਾਂਅ ਵਾਲੇ ਤੂਫਾਨ ਕਰਕੇ ਔਸਤਨ 15.15 ਮੌਤਾਂ ਹੋਈਆਂ ਅਤੇ ਫੀਮੇਲ ਨਾਂਅ ਵਾਲੇ ਤੂਫਾਨ ਨਾਲ ਔਸਤਨ 41.84 ਲੋਕਾਂ ਦੀ ਮੌਤਾਂ ਹੋਈਆਂ ਸਨ।
Sponsored Links by Taboola