ਭਾਰਤ ਦੇ ਇਸ ਸ਼ਹਿਰ 'ਚ ਮਿਲਦੀ ਸਭ ਤੋਂ ਸਸਤੀ ਸ਼ਰਾਬ? ਕਈ ਹੋਟਲਾਂ ਦੀ ਚਾਹ ਵੀ ਇਸ ਤੋਂ ਮਹਿੰਗੀ
Cheapest Alcohol In India: ਭਾਰਤ ਵਿੱਚ ਸ਼ਰਾਬ ਦੇ ਵੱਖ-ਵੱਖ ਰੇਟ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਕਿਹੜੇ ਸ਼ਹਿਰ ਵਿੱਚ ਸਭ ਤੋਂ ਘੱਟ ਰੇਟ ਵਿੱਚ ਸ਼ਰਾਬ ਮਿਲਦੀ ਹੈ।
alcohol
1/7
ਭਾਰਤ ਵਿੱਚ ਸ਼ਰਾਬ ਸਬੰਧੀ ਟੈਕਸ ਵਿਵਸਥਾ ਬਿਲਕੁਲ ਵੱਖਰੀ ਹੈ। ਕਿਉਂਕਿ ਸ਼ਰਾਬ ਜੀਐਸਟੀ ਦੇ ਘੇਰੇ ਵਿੱਚ ਨਹੀਂ ਆਉਂਦੀ, ਹਰ ਸੂਬਾ ਸਰਕਾਰ ਸ਼ਰਾਬ ਦੇ ਰੇਟ ਆਪਣੇ ਹਿਸਾਬ ਨਾਲ ਤੈਅ ਕਰਦੀ ਹੈ। ਹਰ ਸੂਬੇ ਦੀ ਵੱਖ-ਵੱਖ ਸ਼ਰਾਬ ਪਾਲਿਸੀ ਕਾਰਨ ਦੇਸ਼ ਵਿੱਚ ਸ਼ਰਾਬ ਦੇ ਰੇਟਾਂ ਵਿੱਚ ਕਾਫੀ ਅੰਤਰ ਹੈ।
2/7
ਜੇਕਰ ਸੂਬਿਆਂ ਵਿੱਚ ਸ਼ਰਾਬ ਦੇ ਰੇਟ ਦੀ ਗੱਲ ਕਰੀਏ ਤਾਂ ਸਭ ਤੋਂ ਘੱਟ ਰੇਟ ਗੋਆ ਵਿੱਚ ਹੈ। ਗੋਆ ਦੀ ਵੱਖ-ਵੱਖ ਆਬਕਾਰੀ ਨੀਤੀ ਕਾਰਨ ਉੱਥੇ ਸ਼ਰਾਬ ਦੇ ਰੇਟ ਬਹੁਤ ਘੱਟ ਹਨ।
3/7
ਕਿੰਨੀ ਘੱਟ ਹਨ ਰੇਟ? - ਹਾਲਾਂਕਿ ਇਹ ਦਰ ਸ਼ਰਾਬ ਦੇ ਬ੍ਰਾਂਡ ਅਤੇ ਕਿਸਮ 'ਤੇ ਨਿਰਭਰ ਕਰਦੀ ਹੈ, ਸ਼ਰਾਬ ਕਿੰਨੀ ਸਸਤੀ ਹੋਵੇਗੀ ਅਤੇ ਰੇਟ ਕਿੰਨੀ ਘੱਟ ਹੋਣਗੇ। ਔਸਤਨ ਵੇਖੋ ਤਾਂ ਉਥੇ ਸ਼ਰਾਬ ਦਾ ਰੇਟ 25 ਫੀਸਦੀ ਘੱਟ ਹੈ।
4/7
ਉਦਾਹਰਨ ਲਈ, ਕੁਝ ਬ੍ਰਾਂਡਾਂ ਦੀ ਬੀਅਰ, ਜੋ ਦਿੱਲੀ ਵਿੱਚ 130 ਰੁਪਏ ਵਿੱਚ ਮਿਲਦੀ ਹੈ, ਗੋਆ ਵਿੱਚ 90-100 ਰੁਪਏ ਵਿੱਚ ਖਰੀਦੀ ਜਾ ਸਕਦੀ ਹੈ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਗੋਆ ਵਿੱਚ ਬੀਅਰ ਕਿੰਨੀ ਸਸਤੀ ਮਿਲਦੀ ਹੈ।
5/7
ਦੱਸ ਦੇਈਏ ਕਿ ਗੋਆ ਦੀ ਟੈਕਸ ਪਾਲਿਸੀ 'ਚ ਸ਼ਰਾਬ 'ਤੇ ਟੈਕਸ ਬਹੁਤ ਘੱਟ ਹੈ, ਜਿਸ ਕਾਰਨ ਇਹ ਦਰ ਦੂਜੇ ਸੂਬਿਆਂ ਦੇ ਮੁਕਾਬਲੇ ਘੱਟ ਹੈ।
6/7
ਗੋਆ 'ਚ ਸ਼ਰਾਬ ਦੇ ਟੈਂਡਰ ਪਾਉਣਾ ਕੋਈ ਬਹੁਤਾ ਔਖਾ ਨਹੀਂ ਹੈ, ਇਸ ਕਾਰਨ ਇੱਥੇ ਬਹੁਤ ਸਾਰੀਆਂ ਦੁਕਾਨਾਂ ਹਨ ਅਤੇ ਮੁਕਾਬਲੇਬਾਜ਼ੀ ਕਾਰਨ ਸ਼ਰਾਬ ਦੇ ਰੇਟ ਘੱਟ ਹਨ।
7/7
ਨਾਲ ਹੀ, ਗੋਆ ਵਿੱਚ ਸੈਰ ਸਪਾਟੇ ਦੇ ਕਾਰਨ, ਸ਼ਰਾਬ ਦੇ ਰੇਟ ਘੱਟ ਰੱਖੇ ਜਾਂਦੇ ਹਨ ਅਤੇ ਇਸ ਕਾਰਨ ਲੋਕ ਉੱਥੇ ਆਕਰਸ਼ਿਤ ਹੁੰਦੇ ਹਨ।
Published at : 23 Jul 2023 02:46 PM (IST)