ਸਿਰ 'ਤੇ ਵਾਲਾਂ ਦੀ ਥਾਂ ਲਟਕ ਰਹੀਆਂ ਸੋਨੇ ਤੇ ਹੀਰੇ ਦੀਆਂ ਲੜੀਆਂ, ਰੈਪਰ Dan Sur ਨੇ ਕਰਵਾਈ ਅਜੀਬ Scalp ਸਰਜਰੀ
ਮੈਕਸੀਕੋ ਦੇ 23 ਸਾਲਾ ਰੈਪਰ ਡੈਨ ਸਰ ਨੇ ਇੱਕ ਅਜੀਬ Scalp ਸਰਜਰੀ ਕਰਵਾਈ ਹੈ। ਉਸ ਨੇ ਆਪਣੇ ਵਾਲਾਂ ਦੀ ਥਾਂ ਸੋਨੇ ਤੇ ਹੀਰੇ ਦੀ ਲੜੀਆਂ ਲਵਾਈਆਂ ਹਨ। ਅਜਿਹਾ ਕਰਨ ਵਾਲਾ ਉਹ ਦੁਨੀਆ ਦਾ ਪਹਿਲਾ ਵਿਅਕਤੀ ਹੈ।
Download ABP Live App and Watch All Latest Videos
View In Appਮੈਕਸੀਕਨ ਰੈਪਰ ਡੈਨ ਸਰ ਨੇ ਇੱਕ ਵਿਲੱਖਣ Scalp ਸਰਜਰੀ ਕਰਵਾਈ ਹੈ। ਮੈਕਸੀਕਨ ਰੈਪਰ ਡੈਨ ਸਰ ਨੇ ਲਾਈਮ ਲਾਈਟ ਵਿੱਚ ਆਉਣ ਲਈ ਅਜਿਹਾ ਕੰਮ ਕੀਤਾ ਹੈ।
ਡੈਨ ਨੇ ਆਪਣੇ ਵਾਲ ਹਟਾਏ ਤੇ ਸੋਨੇ ਅਤੇ ਹੀਰੇ ਦੀਆਂ ਜੰਜੀਰਾਂ ਨਾਲ ਬਦਲ ਦਿੱਤਾ ਹੈ। ਉਸ ਵਰਗੀ ਲੁੱਕ ਪਹਿਲਾਂ ਕਦੇ ਨਹੀਂ ਵੇਖੀ ਗਈ। ਡੈਨ ਨੇ ਇਹ ਸਿਰਫ ਵੱਖਰੇ ਦਿਖਣ ਲਈ ਕੀਤਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਡੈਨ ਨੇ ਅਪ੍ਰੈਲ ਵਿੱਚ ਇਹ ਸਰਜਰੀ ਕਰਵਾਈ ਸੀ। ਫੋਟੋ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਡੈਨ ਦੀ ਖੋਪੜੀ ਤੋਂ ਵਾਲ ਹਟਾ ਦਿੱਤੇ ਗਏ ਹਨ ਤੇ ਉਨ੍ਹਾਂ ਦੀ ਥਾਂ ਸੋਨੇ ਦੀਆਂ ਮੋਟੀ ਜੰਜੀਰਾਂ ਲਗਾਈਆਂ ਗਈਆਂ ਹਨ।
ਜਦੋਂ ਤੋਂ ਡੈਨ ਦਾ ਇਹ ਲੁੱਕ ਸਾਹਮਣੇ ਆਇਆ ਹੈ, ਇਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਕੁਝ ਇਸ ਨੂੰ ਖਾਸ ਕਹਿ ਰਹੇ ਹਨ ਅਤੇ ਕੁਝ ਪਾਗਲਪਨ ਕਹਿ ਰਹੇ ਹਨ। ਹਾਲਾਂਕਿ ਇੱਕ ਗੱਲ ਪੱਕੀ ਹੈ ਕਿ ਅੱਜ ਤੱਕ ਕਿਸੇ ਨੇ ਵੀ ਇਸ ਮੈਕਸੀਕਨ ਰੈਪਰ ਵਰਗਾ ਮੇਕਓਵਰ ਨਹੀਂ ਕੀਤਾ।
ਡੈਨ ਨੇ ਫੋਟੋ ਰਿਲੀਜ਼ ਹੋਣ ਤੋਂ ਬਾਅਦ ਇੰਸਟਾਗ੍ਰਾਮ 'ਤੇ ਇੱਕ ਫੋਟੋ ਸਾਂਝੀ ਕੀਤੀ ਤੇ ਇਹ ਵੀ ਕਿਹਾ ਕਿ ਉਸ ਨੇ ਇਹ ਵੱਖਰਾ ਦਿਖਣ ਲਈ ਕੀਤਾ ਹੈ ਤੇ ਅਜਿਹਾ ਕਰਨ ਵਾਲਾ ਉਹ ਦੁਨੀਆ ਦਾ ਪਹਿਲਾ ਵਿਅਕਤੀ ਹੈ।
ਡੈਨ ਨੇ ਇਹ ਵੀ ਚਿੰਤਾ ਜ਼ਾਹਰ ਕੀਤੀ ਕਿ ਹੁਣ ਲੋਕ ਉਸਦੀ ਨਕਲ ਨਾ ਕਰਨ।