ਕਦੇ ਖਾਧੀ ਸੋਨੇ ਦੀ ਮਠਿਆਈ? ਇੱਕ ਕਿੱਲੋ ਦੀ ਕੀਮਤ ਸੁਣ ਕੇ ਉੱਡ ਜਾਣਗੇ ਹੋਸ਼
Gold Sweet: ਮਠਿਆਈ ਖਾਣਾ ਹਰ ਕੋਈ ਪਸੰਦ ਕਰਦਾ ਹੈ, ਕਿਸੇ ਵੀ ਤਿਉਹਾਰ 'ਤੇ ਵਿਆਹ-ਸ਼ਾਦੀਆਂ 'ਚ ਮਠਿਆਈਆਂ ਦਾ ਮਹੱਤਵ ਆਪਣੇ-ਆਪ ਵਧ ਜਾਂਦਾ ਹੈ, ਕਿਉਂਕਿ ਮਠਿਆਈ ਹੀ ਇੱਕ ਅਜਿਹੀ ਚੀਜ਼ ਹੈ ਜੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਪਸੰਦ ਹੁੰਦੀ ਹੈ।
Download ABP Live App and Watch All Latest Videos
View In Appਤੁਸੀਂ ਅੱਜ ਤੱਕ ਕਈ ਤਰ੍ਹਾਂ ਦੀਆਂ ਮਠਿਆਈਆਂ ਦੇਖੀਆਂ ਹੋਣਗੀਆਂ ਜੋ ਆਮ ਤੌਰ 'ਤੇ ਦੁੱਧ, ਘਿਓ ਨਾਲ ਤਿਆਰ ਹੁੰਦੀਆਂ ਹਨ।
ਇੱਕ ਮਠਿਆਈ ਸੋਨੇ ਨਾਲ ਤਿਆਰ ਹੁੰਦੀ ਹੈ ਜਿਸ ਦੀ ਕੀਮਤ ਸੁਨਿਆਰੇ ਦੀ ਦੁਕਾਨ 'ਤੇ ਪਏ ਸੋਨੇ ਤੋਂ ਘੱਟ ਨਹੀਂ। ਜੀ ਹਾਂ ਦੁਨੀਆ 'ਚ ਇੱਕ ਮਠਿਆਈ ਵੀ ਹੈ ਜੋ ਕਿ ਸੋਨੇ ਤੋਂ ਬਣਦੀ ਹੈ। ਹੋ ਗਏ ਨਾ ਹੈਰਾਨ?
ਦੁਨੀਆ ਦੀ ਸਭ ਤੋਂ ਮਹਿੰਗੀ ਮਠਿਆਈ ਜਿਸ ਨੂੰ ਖਰੀਦਣ ਲਈ ਅਮੀਰ ਵਿਅਕਤੀ ਵੀ ਇੱਕ ਵਾਰ ਆਪਣੀ ਜੇਬ੍ਹ ਜਰੂਰ ਦੇਖਦਾ ਹੈ। ਇਹ ਮਠਿਆਈ ਜੋ ਕਿ ਸੋਨੇ ਨਾਲ ਤਿਆਰ ਕੀਤੀ ਜਾਂਦੀ ਹੈ ਜੋ ਕਿ 16000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਦੀ ਹੈ, ਆਖਰ ਇਸ ਮਠਿਆਈ 'ਚ ਕੀ ਹੈ ਖਾਸ? ਇਸ ਦੀ ਕੀਮਤ ਸੋਨੇ ਜਿੰਨੀ, ਦੇਖੋ ਇਹ ਰਿਪੋਰਟ...
ਇਸ ਮਿੱਠੇ ਨੂੰ ਸਭ ਤੋਂ ਖਾਸ ਬਣਾਉਣ ਵਾਲੀ ਚੀਜ਼ ਹੈ ਇਸ 'ਚ ਵਰਤਿਆ ਜਾਣ ਵਾਲਾ ਸੋਨਾ, ਅਸਲ 'ਚ ਮਠਿਆਈ 'ਤੇ 24 ਕੈਰੇਟ ਸੋਨੇ ਦੀ ਪਰਤ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਦੇ ਨਾਲ ਹੀ ਇਸ ਵਿਚ ਕੇਸਰ, ਕਾਜੂ, ਪਿਸਤਾ, ਬਦਾਮ, ਤਿਲਗੋਜਾ, ਸੁੱਕਾ ਫਲ ਪਾਇਆ ਜਾਂਦਾ ਹੈ।
ਇਸ ਮਿਠਾਈ ਨੂੰ ਤਿਆਰ ਕਰਨਾ ਆਸਾਨ ਨਹੀਂ ਹੈ ਕਿਉਂਕਿ ਇਸ 'ਤੇ 24 ਕੈਰੇਟ ਸੋਨੇ ਦੀਆਂ 2 ਪਰਤਾਂ ਲਗਾਈਆਂ ਜਾਂਦੀਆਂ ਹਨ, ਉਹ ਵੀ ਪੂਰੀ ਤਰ੍ਹਾਂ ਅਸਲੀ ਸੋਨੇ ਦੀ, ਇਸ ਨੂੰ ਤਿਆਰ ਕਰਨ ਵਿੱਚ 2 ਦਿਨ ਲੱਗ ਜਾਂਦੇ ਹਨ।
ਇਸ ਸੋਨੇ ਦੀ ਮਠਿਆਈ ਦੇ ਅੱਜ ਕੱਲ੍ਹ ਖੂਬ ਚਰਚੇ ਹਨ। ਦਿੱਲੀ ਦੇ ਮੌਜਪੁਰ ਬਾਜ਼ਾਰ 'ਚ ਇਹ ਮਠਿਆਈ ਤਿਆਰ ਕੀਤੀ ਜਾਂਦੀ ਹੈ।