ਜਾਮੁਨ ਨੂੰ ਅੰਗਰੇਜ਼ੀ ‘ਚ ਕੀ ਕਹਿੰਦੇ? ਜ਼ਿਆਦਾਤਰ ਲੋਕ ਕਹਿੰਦੇ ਬਲੈਕਬੈਰੀ, ਪਰ ਸਹੀ ਜਵਾਬ ਤਾਂ...

ਜਾਮੁਨ ਇੱਕ ਬਹੁਤ ਹੀ ਫਾਇਦੇਮੰਦ ਫਲ ਹੈ ਜੋ ਗਰਮੀਆਂ ਦੇ ਮੌਸਮ ਵਿੱਚ ਆਉਂਦਾ ਹੈ। ਬਹੁਤ ਸਾਰੇ ਲੋਕ ਜਾਮੁਨ ਨੂੰ ਪਸੰਦ ਕਰਦੇ ਹਨ, ਪਰ ਕੀ ਤੁਸੀਂ ਇਸ ਦਾ ਨਾਮ ਅੰਗਰੇਜ਼ੀ ਵਿੱਚ ਜਾਣਦੇ ਹੋ? ਬਹੁਤੇ ਲੋਕ ਇਸ ਦਾ ਜਵਾਬ ਗਲਤ ਦੇਣਗੇ...

Blackberry

1/5
ਬਹੁਤ ਸਾਰੇ ਲੋਕਾਂ ਨੂੰ ਹਾਲੇ ਤੱਕ ਵੀ ਨਹੀਂ ਪਤਾ ਹੈ ਕਿ ਜਾਮੁਨ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ। ਜ਼ਿਆਦਾਤਰ ਲੋਕ ਜਾਮੁਨ ਨੂੰ ਅੰਗਰੇਜ਼ੀ ਵਿੱਚ ਬਲੈਕਬੈਰੀ ਕਹਿੰਦੇ ਹਨ। ਪਰ ਇਹ ਇਸ ਦਾ ਅੰਗਰੇਜ਼ੀ ਨਾਮ ਨਹੀਂ ਹੈ।
2/5
ਦਰਅਸਲ, ਬਲੈਕਬੈਰੀ ਇੱਕ ਵੱਖਰੇ ਫਲ ਦਾ ਨਾਮ ਹੈ। ਹਾਲਾਂਕਿ, ਦਿੱਖ ਵਿੱਚ ਬਲੈਕਬੇਰੀ ਜਾਮੁਨ ਵਰਗੀ ਲੱਗ ਸਕਦੀ ਹੈ ਪਰ ਇਹ ਜਾਮੁਨ ਨਹੀਂ ਹੈ। ਇਹ ਦੋਵੇਂ ਫਲ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਹਨ।
3/5
ਜਾਮੁਨ ਦਾ ਰੰਗ ਜਾਮਨੀ, ਹਲਕਾ ਗੁਲਾਬੀ ਅਤੇ ਕਾਲਾ ਹੁੰਦਾ ਹੈ, ਜਦੋਂ ਕਿ ਬਲੈਕਬੈਰੀ ਦਾ ਰੰਗ ਲਾਲ, ਹਰਾ ਅਤੇ ਗੂੜਾ ਕਾਲਾ ਹੁੰਦਾ ਹੈ। ਹਾਲਾਂਕਿ ਇਸ ਦੀਆਂ ਕਈ ਕਿਸਮਾਂ ਹਨ ਪਰ ਆਮ ਭਾਸ਼ਾ ਵਿੱਚ ਬਲੈਕਬੈਰੀ ਨੂੰ ਸ਼ਹਿਤੂਤ ਵੀ ਕਹਿ ਦਿੰਦੇ ਹਾਂ।
4/5
ਜਾਮੁਨ ਨੂੰ ਅੰਗਰੇਜ਼ੀ ਵਿੱਚ Blackberry ਨਹੀਂ, Black Plum ਜਾਂ Java Plum ਕਿਹਾ ਜਾਂਦਾ ਹੈ।
5/5
ਵੈਸੇ, ਜਾਮੁਨ ਦੇ ਹੋਰ ਵੀ ਕਈ ਨਾਮ ਹਨ ਜਿਵੇਂ ਰਾਜਮਨ, ਕਾਲਾ ਜਾਮੁਨ, ਜਮਾਲੀ ਅਤੇ ਇੰਡੀਅਨ ਬਲੈਕਬੈਰੀ ਆਦਿ।
Sponsored Links by Taboola