Viral News: ਵਾਲ ਕੱਟਣ ਵਾਲਾ ਬਣਿਆ 'ਖ਼ਤਰੋਂ ਕਾ ਖਿਲਾੜੀ', ਕੱਚ-ਹਥੌੜੇ ਤੇ ਅੱਗ ਨਾਲ ਕੱਟਦਾ ਵਾਲ

barber_from_Lahore_1

1/10
ਲਾਹੌਰ ਦਾ ਰਹਿਣ ਵਾਲਾ ਇੱਕ ਨਾਈ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਹ ਨਾਈ ਟੁੱਟੇ ਸ਼ੀਸ਼ੇ, ਹਥੌੜੇ ਤੇ ਕਸਾਈ ਦੇ ਚਾਕੂ ਨਾਲ ਲੋਕਾਂ ਦੇ ਵਾਲਾਂ ਨੂੰ ਸਟਾਈਲ ਦਿੰਦਾ ਹੈ ਤੇ ਆਪਣੇ ਵਿਲੱਖਣ ਢੰਗ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
2/10
ਸੈਲੂਨ ਵਿੱਚ ਜਾ ਕੇ ਅਸੀਂ ਸਾਰੇ ਵਾਲ ਕੱਟਦੇ ਹਾਂ, ਪਰ ਉਹ ਕੈਂਚੀ ਨਾਲ ਕੀਤੀ ਜਾਂਦੀ ਹੈ, ਪਰ ਜੇ ਤੁਸੀਂ ਜਾਣਦੇ ਹੋ ਕਿ ਵਾਲ ਕੱਟਣਾ ਵੀ ਟੁੱਟੇ ਗਿਲਾਸ ਤੇ ਹਥੌੜੇ ਨਾਲ ਕੀਤਾ ਜਾ ਸਕਦਾ ਹੈ, ਤਾਂ ਤੁਸੀਂ ਕੀ ਕਰੋਗੇ?
3/10
ਦਰਅਸਲ ਲਾਹੌਰ ਦੇ ਇੱਕ ਨਾਈ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤਿਭਾ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।
4/10
ਦੱਸ ਦੇਈਏ ਕਿ ਇਸ ਨਾਈ ਦਾ ਨਾਂ ਅਲੀ ਅੱਬਾਸ ਹੈ, ਜੋ ਆਪਣੇ ਗਾਹਕਾਂ ਦੇ ਵਾਲਾਂ ਨੂੰ ਕੈਂਚੀ ਨਾਲ ਨਹੀਂ ਬਲਕਿ ਟੁੱਟੇ ਹੋਏ ਸ਼ੀਸ਼ੇ, ਹਥੌੜੇ, ਕਸਾਈ ਦੇ ਚਾਕੂ ਅਤੇ ਅੱਗ ਨਾਲ ਕੱਟਦਾ ਹੈ।
5/10
ਇਸ ਦੇ ਸਾਰੇ ਗਾਹਕ ਇਸਦੇ ਕੰਮ ਤੋਂ ਬਹੁਤ ਖੁਸ਼ ਹਨ ਤੇ ਇਹ ਹੈਰਾਨੀ ਦੀ ਗੱਲ ਹੈ ਕਿ ਅਜਿਹੀਆਂ ਖ਼ਤਰਨਾਕ ਚੀਜ਼ਾਂ ਨਾਲ ਵਾਲ ਕਟਵਾਉਣ ਵਿੱਚ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਦਾ।
6/10
ਇੱਕ ਪਾਕਿਸਤਾਨੀ ਨਿਊਜ਼ ਚੈਨਲ ਏਆਰਵਾਈ ਨੇ ਅਲੀ ਦੀ ਕਹਾਣੀ ਦੀ ਵੀਡੀਓ ਯੂਟਿਊਬ 'ਤੇ ਸ਼ੇਅਰ ਕੀਤੀ ਹੈ। ਕਲਿੱਪ ਵਿੱਚ ਅਲੀ ਨੇ ਕਿਹਾ ਕਿ ਉਸ ਦਾ ਇਰਾਦਾ ਆਪਣੇ ਪੇਸ਼ੇ ਵਿੱਚ ਨਵੀਆਂ ਕਾਢਾਂ ਲਿਆਉਣਾ ਹੈ।
7/10
ਉਧਰ ਅਲੀ ਦੀ ਕਹਾਣੀ ਵਾਇਰਲ ਹੋਈ ਤੇ ਇਸ ਵੀਡੀਓ ਨੂੰ 13,000 ਤੋਂ ਵੱਧ ਵਾਰ ਦੇਖਿਆ ਗਿਆ ਹੈ।
8/10
ਵਾਇਰਲ ਹੋਈ ਵੀਡੀਓ ਵਿੱਚ ਅਲੀ ਨੂੰ ਇੱਕ ਆਦਮੀ ਦੇ ਵਾਲਾਂ ਨੂੰ ਸ਼ੀਸ਼ੇ ਦੀਆਂ ਟੁੱਟੀਆਂ ਹੋਈਆਂ ਬੋਤਲਾਂ ਦੇ ਟੁੱਕੜੇ ਨਾਲ ਸਟਾਈਲ ਕਰਦੇ ਵੇਖਿਆ ਜਾ ਸਕਦਾ ਹੈ, ਫਿਰ ਉਸ ਨੇ ਕਿਸੇ ਹੋਰ ਗਾਹਕ ਦੇ ਵਾਲਾਂ ਨੂੰ ਸਟਾਈਲ ਕਰਨ ਲਈ ਹਥੌੜੇ ਦੀ ਵਰਤੋਂ ਵੀ ਕੀਤੀ।
9/10
ਨਾਲ ਹੀ ਵਾਲ ਕੱਟਵਾਉਣ ਤੋਂ ਬਾਅਦ ਇੱਕ ਗਾਹਕ ਨੇ ਕਿਹਾ ਕਿ ਉਸ ਨੇ ਸੱਚਮੁੱਚ ਇਸ ਪ੍ਰਕਿਰਿਆ ਦਾ ਅਨੰਦ ਲਿਆ ਹੈ।
10/10
ਦੱਸ ਦਈਏ ਕਿ ਵੀਡੀਓ 'ਚ ਇੱਕ ਔਰਤ ਵਾਲ ਕੱਟਵਾਉਣ ਪਹਿਲਾਂ ਡਰ ਗਈ ਸੀ ਪਰ ਬਾਅਦ ਵਿੱਚ ਉਸਨੇ ਇਸ ਦਾ ਅਨੰਦ ਲਿਆ ਤੇ ਅਗਲੀ ਵਾਰ ਵੀ ਉਹ ਅਲੀ ਤੋਂ ਹੀ ਆਪਣੇ ਵਾਲ ਕੱਟਵਾਉਣ ਲਈ ਆਵੇਗੀ।
Sponsored Links by Taboola