Most dangerous Ant: ਦੁਨੀਆ ਦੀ ਸਭ ਤੋਂ ਖਤਰਨਾਕ ਕੀੜੀ, ਕੱਟਣ ਨਾਲ ਮਿੰਟਾਂ ਚ ਖਤਮ ਹੋ ਜਾਂਦਾ ਇਨਸਾਨ
ਇਸ ਕੀੜੀ ਦਾ ਵਿਗਿਆਨਕ ਨਾਮ Myrmecid piriformis ਹੈ ਤੇ ਆਮ ਭਾਸ਼ਾ ਵਿੱਚ ਇਸਨੂੰ 'ਬੁਲਡੋਗ ਕੀੜੀ ਕਿਹਾ ਜਾਂਦਾ ਹੈ।ਇਹ ਜਿਆਦਾਤਰ ਆਸਟ੍ਰੇਲੀਆ ਦੇ ਤੱਟੀ ਖੇਤਰ ਵਿੱਚ ਪਾਈ ਜਾਂਦੀ ਹੈ।
Download ABP Live App and Watch All Latest Videos
View In App1936 ਤੋਂ ਹੁਣ ਤੱਕ ਇਸ ਕੀੜੀ ਦੇ ਕੱਟਣ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੀੜੀ 20 ਮਿਲੀਮੀਟਰ ਲੰਬੀ ਹੈ ਤੇ ਹਮਲਾ ਕਰਨ ਲਈ ਆਪਣੇ ਡੰਗ ਤੇ ਜਬਾੜੇ ਦੀ ਵਰਤੋਂ ਕਰਦੀ ਹੈ।
ਬੁਲਡੋਗ ਕੀੜੀ ਨਾਲ ਆਖਰੀ ਮੌਤ 1988 ਵਿੱਚ ਹੋਈ ਸੀ। ਇਸ ਕੀੜੀ ਨੂੰ ਇਸ ਦੇ ਭਿਆਨਕ ਹਮਲੇ ਕਾਰਨ 'ਬੁਲਡੋਗ ਕੀੜੀ ਕਿਹਾ ਜਾਂਦਾ ਹੈ। ਇਹ ਬਹੁਤ ਹਮਲਾਵਰ ਹੈ ਤੇ ਤੇਜ਼ੀ ਨਾਲ ਹਮਲਾ ਕਰਦੀ ਹੈ।
ਕੀੜੀ ਦੇ ਆਕਾਰ ਦੀ ਗੱਲ ਕਰੀਏ ਤਾਂ ਇਸ ਦੇ ਸਰੀਰ ਦੀ ਲੰਬਾਈ 20 ਮਿਲੀਮੀਟਰ ਅਤੇ ਭਾਰ 0.015 ਗ੍ਰਾਮ ਹੈ। ਇਸ ਦੀ ਉਮਰ ਸਿਰਫ਼ 21 ਦਿਨ ਹੁੰਦੀ ਹੈ। ਇਹ ਖਤਰਨਾਕ ਕੀੜੀਆਂ 1793 ਵਿੱਚ ਲੱਭੀਆਂ ਗਈਆਂ ਸਨ।
ਇਹਨਾਂ ਦੇ ਆਲ੍ਹਣੇ ਜ਼ਿਆਦਾਤਰ ਮਿੱਟੀ ਵਿੱਚ ਪਾਏ ਜਾਂਦੇ ਹਨ, ਪਰ ਇਹ ਸੜੀ ਹੋਈ ਲੱਕੜ ਤੇ ਚੱਟਾਨਾਂ ਦੇ ਹੇਠਾਂ ਵੀ ਮਿਲ ਸਕਦੀਆਂ ਹਨ। ਇਹੀ ਇੱਕ ਪ੍ਰਜਾਤੀ ਜ਼ਮੀਨ ਵਿੱਚ ਘਰ ਨਹੀਂ ਬਣਾਉਂਦੀ।