ਮਾਨਸਾ ਦੇ ਕਬਾੜੀਏ ਨੇ ਖਰੀਦੇ ਫੌਜ ਦੇ 6 ਹੈਲੀਕਾਪਟਰ, ਵੇਖੋ ਤਸਵੀਰਾਂ
ਪੰਜਾਬ ਦੇ ਮਾਨਸਾ 'ਚ ਕਬਾੜ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਭਾਰਤੀ ਫੌਜ ਤੋਂ 6 ਖ਼ਰਾਬ ਹੋਈ ਹੈਲੀਕਾਪਟਰ ਖਰੀਦੇ ਹਨ, ਜਿਨ੍ਹਾਂ ਨੂੰ ਵੇਖਣ ਲਈ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ।
Download ABP Live App and Watch All Latest Videos
View In Appਹੈਲੀਕਾਪਟਰ ਦਾ ਭਾਰ 10 ਟਨ ਪ੍ਰਤੀ ਹੈਲੀਕਾਪਟਰ ਹੈ ਜੋ ਬੋਲੀ ਰਾਹੀਂ ਖਰੀਦੇ ਗਏ ਹਨ।
ਮਾਨਸਾ ਦੇ ਮਿੱਠੂ ਕਬੱਡੀ ਦੇ ਪੁੱਤਰ ਡਿੰਪਲ ਅਰੋੜਾ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਸਰਸਾਵਾ ਏਅਰਬੇਸ ਸਟੇਸ਼ਨ ਤੋਂ ਹਵਾਈ ਫੌਜ ਦੇ ਛੇ ਹੈਲੀਕਾਪਟਰਾਂ ਨੂੰ 72 ਲੱਖ ਰੁਪਏ ਵਿੱਚ ਖਰੀਦਿਆ ਹੈ। ਇਨ੍ਹਾਂ ਵਿੱਚੋਂ ਤਿੰਨ ਨਾਲ ਦੀ ਨਾਲ ਪਹਿਲਾਂ ਹੀ ਵਿਕ ਗਏ।
ਜਦੋਂ ਉਹ ਸੋਮਵਾਰ ਸ਼ਾਮ ਨੂੰ ਬਾਕੀ ਤਿੰਨਾਂ ਨੂੰ ਮਾਨਸਾ ਲੈ ਕੇ ਆਇਆ ਤਾਂ ਉੱਥੇ ਲੋਕਾਂ ਦੀ ਭੀੜ ਦੇਖਦੀ ਰਹਿ ਗਈ। ਲੋਕਾਂ ਨੇ ਇਨ੍ਹਾਂ ਹੈਲੀਕਾਪਟਰਾਂ ਨਾਲ ਸੈਲਫੀਆਂ ਵੀ ਕਲਿੱਕ ਕਰਵਾਈਆਂ।
ਇਨ੍ਹਾਂ ਵਿੱਚੋਂ ਇੱਕ ਹੈਲੀਕਾਪਟਰ ਮੁੰਬਈ ਦੀ ਇੱਕ ਪਾਰਟੀ ਨੇ ਲਿਆ, ਜਦੋਂਕਿ ਦੋ ਨੂੰ ਲੁਧਿਆਣਾ ਦੇ ਹੋਟਲ ਮਾਲਕ ਨੇ ਖਰੀਦਿਆ ਤੇ ਬਾਕੀ ਹੈਲੀਕਾਪਟਰ ਮਾਨਸਾ ਵਿੱਚ ਖੜ੍ਹੇ ਹਨ ਜੋ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣ ਰਹੇ ਹਨ।
ਪੰਜਾਬ ਵਿੱਚ ਕਬਾੜ ਦਾ ਸਾਮਾਨ ਰੱਖਣ 'ਚ ਮਿੱਠੂ ਕਬਾੜੀਏ ਦਾ ਨਾਂ ਕਾਫ਼ੀ ਫੇਮਸ ਹੈ। ਜਦੋਂ ਮਾਨਸਾ ਦਾ ਕਬਾੜ ਭਾਰਤੀ ਹਵਾਈ ਸੈਨਾ ਦੇ ਸਕ੍ਰੈਪ ਤੋਂ ਹੈਲੀਕਾਪਟਰ ਖਰੀਦਣ ਤੋਂ ਬਾਅਦ ਤਿੰਨ ਹੈਲੀਕਾਪਟਰਾਂ ਨਾਲ ਮਾਨਸਾ ਪਹੁੰਚਿਆ, ਤਾਂ ਉੱਥੇ ਲੋਕਾਂ ਦੀ ਭੀੜ ਇਸ ਨੂੰ ਵੇਖ ਕੇ ਹੈਰਾਨ ਰਹੀ ਗਈ।
ਮਾਨਸਾ ਜਾਣ ਵਾਲੇ ਰਸਤੇ ਵਿੱਚ ਟੋਲ ਪਲਾਜ਼ਾ ਵਿੱਚੋਂ ਲੰਘਦਿਆਂ ਹੈਲੀਕਾਪਟਰਾਂ ਦੇ ਉਪਰਲੇ ਖੰਭਾਂ ਨੂੰ ਉਤਾਰਨਾ ਪਿਆ। ਇਸ ਦੌਰਾਨ ਲੋਕਾਂ ਦੀ ਭੀੜ ਸੜਕ 'ਤੇ ਦੇਖਣ ਲਈ ਇਕੱਠੀ ਹੋ ਗਈ ਸੀ।
ਡਿੰਪਲ ਨੇ ਦੱਸਿਆ ਕਿ ਵੇਚੇ ਗਏ ਤਿੰਨ ਹੈਲੀਕਾਪਟਰਾਂ ਚੋਂ ਇੱਕ ਨੂੰ ਲੁਧਿਆਣਾ ਰੋਡ ‘ਤੇ ਸਥਿਤ ਰਿਜੋਰਟ ਦੇ ਲੋਕਾਂ ਨੇ ਖਰੀਦਿਆ ਹੈ। ਜਦੋਂਕਿ ਇੱਕ ਨੂੰ ਇੱਕ ਚੰਡੀਗੜ੍ਹ ਦੇ ਵਸਨੀਕ ਨੇ ਮਾਡਲ ਦੇ ਰੂਪ ਵਿੱਚ ਸਜਾਉਣ ਲਈ ਖਰੀਦਿਆ। ਇੱਕ ਹੈਲੀਕਾਪਟਰ ਮੁੰਬਈ ਵਿੱਚ ਇੱਕ ਫਿਲਮ ਨਿਰਮਾਤਾ ਨੇ ਖਰੀਦਿਆ ਹੈ।
ਉਸ ਨੇ ਇਹ ਹੈਲੀਕਾਪਟਰ 72 ਲੱਖ ਵਿੱਚ ਆਨਲਾਈਨ ਖਰੀਦੇ ਹਨ। ਇੱਕ ਹੈਲੀਕਾਪਟਰ ਦੀ ਕੀਮਤ 12 ਲੱਖ ਰੁਪਏ ਸੀ। ਖਰੀਦ ਤੋਂ ਤੁਰੰਤ ਬਾਅਦ, ਤਿੰਨ ਹੈਲੀਕਾਪਟਰ ਵਿਕ ਗਏ।
ਲੌਕਡਾਊਨ ਕਾਰਨ ਬਾਕੀ ਤਿੰਨ ਹੈਲੀਕਾਪਟਰਾਂ ਨੂੰ ਲਿਆਉਣ ਵਿੱਚ ਦੇਰੀ ਹੋਈ। ਉਹ ਸੋਮਵਾਰ ਸ਼ਾਮ ਨੂੰ ਤਿੰਨੋਂ ਹੈਲੀਕਾਪਟਰਾਂ ਨੂੰ ਟਰਾਲੇ ਰਾਹੀਂ ਮਾਨਸਾ ਲੈ ਆਇਆ। ਸਰਸਾਵਾ ਤੋਂ ਮਾਨਸਾ ਲਿਆਉਣ ਲਈ ਪ੍ਰਤੀ ਹੈਲੀਕਾਪਟਰ 75 ਹਜ਼ਾਰ ਰੁਪਏ ਕਿਰਾਇਆ ਦੇਣਾ ਪਿਆ।
ਮਾਨਸਾ ਦੇ ਮਿੱਠੂ ਕਬੱਡੀ ਦੇ ਪੁੱਤਰ ਡਿੰਪਲ ਅਰੋੜਾ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਸਰਸਾਵਾ ਏਅਰਬੇਸ ਸਟੇਸ਼ਨ ਤੋਂ ਹਵਾਈ ਫੌਜ ਦੇ ਛੇ ਹੈਲੀਕਾਪਟਰਾਂ ਨੂੰ 72 ਲੱਖ ਰੁਪਏ ਵਿੱਚ ਖਰੀਦਿਆ ਹੈ।
ਇਨ੍ਹਾਂ ਵਿੱਚੋਂ ਇੱਕ ਹੈਲੀਕਾਪਟਰ ਮੁੰਬਈ ਦੀ ਇੱਕ ਪਾਰਟੀ ਨੇ ਲਿਆ, ਜਦੋਂਕਿ ਦੋ ਨੂੰ ਲੁਧਿਆਣਾ ਦੇ ਹੋਟਲ ਮਾਲਕ ਨੇ ਖਰੀਦਿਆ ਤੇ ਬਾਕੀ ਹੈਲੀਕਾਪਟਰ ਮਾਨਸਾ ਵਿੱਚ ਖੜ੍ਹੇ ਹਨ ਜੋ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣ ਰਹੇ ਹਨ।
ਪੰਜਾਬ ਵਿੱਚ ਕਬਾੜ ਦਾ ਸਾਮਾਨ ਰੱਖਣ 'ਚ ਮਿੱਠੂ ਕਬਾੜੀਏ ਦਾ ਨਾਂ ਕਾਫ਼ੀ ਫੇਮਸ ਹੈ। ਜਦੋਂ ਮਾਨਸਾ ਦਾ ਕਬਾੜ ਭਾਰਤੀ ਹਵਾਈ ਸੈਨਾ ਦੇ ਸਕ੍ਰੈਪ ਤੋਂ ਹੈਲੀਕਾਪਟਰ ਖਰੀਦਣ ਤੋਂ ਬਾਅਦ ਤਿੰਨ ਹੈਲੀਕਾਪਟਰਾਂ ਨਾਲ ਮਾਨਸਾ ਪਹੁੰਚਿਆ, ਤਾਂ ਉੱਥੇ ਲੋਕਾਂ ਦੀ ਭੀੜ ਇਸ ਨੂੰ ਵੇਖ ਕੇ ਹੈਰਾਨ ਰਹੀ ਗਈ।
ਇਸ ਦੌਰਾਨ ਲੋਕਾਂ ਦੀ ਭੀੜ ਸੜਕ 'ਤੇ ਦੇਖਣ ਲਈ ਇਕੱਠੀ ਹੋ ਗਈ ਸੀ। ਡਿੰਪਲ ਨੇ ਦੱਸਿਆ ਕਿ ਵੇਚੇ ਗਏ ਤਿੰਨ ਹੈਲੀਕਾਪਟਰਾਂ ਚੋਂ ਇੱਕ ਨੂੰ ਲੁਧਿਆਣਾ ਰੋਡ ‘ਤੇ ਸਥਿਤ ਰਿਜੋਰਟ ਦੇ ਲੋਕਾਂ ਨੇ ਖਰੀਦਿਆ ਹੈ।