ਨਹੀਂ ਰੀਸ ਪੰਜਾਬੀਆਂ ਦੀ! ਦੰਦਾਂ ਨਾਲ ਚੁੱਕਦੇ ਕੁਇੰਟਲ ਇੱਟਾਂ

1/5
ਲੁਧਿਆਣਾ: ਪੰਜਾਬੀ ਆਪਣੇ ਹੁਨਰ ਨਾਲ ਅਕਸਰ ਜ਼ਮਾਨੇ ਦੀ ਨਿਗ੍ਹਾ ਖਿੱਚ ਲੈਂਦੇ ਹਨ। ਅਸੀਂ ਵੀ ਅੱਜ ਤੁਹਾਨੂੰ ਇੱਕ ਅਜਿਹੇ ਨੌਜਵਾਨ ਵਿਖਾਉਣ ਜਾ ਰਹੇ ਹਾਂ ਜੋ ਆਪਣੇ ਦੰਦਾਂ ਨਾਲ ਇੱਕ ਕੁਇੰਟਲ ਤੱਕ ਇੱਟਾਂ ਚੁੱਕ ਸਕਦਾ ਹੈ। ਆਓ ਤਸਵੀਰਾਂ 'ਚ ਵੇਖੀਏ ਕਿ ਕਿਵੇਂ ਨੌਜਵਾਨ ਆਪਣੇ ਦੰਦਾਂ ਹੇਠ ਰੱਸੀ ਲੈ ਕੇ ਇੱਕ ਕੁਇੰਟਲ ਤੱਕ ਦੀਆਂ ਇੱਟਾਂ ਆਰਾਮ ਨਾਲ ਚੁੱਕ ਰਿਹਾ।
2/5
ਉੱਥੇ ਹੀ ਜਲੰਧਰ ਦੇ ਰਹਿਣ ਵਾਲੇ ਵਿਜੇ ਕੁਮਾਰ ਨੇ ਦੱਸਿਆ ਹੈ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਅਜਿਹੀਆਂ ਐਕਟੀਵਿਟੀਜ਼ ਤੇ ਸਟੰਟ ਕਰ ਰਿਹਾ ਹੈ। ਵਿਜੇ ਨੇ ਕਿਹਾ ਕਿ ਉਨ੍ਹਾਂ ਦਾ ਸਿੱਟਾ ਹੈ ਕਿ ਅੱਗੇ ਵਧ ਕੇ ਕੁਝ ਨਾ ਕੁਝ ਅਜਿਹਾ ਹਾਸਲ ਕਰੇ ਜਿਸ ਨਾਲ ਉਸ ਦੇ ਮਾਤਾ ਪਿਤਾ ਦਾ ਨਾਂ ਰੌਸ਼ਨ ਹੋ ਸਕੇ।
3/5
ਇਸ ਪਿੰਡ ਦੇ ਮੋਹਰੀ ਟੂਰਨਾਮੈਂਟ ਦੇ ਪ੍ਰਬੰਧਕ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟੂਰਨਾਮੈਂਟ ਮੈਚ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਨਾਲ ਨੌਜਵਾਨ ਆਪਣੇ ਸਰੀਰ ਨੂੰ ਵੀ ਤੰਦਰੁਸਤ ਰੱਖ ਸਕਣਗੇ ਤੇ ਨਸ਼ਿਆਂ ਤੋਂ ਦੂਰ ਰਹਿਣਗੇ।
4/5
ਇੱਥੇ ਇੱਕ ਨੌਜਵਾਨ ਅਜਿਹਾ ਦੇਖਣ ਨੂੰ ਮਿਲਿਆ ਜਿਸ ਵੱਲੋਂ ਇੱਕ ਕੁਇੰਟਲ ਇੱਟਾਂ ਆਪਣੇ ਦੰਦਾਂ ਨਾਲ ਚੁੱਕ ਉਨ੍ਹਾਂ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਗਿਆ ਜੋ ਨਸ਼ੇ ਦੀ ਦਲਦਲ 'ਚ ਧੱਸ ਆਪਣਾ ਸਰੀਰ ਖ਼ਰਾਬ ਕਰ ਰਹੇ ਹਨ।
5/5
ਅਜਿਹੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਲਈ ਲੋਕਾਂ ਨੂੰ ਵੀ ਪ੍ਰੇਰਿਤ ਕਰਦੇ ਹਨ। ਅਜਿਹਾ ਹੀ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਪਿੰਡ ਭੂਖੜੀ ਵਿੱਚ ਜਿੱਥੇ ਨੌਜਵਾਨਾਂ ਨੂੰ ਖੇਡਾਂ ਨਾਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਫੁਟਬਾਲ ਟੂਰਨਾਮੈਂਟ ਮੈਚ ਕਰਵਾਇਆ ਗਿਆ।
Sponsored Links by Taboola