ਦੁਨੀਆਂ ਦੀ ਸਭ ਤੋਂ ਮਹਿੰਗੀ ਮੱਛੀ, ਕੀਮਤ ਕਰੋੜਾਂ 'ਚ, ਸ਼ਿਕਾਰ ਕਰਨ 'ਤੇ ਹੋ ਸਕਦੀ ਜੇਲ੍ਹ
ਨਵੀਂ ਦਿੱਲੀ: ਦੁਨੀਆਂ 'ਚ ਬਹੁਤ ਸਾਰੇ ਜਾਨਵਰ ਲੋਪ ਹੋਣ ਦੀ ਕਗਾਰ 'ਤੇ ਹਨ। ਇਸ ਲਈ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਇਨ੍ਹਾਂ ਦੇ ਸ਼ਿਕਾਰ 'ਤੇ ਪਾਬੰਦੀ ਲਗਾ ਦਿੱਤੀ ਹੈ। ਲੋਪ ਹੋਣ ਦੀ ਕਗਾਰ 'ਤੇ ਪਹੁੰਚ ਚੁੱਕੇ ਜਾਨਵਰ ਇੰਨੇ ਮਹਿੰਗੇ ਹਨ ਕਿ ਤੁਸੀਂ ਕੀਮਤ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ। ਆਓ ਜਾਣਦੇ ਹਾਂ ਅਜਿਹੀ ਮੱਛੀ ਬਾਰੇ ਜੋ ਦੁਨੀਆਂ ਦੀ ਸਭ ਤੋਂ ਮਹਿੰਗੀ ਹੈ। ਹਾਲ ਹੀ 'ਚ ਇਹ ਮੱਛੀ ਇੰਗਲੈਂਡ ਵਿੱਚ ਦਿਖਾਈ ਦਿੱਤੀ ਸੀ।
Download ABP Live App and Watch All Latest Videos
View In Appਐਟਲਾਂਟਿਕ ਬਲੂਫਿਨ ਟੂਨਾ ਦੁਨੀਆਂ 'ਚ ਸਭ ਤੋਂ ਮਹਿੰਗੀ ਵਿਕਣ ਵਾਲੀ ਮੱਛੀ ਹੈ। ਅਟਲਾਂਟਿਕ ਬਲੂਫਿਨ ਟੂਨਾ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ, ਜੋ ਲੋਪ ਹੋਣ ਦੇ ਕੰਢੇ 'ਤੇ ਪਹੁੰਚ ਗਈ ਹੈ। ਦੁਨੀਆਂ ਦੀ ਸਭ ਤੋਂ ਮਹਿੰਗੀ ਮੱਛੀ ਦਾ ਰਿਕਾਰਡ ਐਟਲਾਂਟਿਕ ਬਲੂਫਿਨ ਟੂਨਾ ਦੇ ਨਾਂ ਹੈ। ਇਹ ਮੱਛੀ ਲੁਪਤ ਹੋਣ ਦੀ ਕਗਾਰ 'ਤੇ ਹੈ।
ਇਸ ਮੱਛੀ ਦੀ ਸੰਭਾਲ ਲਈ ਹਰ ਸਾਲ 2 ਮਈ ਨੂੰ ਵਿਸ਼ਵ ਟੂਨਾ ਦਿਵਸ ਮਨਾਇਆ ਜਾਂਦਾ ਹੈ। ਇਸ ਨੂੰ ਬਚਾਉਣ ਲਈ ਸੰਯੁਕਤ ਰਾਸ਼ਟਰ ਨੇ ਦਸੰਬਰ 2016 'ਚ ਅਧਿਕਾਰਤ ਤੌਰ 'ਤੇ ਵਿਸ਼ਵ ਟੂਨਾ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ।
ਯੂਕੇ ਸਰਕਾਰ ਨੇ ਐਟਲਾਂਟਿਕ ਬਲੂਫਿਨ ਟੂਨਾ ਦੇ ਸ਼ਿਕਾਰ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਇਸ ਮੱਛੀ ਨੂੰ ਫੜਨ 'ਤੇ ਜੇਲ੍ਹ ਤੇ ਜੁਰਮਾਨਾ ਵੀ ਹੋ ਸਕਦਾ ਹੈ। ਜੇਕਰ ਕੋਈ ਗਲਤੀ ਨਾਲ ਇਸ ਨੂੰ ਫੜ ਲੈਂਦਾ ਹੈ ਤਾਂ ਇਸ ਨੂੰ ਤੁਰੰਤ ਸਮੁੰਦਰ 'ਚ ਛੱਡਣਾ ਪੈਂਦਾ ਹੈ। 23 ਅਕਤੂਬਰ ਨੂੰ ਇਕ ਵਿਅਕਤੀ ਨੇ ਕਈ ਬਲੂਫਿਨ ਟੂਨਾ ਮੱਛੀਆਂ ਨੂੰ ਇਕੱਠਿਆਂ ਵੇਖਿਆ ਸੀ।
ਜਦੋਂ ਉਸ ਨੇ ਇਨ੍ਹਾਂ ਮੱਛੀਆਂ ਨੂੰ ਦੇਖਿਆ ਤਾਂ ਉਸ ਨੂੰ ਆਪਣੀਆਂ ਅੱਖਾਂ 'ਤੇ ਭਰੋਸਾ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਅਗਸਤ ਦੇ ਮਹੀਨੇ ਟੂਨਾ ਮੱਛੀ ਦੇਖੀ ਗਈ ਸੀ। ਮੰਨਿਆ ਜਾਂਦਾ ਹੈ ਕਿ ਇੰਗਲੈਂਡ 'ਚ ਕਾਰਨਵਾਲ 'ਚ ਐਟਲਾਂਟਿਕ ਬਲੂਫਿਨ ਟੂਨਾ 100 ਸਾਲ ਤੋਂ ਨਹੀਂ ਵੇਖੀ ਗਈ ਸੀ। ਹੁਣ ਇਹ ਮੱਛੀ ਅਕਸਰ ਗਰਮੀਆਂ ਦੇ ਮੌਸਮ 'ਚ ਦੇਖਣ ਨੂੰ ਮਿਲਦੀ ਹੈ।
ਇਸ ਮੱਛੀ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਹਨ। ਇਸ ਮੱਛੀ ਦਾ ਆਕਾਰ ਟੂਨਾ ਪ੍ਰਜਾਤੀ ਵਿੱਚੋਂ ਸਭ ਤੋਂ ਵੱਡੀ ਹੈ ਅਤੇ ਇਹ ਬਹੁਤ ਤੇਜ਼ੀ ਨਾਲ ਤੈਰਦੀ ਹੈ। ਅਲੋਪ ਹੋਣ ਦੀ ਕਗਾਰ 'ਤੇ ਪਹੁੰਚ ਚੁੱਕੀ ਇਹ ਮੱਛੀ ਪਣਡੁੱਬੀ 'ਚੋਂ ਨਿਕਲਣ ਵਾਲੇ ਟਾਰਪੀਡੋ ਹਥਿਆਰ ਵਰਗੀ ਹੈ। ਇਸ ਆਕਾਰ ਕਾਰਨ ਇਹ ਸਮੁੰਦਰ 'ਚ ਲੰਬੀ ਦੂਰੀ ਤਕ ਤੇਜ਼ ਰਫ਼ਤਾਰ ਨਾਲ ਤੈਰ ਸਕਦੀ ਹੈ।
ਮਾਹਿਰਾਂ ਅਨੁਸਾਰ ਇਸ ਮੱਛੀ ਦੀ ਲੰਬਾਈ 3 ਮੀਟਰ ਤਕ ਅਤੇ ਭਾਰ 250 ਕਿਲੋ ਦੇ ਕਰੀਬ ਹੋ ਸਕਦਾ ਹੈ। ਇਹ ਮੱਛੀ ਇਨਸਾਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ। ਇਹ ਹੋਰ ਛੋਟੀਆਂ ਮੱਛੀਆਂ ਨੂੰ ਖਾਂਦੀ ਹੈ, ਕਿਉਂਕਿ ਛੋਟੀਆਂ ਮੱਛੀਆਂ ਇਸ ਦਾ ਭੋਜਨ ਹਨ।