Diwali 2024 Upay: ਦੀਵਾਲੀ 'ਤੇ ਤਿਜੋਰੀ 'ਚ ਰੱਖੋ ਆਹ ਪੰਜ ਚੀਜ਼ਾਂ, ਪੂਰਾ ਸਾਲ ਟਿਕੀ ਰਹੇਗੀ ਲਕਸ਼ਮੀ
ਦੇਸ਼ ਭਰ ਵਿੱਚ 31 ਅਕਤੂਬਰ ਨੂੰ ਕਈ ਥਾਵਾਂ 'ਤੇ ਦੀਵਾਲੀ ਮਨਾਈ ਗਈ ਅਤੇ ਕਈ ਥਾਵਾਂ 'ਤੇ ਅੱਜ ਮਨਾਈ ਜਾਵੇਗੀ। ਉੱਥੇ ਹੀ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਹਾਡੇ ਘਰ ਵਿੱਚ ਖੁਸ਼ਹਾਲੀ ਆਵੇਗੀ।
Download ABP Live App and Watch All Latest Videos
View In Appਤਿਜੋਰੀ ਦਾ ਸਬੰਧ ਵੀ ਪੈਸੇ ਨਾਲ ਹੁੰਦਾ ਹੈ। ਭਾਵੇਂ ਅਸੀਂ ਪੈਸੇ ਪਰਸ ਜਾਂ ਬਟੂਏ ਆਦਿ ਵਿਚ ਰੱਖਦੇ ਹਾਂ ਪਰ ਜਮ੍ਹਾ ਪੈਸਾ, ਗਹਿਣੇ ਜਾਂ ਜ਼ਰੂਰੀ ਚੀਜ਼ਾਂ ਨੂੰ ਤਿਜੋਰੀ ਵਿੱਚ ਹੀ ਰੱਖਿਆ ਜਾਂਦਾ ਹੈ।
ਅੱਜ ਦੀਵਾਲੀ ਦੇ ਦਿਨ ਦੇਵੀ ਲਕਸ਼ਮੀ ਦੀ ਪੂਜਾ ਦੇ ਨਾਲ-ਨਾਲ ਕੁਝ ਖਾਸ ਚੀਜ਼ਾਂ ਨੂੰ ਤਿਜੋਰੀ 'ਚ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਨਾਲ ਵਿੱਤੀ ਸਮੱਸਿਆ ਹੱਲ ਹੋ ਜਾਵੇਗੀ। ਮੰਨਿਆ ਜਾਂਦਾ ਹੈ ਕਿ ਤਿਜੋਰੀ 'ਚ ਇਨ੍ਹਾਂ ਚੀਜ਼ਾਂ ਦੀ ਮੌਜੂਦਗੀ ਕਾਰਨ ਤਿਜੋਰੀ ਕਦੇ ਵੀ ਖਾਲੀ ਨਹੀਂ ਰਹਿੰਦੀ। ਆਓ ਜਾਣਦੇ ਹਾਂ ਤਿਜੋਰੀ 'ਚ ਕਿਹੜੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ ਹਨ।
ਪੂਜਾ ਤੋਂ ਬਾਅਦ ਦੇਵੀ ਲਕਸ਼ਮੀ ਨੂੰ ਚੜ੍ਹਾਈ ਗਈ ਸੁਪਾਰੀ ਚੁੱਕ ਕੇ ਤਿਜੋਰੀ 'ਚ ਰੱਖ ਦਿਓ। ਪੂਜਾ ਕੀਤੀ ਸੁਪਾਰੀ ਨੂੰ ਗੌਰੀ-ਗਣੇਸ਼ ਦਾ ਰੂਪ ਮੰਨਿਆ ਜਾਂਦਾ ਹੈ। ਸੁਪਾਰੀ ਨੂੰ ਲਾਲ ਕੱਪੜੇ 'ਚ ਬੰਨ੍ਹ ਕੇ ਪੂਜਾ ਕਰੋ ਅਤੇ ਫਿਰ ਤਿਜੋਰੀ 'ਚ ਰੱਖ ਦਿਓ। ਇਸ ਨਾਲ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ।
10 ਰੁਪਏ ਦੇ ਨੋਟਾਂ ਦਾ ਬੰਡਲ ਤਿਜੋਰੀ 'ਚ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਤੁਸੀਂ 10 ਰੁਪਏ ਦੇ ਬੰਡਲ ਨਹੀਂ ਰੱਖ ਸਕਦੇ ਤਾਂ ਤੁਸੀਂ ਪਿੱਤਲ, ਤਾਂਬੇ ਜਾਂ ਚਾਂਦੀ ਦਾ ਸਿੱਕਾ ਵੀ ਰੱਖ ਸਕਦੇ ਹੋ। ਧਿਆਨ ਰੱਖੋ ਕਿ ਐਲੂਮੀਨੀਅਮ ਦੇ ਸਿੱਕੇ ਆਪਣੀ ਤਿਜੋਰੀ 'ਚ ਨਾ ਰੱਖੋ।
ਗੋਮਤੀ ਚੱਕਰ ਨੂੰ ਤਿਜੋਰੀ 'ਚ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਧਨ-ਦੌਲਤ ਵਧਾਉਣ ਲਈ ਦੀਵਾਲੀ ਦੀ ਰਾਤ ਨੂੰ ਤੁਸੀਂ ਹਲਦੀ ਅਤੇ ਚਾਂਦੀ ਦੇ ਸਿੱਕਿਆਂ ਨਾਲ 5 ਗੋਮਤੀ ਚੱਕਰ ਪੀਲੇ ਕੱਪੜੇ 'ਚ ਬੰਨ੍ਹ ਕੇ ਤਿਜੋਰੀ 'ਚ ਰੱਖ ਸਕਦੇ ਹੋ।