ਵਾਰ-ਵਾਰ ਬਿਮਾਰ ਹੋਣ ਪਿੱਛੇ ਹੋ ਸਕਦਾ ਵਾਸਤੂ ਦੋਸ਼, ਬਚਾਅ ਦੇ ਲਈ ਜਾਣੋ ਕੁੱਝ ਸੌਖੇ ਉਪਾਅ

ਵਾਸਤੂ ਮਾਹਿਰ ਮੁਤਾਬਕ, ਜੇ ਘਰ ਵਿੱਚ ਨਕਾਰਾਤਮਕ ਊਰਜਾ ਜਾਂ ਵਾਸਤੂ ਦੋਸ਼ ਹੋਵੇ, ਤਾਂ ਲੋਕ ਵਾਰ-ਵਾਰ ਬਿਮਾਰ ਹੋ ਸਕਦੇ ਹਨ। ਘਰ ਦੀ ਬਣਤਰ ਅਤੇ ਦਿਸ਼ਾ ਸਿਹਤ ਤੇ ਸਿੱਧਾ ਅਸਰ ਕਰਦੀ ਹੈ। ਵਾਸਤੂ ਦੋਸ਼ ਹੋਣ ਨਾਲ ਸਿਹਤ ਦੇ ਨਾਲ-ਨਾਲ ਵਿੱਤੀ ਤੇ...

( Image Source : Freepik )

1/7
ਵਾਸਤੂ ਮਾਹਿਰ ਮੁਤਾਬਕ, ਜੇ ਘਰ ਵਿੱਚ ਨਕਾਰਾਤਮਕ ਊਰਜਾ ਜਾਂ ਵਾਸਤੂ ਦੋਸ਼ ਹੋਵੇ, ਤਾਂ ਲੋਕ ਵਾਰ-ਵਾਰ ਬਿਮਾਰ ਹੋ ਸਕਦੇ ਹਨ। ਘਰ ਦੀ ਬਣਤਰ ਅਤੇ ਦਿਸ਼ਾ ਸਿਹਤ 'ਤੇ ਸਿੱਧਾ ਅਸਰ ਕਰਦੀ ਹੈ। ਵਾਸਤੂ ਦੋਸ਼ ਹੋਣ ਨਾਲ ਸਿਹਤ ਦੇ ਨਾਲ-ਨਾਲ ਵਿੱਤੀ ਤੇ ਪਰਿਵਾਰਕ ਸਮੱਸਿਆਵਾਂ ਵੀ ਵੱਧਦੀਆਂ ਹਨ। ਇਸ ਲਈ ਘਰ ਦਾ ਵਾਸਤੂ ਠੀਕ ਕਰਨਾ ਅਤੇ ਸੌਖੇ ਉਪਾਅ ਅਪਣਾਉਣਾ ਜ਼ਰੂਰੀ ਹੈ।
2/7
ਜੇ ਘਰ ਦੀ ਉੱਤਰ ਜਾਂ ਉੱਤਰ-ਪੂਰਬ ਦਿਸ਼ਾ ਬੰਦ ਹੋਵੇ ਜਾਂ ਦੱਖਣ-ਪੱਛਮ ਖੁੱਲ੍ਹੀ ਹੋਵੇ, ਤਾਂ ਵਾਸਤੂ ਦੋਸ਼ ਕਾਰਨ ਪੈਸੇ ਤੇ ਸਿਹਤ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਰਸੋਈ ਵਿੱਚ ਖਾਣਾ ਬਣਾਉਂਦੇ ਸਮੇਂ ਮੂੰਹ ਪੂਰਬ ਵੱਲ ਰੱਖਣਾ ਚਾਹੀਦਾ ਹੈ, ਨਹੀਂ ਤਾਂ ਦਰਦ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਉੱਤਰ-ਪੂਰਬ ਵਿੱਚ ਟਾਇਲਟ ਜਾਂ ਪੌੜੀਆਂ ਬਣਾਉਣ ਨਾਲ ਮਾਨਸਿਕ ਤਣਾਅ ਵਧਦਾ ਹੈ। ਇਸ ਕੋਨੇ ਵਿੱਚ ਹਲਕੀਆਂ ਚੀਜ਼ਾਂ ਅਤੇ ਮੰਦਰ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ।
3/7
ਬਿਸਤਰੇ ਹੇਠਾਂ ਕਦੇ ਵੀ ਕਬਾੜ ਜਾਂ ਭਾਰੀ ਚੀਜ਼ਾਂ ਨਾ ਰੱਖੋ। ਵਾਸਤੂ ਅਨੁਸਾਰ ਇਹ ਨਕਾਰਾਤਮਕ ਊਰਜਾ ਪੈਦਾ ਕਰਦਾ ਹੈ, ਜਿਸ ਨਾਲ ਸਿਹਤ ਖਰਾਬ ਹੋ ਸਕਦੀ ਹੈ। ਇਸ ਕਰਕੇ ਤਣਾਅ, ਥਕਾਵਟ ਅਤੇ ਨੀਂਦ ਦੀ ਕਮੀ ਵੀ ਹੋ ਸਕਦੀ ਹੈ। ਹਮੇਸ਼ਾਂ ਬਿਸਤਰਾ ਹੇਠਾਂ ਸਾਫ਼ ਤੇ ਖਾਲੀ ਰੱਖੋ।
4/7
ਘਰ ਵਿੱਚ ਬੇਲੋੜੀਆਂ ਦਵਾਈਆਂ ਰੱਖਣ ਨਾਲ ਬਿਮਾਰੀਆਂ ਵਧ ਸਕਦੀਆਂ ਹਨ। ਇਸ ਲਈ ਅਜਿਹੀਆਂ ਦਵਾਈਆਂ ਤੁਰੰਤ ਘਰ ਤੋਂ ਹਟਾਉਣੀਆਂ ਚਾਹੀਦੀਆਂ ਹਨ। ਜੇ ਕੋਈ ਬਿਮਾਰ ਹੋ ਕੇ ਕਮਜ਼ੋਰ ਹੋ ਗਿਆ ਹੈ ਤਾਂ ਆਪਣੇ ਕੋਲ ਲਾਲ ਕੱਪੜਾ ਰੱਖਣਾ ਲਾਭਦਾਇਕ ਹੈ, ਕਿਉਂਕਿ ਲਾਲ ਰੰਗ ਊਰਜਾ ਦਾ ਪ੍ਰਤੀਕ ਹੈ। ਨਾਲ ਹੀ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
5/7
ਵਾਸਤੂ ਮਾਹਿਰ ਅਨੁਸਾਰ, ਸੌਣ ਸਮੇਂ ਸਿਰ ਦੱਖਣ ਜਾਂ ਪੂਰਬ ਵੱਲ ਰੱਖਣਾ ਚੰਗਾ ਮੰਨਿਆ ਜਾਂਦਾ ਹੈ। ਜੇ ਸਿਰ ਉੱਤਰ ਵੱਲ ਰੱਖ ਕੇ ਸੌਇਆ ਜਾਵੇ ਤਾਂ ਖੂਨ ਦੇ ਪ੍ਰਵਾਹ ਵਿੱਚ ਰੁਕਾਵਟ ਆ ਸਕਦੀ ਹੈ, ਜਿਸ ਨਾਲ ਸਿਰ ਦਰਦ, ਥਕਾਵਟ ਤੇ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਸਹੀ ਦਿਸ਼ਾ ਵਿੱਚ ਸੌਣ ਨਾਲ ਮਨ ਅਤੇ ਸਰੀਰ ਦੋਵੇਂ ਸਿਹਤਮੰਦ ਰਹਿੰਦੇ ਹਨ।
6/7
ਵਾਸਤੂ ਮਾਹਿਰਾਂ ਦੇ ਮੁਤਾਬਕ ਬੈੱਡਰੂਮ ਵਿੱਚ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ। ਜੇ ਸੌਂਦੇ ਸਮੇਂ ਸ਼ੀਸ਼ੇ ਵਿੱਚ ਸਰੀਰ ਦੀ ਪਰਛਾਵਾਂ ਨਜ਼ਰ ਆਉਂਦਾ ਹੈ, ਤਾਂ ਇਹ ਮਨ ਤੇ ਸਰੀਰ ਦੋਵਾਂ ਲਈ ਹਾਨੀਕਾਰਕ ਹੁੰਦੀ ਹੈ। ਜੇਕਰ ਬੈੱਡਰੂਮ ਵਿੱਚ ਸ਼ੀਸ਼ਾ ਹੋਵੇ, ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਸਨੂੰ ਕੱਪੜੇ ਨਾਲ ਢੱਕ ਦੇਣਾ ਚਾਹੀਦਾ ਹੈ।
7/7
ਵਾਸਤੂ ਮਾਹਿਰ ਅਨੁਸਾਰ, ਸਵੇਰੇ ਘਰ ਵਿੱਚ ਸੂਰਜ ਦੀ ਰੌਸ਼ਨੀ ਆਉਣੀ ਚਾਹੀਦੀ ਹੈ। ਇਹ ਸਕਾਰਾਤਮਕ ਊਰਜਾ ਦਿੰਦੀ ਹੈ, ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਂਦੀ ਹੈ ਅਤੇ ਹੱਡੀਆਂ ਲਈ ਲਾਜ਼ਮੀ ਵਿਟਾਮਿਨ ਡੀ ਪ੍ਰਦਾਨ ਕਰਦੀ ਹੈ।
Sponsored Links by Taboola