Astrology Tips: ਘਰ ਜਾਂ ਮੰਦਰ 'ਚ ਖਾਲੀ ਸ਼ੰਖ ਰੱਖਣਾ ਸਹੀ ਜਾਂ ਗਲਤ? ਜਾਣੋ ਜੋਤਿਸ਼ ਸ਼ਾਸਤਰ ਕੀ ਕਹਿੰਦਾ
ਇਸ ਕਾਰਨ ਲੋਕ ਸ਼ੰਖ ਨੂੰ ਨਾ ਸਿਰਫ ਆਪਣੇ ਘਰ ਜਾਂ ਮੰਦਰ 'ਚ ਰੱਖਦੇ ਹਨ ਸਗੋਂ ਇਸ ਦੀ ਪੂਜਾ ਵੀ ਕਰਦੇ ਹਨ। ਹਾਲਾਂਕਿ ਸ਼ੰਖ ਨੂੰ ਘਰ ਜਾਂ ਮੰਦਰ 'ਚ ਰੱਖਣ ਨਾਲ ਸਬੰਧਤ ਸ਼ਾਸਤਰਾਂ 'ਚ ਕਈ ਨਿਯਮ ਦੱਸੇ ਗਏ ਹਨ, ਜਿਨ੍ਹਾਂ ਦਾ ਪਾਲਣ ਕਰਨਾ ਜ਼ਰੂਰੀ ਮੰਨਿਆ ਗਿਆ ਹੈ।
Download ABP Live App and Watch All Latest Videos
View In Appਅਜਿਹਾ ਮੰਨਿਆ ਜਾਂਦਾ ਹੈ ਕਿ ਘਰ ਜਾਂ ਮੰਦਰ 'ਚ ਸ਼ੰਖ ਰੱਖਣ ਨਾਲ ਘਰ 'ਚ ਬਰਕਤ ਬਣੀ ਰਹਿੰਦੀ ਹੈ ਪਰ ਅਕਸਰ ਅਜਿਹਾ ਹੁੰਦਾ ਹੈ ਕਿ ਲੋਕ ਸ਼ੰਖ ਲਿਆ ਕੇ ਉਸੇ ਤਰ੍ਹਾਂ ਹੀ ਰੱਖਦੇ ਹਨ, ਯਾਨੀ ਸ਼ੰਖ ਨੂੰ ਖਾਲੀ ਹੀ ਰੱਖਦੇ ਹਨ।
ਅਜਿਹੇ 'ਚ ਸਵਾਲ ਉੱਠਦਾ ਹੈ ਕਿ ਖਾਲੀ ਸ਼ੰਖ ਨੂੰ ਘਰ 'ਚ ਰੱਖਣਾ ਚਾਹੀਦਾ ਹੈ ਜਾਂ ਘਰ ਦੇ ਮੰਦਰ 'ਚ। ਆਓ ਜਾਣਦੇ ਹਾਂ ਇਸ ਬਾਰੇ ਜੋਤਸ਼ੀ ਰਾਧਾਕਾਂਤ ਵਤਸ ਤੋਂ।
ਘਰ ਜਾਂ ਮੰਦਰ 'ਚ ਸ਼ੰਖ ਰੱਖਣ ਨਾਲ ਸਕਾਰਾਤਮਕਤਾ ਆਉਂਦੀ ਹੈ ਪਰ ਜੇਕਰ ਘਰ ਜਾਂ ਮੰਦਰ 'ਚ ਖਾਲੀ ਸ਼ੰਖ ਰੱਖਿਆ ਜਾਵੇ ਤਾਂ ਇਸ ਨਾਲ ਨਕਾਰਾਤਮਕ ਊਰਜਾ ਦਾ ਪ੍ਰਵਾਹ ਵਧਦਾ ਹੈ ਅਤੇ ਸ਼ੰਖ ਦੀ ਸ਼ੁਭ ਸ਼ਕਤੀ ਅਤੇ ਦੈਵੀ ਊਰਜਾ ਖਤਮ ਹੋ ਜਾਂਦੀ ਹੈ।
ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਸ਼ੰਖ ਨੂੰ ਹਮੇਸ਼ਾ ਸ਼ੁੱਧ ਪਾਣੀ ਨਾਲ ਭਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸ਼ੰਖ ਨੂੰ ਫੁੱਲਾਂ ਨਾਲ ਭਰ ਕੇ ਵੀ ਰੱਖਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਸ਼ੰਖ ਨੂੰ ਫੁੱਲਾਂ ਨਾਲ ਭਰ ਕੇ ਰੱਖਣ ਨਾਲ ਘਰ 'ਚ ਪਰਿਵਾਰਕ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਪਰਿਵਾਰਕ ਮੈਂਬਰਾਂ 'ਚ ਤਾਲਮੇਲ ਵਧਦਾ ਹੈ ਅਤੇ ਘਰ 'ਚ ਮਿਠਾਸ ਵਧਣ ਲੱਗਦੀ ਹੈ। ਫੁੱਲਾਂ ਨਾਲ ਭਰਿਆ ਸ਼ੰਖ ਰੱਖਣ ਨਾਲ ਗ੍ਰਹਿਆਂ ਦੇ ਬੁਰੇ ਪ੍ਰਭਾਵ ਵੀ ਦੂਰ ਹੁੰਦੇ ਹਨ।