Vastu Tips : ਭੁੱਲ ਕੇ ਵੀ ਇਹ ਵਾਲੀ ਦਿਸ਼ਾ ‘ਚ ਨਾ ਲਗਾਓ ਸ਼ੀਸ਼ਾ…ਨਹੀਂ ਤਾਂ ਮੁਸੀਬਤਾਂ ਘਰ ‘ਚ ਲਗਾ ਲੈਣਗੀਆਂ ਡੇਰਾ

ਵਾਸਤੂ ਸ਼ਾਸਤਰ ‘ਚ ਦਿਸ਼ਾ ਦਾ ਬਹੁਤ ਮਹੱਤਵ ਹੈ। ਇਸ ਲਈ ਘਰ ਚ ਸ਼ੀਸ਼ਾ ਲਗਾਉਣ ਤੋਂ ਪਹਿਲਾਂ ਸਹੀ ਦਿਸ਼ਾ ਜਾਣਨਾ ਜ਼ਰੂਰੀ ਹੈ। ਘਰ ਦੇ ਦੱਖਣ, ਪੱਛਮ ਅਤੇ ਦੱਖਣ ਪੂਰਬ ਕੋਨੇ ਦੀਵਾਰਾਂ ਤੇ ਕਦੇ ਵੀ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ।

Continues below advertisement

( Image Source : Freepik )

Continues below advertisement
1/6
ਜੇਕਰ ਤੁਹਾਡੇ ਘਰ ਜਾਂ ਦਫਤਰ ਦੀਆਂ ਕੰਧਾਂ 'ਤੇ ਸ਼ੀਸ਼ਾ ਲੱਗਾ ਹੈ ਤਾਂ ਇਸ ਨੂੰ ਤੁਰੰਤ ਹਟਾ ਦਿਓ ਕਿਉਂਕਿ ਇਹ ਅਸ਼ੁੱਭਤਾ ਦਾ ਸੰਕੇਤ ਹੈ। ਜੇਕਰ ਕਿਸੇ ਕਾਰਨ ਤੁਸੀਂ ਇਨ੍ਹਾਂ ਦੀਵਾਰਾਂ ਤੋਂ ਸ਼ੀਸ਼ਾ ਨਹੀਂ ਹਟਾ ਸਕਦੇ ਹੋ, ਤਾਂ ਇਸ ਨੂੰ ਕੱਪੜੇ ਨਾਲ ਢੱਕ ਦਿਓ, ਤਾਂ ਕਿ ਇਸ ਦੀ ਚਮਕ ਕਿਸੇ ਚੀਜ਼ 'ਤੇ ਨਾ ਪਵੇ।
2/6
ਵਾਸਤੂ ਅਨੁਸਾਰ ਘਰ ਦੀ ਦੱਖਣ ਜਾਂ ਪੱਛਮ ਦਿਸ਼ਾ ਵਿੱਚ ਸ਼ੀਸ਼ਾ ਲਗਾਉਣਾ ਨੁਕਸਾਨਦਾਇਕ ਹੁੰਦਾ ਹੈ। ਇਨ੍ਹਾਂ ਵਿਚ ਸ਼ੀਸ਼ਾ ਲਗਾਉਣ ਨਾਲ ਵਿਅਕਤੀ ਵਿਚ ਡਰ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਤੋਂ ਇਲਾਵਾ ਪਰਿਵਾਰ ਵਿਚ ਝਗੜੇ ਅਤੇ ਕਲੇਸ਼ ਦੀ ਸੰਭਾਵਨਾ ਵੀ ਵਧ ਜਾਂਦੀ ਹੈ।
3/6
ਇਸ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਬੈੱਡ ਦੇ ਸਾਹਮਣੇ ਸ਼ੀਸ਼ਾ ਰੱਖਣ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
4/6
ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ 'ਚ ਟੁੱਟਿਆ ਹੋਇਆ ਸ਼ੀਸ਼ਾ ਹੈ ਤਾਂ ਉਸ ਨੂੰ ਤੁਰੰਤ ਹਟਾ ਦਿਓ। ਟੁੱਟੇ ਸ਼ੀਸ਼ੇ ਤੋਂ ਨਿਕਲਣ ਵਾਲੀ ਨਕਾਰਾਤਮਕ ਊਰਜਾ ਜੀਵਨ ਵਿੱਚ ਮੁਸ਼ਕਲਾਂ ਪੈਦਾ ਕਰ ਸਕਦੀ ਹੈ।
5/6
ਕਿਹਾ ਜਾਂਦਾ ਹੈ ਕਿ ਜਦੋਂ ਵੀ ਸ਼ੀਸ਼ਾ ਅਚਾਨਕ ਟੁੱਟਦਾ ਹੈ, ਤਾਂ ਇਸਦਾ ਮਤਲਬ ਹੈ ਕਿ ਘਰ ਵਿੱਚ ਕੋਈ ਵੱਡੀ ਮੁਸੀਬਤ ਟਲ ਗਈ ਹੈ। ਇਸ ਕਾਰਨ ਸਾਨੂੰ ਟੁੱਟੇ ਹੋਏ ਸ਼ੀਸ਼ੇ ਨੂੰ ਘਰੋਂ ਸੁੱਟ ਦੇਣਾ ਚਾਹੀਦਾ ਹੈ ਅਤੇ ਅਚਾਨਕ ਉਸ ਵਿੱਚ ਕੋਈ ਚਿਹਰਾ ਨਹੀਂ ਦੇਖਣਾ ਚਾਹੀਦਾ।
Continues below advertisement
6/6
ਵਾਸਤੂ ਸ਼ਾਸਤਰ ਦੇ ਅਨੁਸਾਰ ਸ਼ੀਸ਼ੇ ਨੂੰ ਹਮੇਸ਼ਾ ਉੱਤਰ ਜਾਂ ਪੂਰਬ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸ਼ੀਸਾ ਕਦੇ ਵੀ ਧੁੰਦਲਾ ਨਹੀਂ ਹੋਣਾ ਚਾਹੀਦਾ। ਕਿਹਾ ਜਾਂਦਾ ਹੈ ਕਿ ਧੁੰਦਲੇ ਸ਼ੀਸ਼ੇ ਵਿੱਚ ਚਿਹਰਾ ਵੇਖਣਾ ਨਾਲ ਛਵੀ ਖਰਾਬ ਹੁੰਦੀ ਹੈ।
Sponsored Links by Taboola