2021Force Gurkha: ਨਵੀਂ Force Gurkha ਸ਼ਾਨਦਾਰ ਫੀਚਰਸ ਨਾਲ ਅੱਜ ਭਾਰਤ 'ਚ ਹੋਵੇਗੀ ਪੇਸ਼, Mahindra Thar ਨਾਲ ਮੁਕਾਬਲਾ
ਕੰਪਨੀ ਅੱਜ ਇਸ ਐਸਯੂਵੀ ਤੋਂ ਪਰਦਾ ਚੁੱਕਣ ਜਾ ਰਹੀ ਹੈ। ਡਬਲ ਹਾਈਡ੍ਰੌਲਿਕ ਸਪਰਿੰਗ ਕੋਇਲ ਸਸਪੈਂਸ਼ਨ ਅਤੇ 17 ਇੰਚ ਟਿਊਬਲੈੱਸ ਟਾਇਰ ਵੇਖਣ ਨੂੰ ਮਿਲਣਗੇ। ਭਾਰਤ 'ਚ ਇਸ ਦਾ ਮੁਕਾਬਲਾ ਪ੍ਰਸਿੱਧ ਐਸਯੂਵੀ ਮਹਿੰਦਰਾ ਥਾਰ ਨਾਲ ਹੋਵੇਗਾ। ਹਾਲਾਂਕਿ ਇਸ ਦੀ ਕੀਮਤ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਸ ਦੇ ਫੀਚਰਸ ਤੇ ਇੰਜਣ ਬਾਰੇ-
Download ABP Live App and Watch All Latest Videos
View In Appਇਹ ਫੀਚਰਸ ਮਿਲਣਗੇ: ਨਵੇਂ Force Gurkha 'ਚ ਫਰੈੱਸ਼ ਐਸਥੈਟਿਕਸ, ਸ਼ਾਨਦਾਰ ਕੈਬਿਨ ਵੇਖਣ ਨੂੰ ਮਿਲੇਗਾ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ Force Gurkha 'ਚ ਹੈੱਡ ਲਾਈਟਸ ਨਾਲ ਸਰਕੁਲਰ ਡੇਅ ਟਾਈਮ ਰਨਿੰਗ ਲਾਈਟਸ ਨਾਲ ਸਿੰਗਲ ਸਲਾਟ ਗ੍ਰਿਲ ਦੇ ਵਿਚਕਾਰ ਕੰਪਨੀ ਦਾ ਵੱਡਾ ਲੋਗੋ ਵੇਖਣ ਨੂੰ ਮਿਲੇਗਾ।
ਇਸ ਤੋਂ ਇਲਾਵਾ ਨਵੇਂ ਫੌਗ ਲੈਂਪਸ, ਵ੍ਹੀਲ ਕਲੈਡਿੰਗ ਅਤੇ ਬਲੈਕ ਆਊਟ ਸਾਈਡ ਰੀਅਰ ਵਿਊ ਮਿਰਰ ਤੇ ਰੂਫ ਕੈਰੀਅਰ ਵਰਗੇ ਬਦਲਾਅ ਵੀ ਇਸ 'ਚ ਵੇਖੇ ਜਾ ਸਕਦੇ ਹਨ।
ਇਸ ਦੇ ਕੈਬਿਨ ਦੀ ਗੱਲ ਕਰੀਏ ਤਾਂ ਇਸ 'ਚ ਨਵੇਂ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਬਲੈਕ ਡੈਸ਼ਬੋਰਡ, ਸਰਕੂਲਰ ਏਸੀ ਵੈਂਟਸ, ਫਰੰਟ ਪਾਵਰ ਵਿੰਡੋਜ਼ ਅਤੇ ਤਿੰਨ ਸਪੋਕ ਸਟੀਅਰਿੰਗ ਵ੍ਹੀਲ ਵਰਗੇ ਫੀਚਰਸ ਵੀ ਦੇਖੇ ਜਾ ਸਕਦੇ ਹਨ। ਇਨ੍ਹਾਂ ਬਦਲਾਵਾਂ ਦੇ ਨਾਲ ਇਹ ਗੱਡੀ ਬਹੁਤ ਦਮਦਾਰ ਵਿਖਾਈ ਦੇਵੇਗਾ।
ਦਮਦਾਰ ਇੰਜਨ: ਸੈਕਿੰਡ ਜੈਨਰੇਸ਼ਨ Gurkha 'ਚ BS6 ਸਟੈਂਡਰਡ ਦੇ ਨਾਲ 2.6 ਲੀਟਰ ਡੀਜ਼ਲ ਇੰਜਨ ਮਿਲੇਗਾ, ਜੋ 90bhp ਦੀ ਪਾਵਰ ਪੈਦਾ ਕਰਦਾ ਹੈ। ਇਹ ਇੰਜਨ 5 ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਹੋਵੇਗਾ। ਨਾਲ ਹੀ ਇਸ 'ਚ ਫੋਰ ਵ੍ਹੀਲ ਡਰਾਈਵ (4x4) ਵੀ ਉਪਲੱਬਧ ਹੋਵੇਗਾ। ਗੱਡੀ 'ਚ ਡਬਲ ਹਾਈਡ੍ਰੌਲਿਕ ਸਪਰਿੰਗ ਕੋਇਲ ਸਸਪੈਂਸ਼ਨ ਅਤੇ 17 ਇੰਚ ਟਿਊਬਲੈੱਸ ਟਾਇਰ ਹੋਣਗੇ।
Mahindra Thar ਨਾਲ ਹੋਵੇਗਾ ਮੁਕਾਬਲਾ: 2021 Force Gurkha ਦਾ ਮੁਕਾਬਲਾ Mahindra Thar ਨਾਲ ਹੋਵੇਗਾ। ਮਹਿੰਦਰਾ ਥਾਰ ਪੈਟਰੋਲ ਅਤੇ ਡੀਜ਼ਲ ਇੰਜਨ ਵਿਕਲਪਾਂ 'ਚ ਉਪਲੱਬਧ ਹੈ। ਇਸ 'ਚ ਨਵਾਂ 2.2-ਲਿਟਰ ਟਰਬੋਚਾਰਜਡ ਇੰਜਣ ਵੀ ਹੈ, ਜੋ 130PS ਦੀ ਪਾਵਰ ਤੇ 300Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ 6-ਸਪੀਡ ਮੈਨੁਅਲ ਗਿਅਰਬਾਕਸ ਦੀ ਸਹੂਲਤ ਹੈ।
ਇਸ ਤੋਂ ਇਲਾਵਾ 6 ਸਪੀਡ ਆਟੋਮੈਟਿਕ (ਏਟੀ) ਦਾ ਵਿਕਲਪ ਵੀ ਇਸ 'ਚ ਉਪਲੱਬਧ ਹੈ। ਇਸ ਦੇ ਫ਼ਰੰਟ 'ਚ ਡਬਲ wishbone ਦੇ ਨਾਲ ਕੋਇਲ ਓਵਰ ਡੈਂਪਰ ਤੇ ਸਟੈਬਿਲਾਈਜ਼ਰ ਬਾਰ ਸਸਪੈਂਸ਼ਨ ਦਿੱਤਾ ਗਿਆ ਹੈ, ਜਦਕਿ ਇਸ ਦੇ ਫ਼ਰੰਟ 'ਚ ਸੋਲਿਡ ਰਿਅਲ ਐਕਸੈਲ ਸਸਪੈਂਸ਼ਨ ਅਤੇ ਸਟੈਬਿਲਾਈਜ਼ਰ ਬਾਰ ਦਿੱਤੀ ਹੈ, ਜਿਸ ਦੀ ਮਦਦ ਨਾਲ ਥਾਰ ਖਰਾਬ ਰਸਤਿਆਂ ਨੂੰ ਅਸਾਨੀ ਨਾਲ ਪਾਰ ਕਰ ਜਾਂਦੀ ਹੈ। ਮਹਿੰਦਰਾ ਥਾਰ ਦੀ ਐਕਸ-ਸ਼ੋਅਰੂਮ ਕੀਮਤ 12.12 ਲੱਖ ਰੁਪਏ ਤੋਂ 14.17 ਲੱਖ ਰੁਪਏ ਤਕ ਹੈ।
ਭਾਰਤੀ ਆਟੋ ਬਾਜ਼ਾਰ 'ਚ 2021 Force Gurkha SUV ਦੀਆਂ ਚਰਚਾਵਾਂ ਲੰਮੇ ਸਮੇਂ ਤੋਂ ਹੋ ਰਹੀਆਂ ਹੈ। ਇਸ ਸ਼ਾਨਦਾਰ ਐਸਯੂਵੀ ਦਾ ਇੰਤਜ਼ਾਰ ਅੱਜ ਖ਼ਤਮ ਹੋਣ ਜਾ ਰਿਹਾ ਹੈ।
2021Force Gurkha: ਨਵੀਂ Force Gurkha ਸ਼ਾਨਦਾਰ ਫੀਚਰਸ ਨਾਲ ਅੱਜ ਭਾਰਤ 'ਚ ਹੋਵੇਗੀ ਪੇਸ਼, Mahindra Thar ਨਾਲ ਮੁਕਾਬਲਾ