ਮਰੂਤੀ ਦਾ ਮਾਈਲੇਜ਼ ਧਮਾਕਾ! ਲੀਟਰ ਪੈਟਰੋਲ ਨਾਲ 26.68 ਕਿਲੋਮੀਟਰ ਚੱਲੇਗੀ ਕਾਰ, ਕੀਮਤ ਸਿਰਫ 5 ਲੱਖ
New Maruti Celerio Launched in India: ਮਾਰੂਤੀ ਸੁਜ਼ੂਕੀ (Maruti Suzuki) ਨੇ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ ਕਾਰ Celerio ਲਾਂਚ ਕਰ ਦਿੱਤੀ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਮਾਈਲੇਜ਼ ਹੈ। ਇਹ ਕਾਰ ਲੀਟਰ ਪੈਟਰੋਲ ਨਾਲ 26.68 ਕਿਲੋਮੀਟਰ ਚੱਲੇਗੀ। ਇਸ ਨਾਲ ਇਹ ਕਾਰ ਸਭ ਤੋਂ ਵੱਧ ਮਈਲੇਜ਼ ਦੇਣ ਵਾਲੀ ਬਣ ਗਈ ਹੈ।
Download ABP Live App and Watch All Latest Videos
View In Appਦੱਸ ਦਈਏ ਕਿ ਪਿਛਲੀ ਸੈਲੇਰੀਓ ਕਾਰ ਬਾਜ਼ਾਰ 'ਚ ਆਪਣੀ ਹਿੱਸੇਦਾਰੀ ਬਣਾਉਣ 'ਚ ਸਫਲ ਰਹੀ ਸੀ ਤੇ AMT ਗਿਅਰਬਾਕਸ ਵਾਲੀ ਪਹਿਲੀ ਮਾਰੂਤੀ ਕਾਰ ਬਣ ਗਈ ਸੀ। ਮਾਰੂਤੀ ਨੇ ਆਪਣੀ ਨਵੀਂ ਸੈਲੇਰੀਓ 'ਚ ਕਈ ਫੀਚਰਸ ਜੋੜੇ ਹਨ ਤੇ ਇਹ ਨਵੀਨਤਮ ਤਕਨੀਕ 'ਤੇ ਆਧਾਰਿਤ ਹੈ। ਇਸ ਕਾਰ ਦੀ ਮਾਈਲੇਜ਼ ਤੇ ਕੀਮਤ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਹੈ। ਤੁਹਾਨੂੰ ਇਸ ਕਾਰ ਦੇ ਟਾਪ ਫੀਚਰਸ ਅਤੇ ਕੀਮਤ ਬਾਰੇ ਦੱਸ ਰਹੇ ਹਾਂ।
ਐਕਸਟੀਰਿਅਰ: ਨਵੀਂ ਸੈਲੇਰੀਓ ਲੇਟੈਸਟ ਹਰਟੈਕਟ ਪਲੇਟਫ਼ਾਰਮ (Heartect Platform) ਦੇ ਅਨੁਸਾਰ ਬਣਾਈ ਗਈ ਕਾਰ ਹੈ। ਇਹ ਨਵਾਂ ਪਲੇਟਫ਼ਾਰਮ ਕਾਰ ਨੂੰ ਹਲਕਾ ਤੇ ਸੇਫ਼ਟੀ ਦੇ ਲਿਹਾਜ਼ ਨਾਲ ਬਿਹਤਰੀਨ ਬਣਾਉਂਦਾ ਹੈ। ਇਸ ਤੋਂ ਇਲਾਵਾ ਇਹ ਫਿਊਲ ਐਫ਼ੀਸ਼ੀਐਂਸੀ ਦੇ ਲਿਹਾਜ਼ ਨਾਲ ਵੀ ਕਈ ਤਰੀਕਿਆਂ ਨਾਲ ਫ਼ਾਇਦੇਮੰਦ ਹੈ। ਇਸ ਕਾਰ ਦੀ ਲੰਬਾਈ ਪਿਛਲੀ Celerio ਤੋਂ ਜ਼ਿਆਦਾ ਨਹੀਂ ਹੈ ਤੇ ਇਸ ਨੂੰ 3695 mm ਦੀ ਲੰਬਾਈ ਨਾਲ ਲਾਂਚ ਕੀਤਾ ਗਿਆ ਹੈ। ਹਾਲਾਂਕਿ ਇਸ ਦੀ ਚੌੜਾਈ ਪਿਛਲੀ ਸੈਲੇਰੀਓ ਤੋਂ ਜ਼ਿਆਦਾ ਹੈ ਤੇ 1655 mm ਹੈ। ਇਹ ਕਾਰ ਪਿਛਲੇ ਮਾਡਲ ਨਾਲੋਂ ਵੱਡੀ ਤੇ ਵਧੀਆ ਦਿਖ ਰਹੀ ਹੈ।
ਗਰਾਊਂਡ ਕਲੀਅਰੈਂਸ ਹੁਣ ਵਧਾ ਕੇ 170 ਮਿਲੀਮੀਟਰ ਕਰ ਦਿੱਤੀ ਗਈ ਹੈ। ਮਾਰੂਤੀ ਨੇ ਆਪਣੇ ਨਵੇਂ ਮਾਡਲ 'ਚ 2 ਕਲਰ ਸ਼ਾਮਲ ਕੀਤੇ ਹਨ। ਫੌਗ ਲੈਂਪਸ ਦੇ ਨਾਲ ਕਾਰ ਦੇ ਹੈੱਡਲੈਂਪ ਪਹਿਲਾਂ ਨਾਲੋਂ ਵੱਡੇ ਹਨ। ਕਾਰ ਦੀ ਗ੍ਰਿਲ ਨਵੀਂ ਸਵਿਫਟ ਵਰਗੀ ਵਿਖਾਈ ਦਿੰਦੀ ਹੈ, ਜਿਸ 'ਤੇ ਹੈੱਡਲੈਂਪਸ ਲੱਗੇ ਹੋਏ ਹਨ। ਟਾਪ-ਐਂਡ ਵਰਜ਼ਨ 'ਚ 15 ਇੰਚ ਬਲੈਕ ਅਲੋਏ ਹਨ, ਜੋ ਕਾਰ ਨੂੰ ਵਧੀਆ ਟਚ ਦਿੰਦੇ ਹਨ। ਕੁੱਲ ਮਿਲਾ ਕੇ ਇਹ ਪਿਛਲੇ ਮਾਡਲ ਨਾਲੋਂ ਥੋੜਾ ਵੱਡਾ ਦਿਖਾਈ ਦਿੰਦਾ ਹੈ।
ਇੰਟੀਰੀਅਰ: ਕਾਰ ਦੇ ਦਰਵਾਜ਼ੇ ਪਹਿਲਾਂ ਨਾਲੋਂ ਚੌੜੇ ਹਨ। ਪਿਛਲੇ ਮਾਡਲ ਦੇ ਮੁਕਾਬਲੇ ਇੰਟੀਰੀਅਰ ਕਾਫੀ ਵਧੀਆ ਅਤੇ ਆਧੁਨਿਕ ਹੈ। ਇਸ 'ਚ ਨਵੇਂ ਵਰਟੀਕਲ ਏਸੀ ਵੈਂਟ ਲਗਾਏ ਗਏ ਹਨ। ਇੰਟੀਰੀਅਰ ਕਾਲੇ ਅਤੇ ਸਿਲਵਰ ਕਲਰ ਦਾ ਹੈ। ਇਸ ਦੀ ਗੁਣਵੱਤਾ ਅਤੇ ਡਿਜ਼ਾਈਨ ਪਿਛਲੇ ਮਾਡਲ ਨਾਲੋਂ ਬਿਹਤਰ ਹੈ। ਹਾਲਾਂਕਿ ਕਾਰ ਦੇ ਇੰਟੀਰੀਅਰ 'ਚ ਹਾਰਡ ਪਲਾਸਟਿਕ ਦੀ ਵਰਤੋਂ ਕੀਤੀ ਗਈ ਹੈ। ਇਹ ਇਕ ਐਂਟਰੀ-ਲੈਵਲ ਹੈਚਬੈਕ ਹੈ, ਪਰ ਪਿਛਲੀ ਸੈਲੇਰੀਓ ਦੇ ਮੁਕਾਬਲੇ 'ਚ ਕਾਫ਼ੀ ਪ੍ਰੀਮੀਅਮ ਹੈ।
ਇਸ 'ਚ 7 ਇੰਚ ਦੀ ਟੱਚ ਸਕਰੀਨ ਦਿੱਤੀ ਗਈ ਹੈ, ਜਿਸ 'ਚ ਲੇਟੈਸਟ ਸਮਾਰਟਪਲੇ ਸਟੂਡੀਓ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਤੁਹਾਨੂੰ ਕਾਰ 'ਚ ਸਮਾਰਟਫੋਨ ਕਨੈਕਟੀਵਿਟੀ, ਪੁਸ਼ ਸਟਾਰਟ ਬਟਨ, ਸਟੀਅਰਿੰਗ ਮਾਊਂਟਡ ਕੰਟਰੋਲ ਅਤੇ ਕੀ-ਲੇਸ ਐਂਟਰੀ ਵਰਗੀਆਂ ਵਿਸ਼ੇਸ਼ਤਾਵਾਂ ਮਿਲਦੀਆਂ ਹਨ। ਡਰਾਈਵਰ ਦੀ ਸੀਟ ਦੀ ਉਚਾਈ ਨੂੰ ਐਡਜਸਟ ਕੀਤਾ ਜਾ ਸਕਦਾ ਹੈ। AC ਪੋਲੀਨ ਫਿਲਟਰ, ਡਬਲ ਏਅਰਬੈਗ, ABS, ਹਿੱਲ ਹੋਲਡ ਅਸਿਸਟੈਂਟ, ਇਲੈਕਟ੍ਰਿਕ ORVM ਤੇ ਰੀਅਰ ਪਾਰਕਿੰਗ ਸੈਂਸਰ ਵੀ ਦਿੱਤੇ ਗਏ ਹਨ। ਜਦਕਿ ਟਾਪ ਐਂਡ ਵੇਰੀਐਂਟ 'ਚ ਕਲਾਈਮੇਟ ਕੰਟਰੋਲ ਦੀ ਬਿਹਤਰੀਨ ਫੀਚਰ ਮੌਜੂਦ ਹੈ। ਇਸ ਦਾ ਇੰਟੀਰੀਅਰ ਪਿਛਲੇ ਮਾਡਲ ਨਾਲੋਂ ਜ਼ਿਆਦਾ ਜਗ੍ਹਾ ਲੈਂਦਾ ਹੈ। ਇਹ ਵਧੇਰੇ ਆਰਾਮਦਾਇਕ ਵੀ ਹੈ।
ਇੰਜਣ ਤੇ ਮਾਈਲੇਜ਼: ਸੈਲੇਰੀਓ 'ਚ ਡਿਊਲ ਜੈੱਟ ਦੇ ਨਾਲ ਨਵੀਂ ਪੀੜ੍ਹੀ ਦਾ ਕੇ-ਸੀਰੀਜ਼ ਇੰਜਣ ਦਿੱਤਾ ਗਿਆ ਹੈ। ਕਾਰ 'ਚ ਤੁਹਾਨੂੰ 67hp/89Nm ਦੀ ਪਾਵਰ ਵਾਲਾ ਡਿਊਲ VVT ਪੈਟਰੋਲ 1.0 ਲਿਟਰ ਇੰਜਣ ਮਿਲ ਰਿਹਾ ਹੈ। ਤੁਸੀਂ ਜਾਂ ਤਾਂ ਇਸ ਨੂੰ 5-ਸਪੀਡ ਮੈਨੂਅਲ ਨਾਲ ਖਰੀਦ ਸਕਦੇ ਹੋ ਜਾਂ AMT 5-ਸਪੀਡ ਲਈ ਜਾ ਸਕਦੇ ਹੋ। ਇਹ ਇੰਜਣ ਬਿਹਤਰ ਈਂਧਨ ਕੁਸ਼ਲਤਾ ਲਈ ਸਟਾਰਟ/ਸਟਾਪ ਸਿਸਟਮ ਨਾਲ ਆ ਰਿਹਾ ਹੈ।
ਨਵੀਂ Celerio ਪੈਟਰੋਲ ਦੇ ਮਾਮਲੇ 'ਚ ਭਾਰਤ 'ਚ ਸਭ ਤੋਂ ਜ਼ਿਆਦਾ ਮਾਈਲੇਜ ਦੇਣ ਵਾਲੀ ਕਾਰ ਵੀ ਹੈ। ਤੁਹਾਨੂੰ AGS ਵੇਰੀਐਂਟ ਵਿੱਚ 26.68 kmpl ਦੀ ਮਾਈਲੇਜ ਮਿਲ ਰਹੀ ਹੈ। Zxi, Zxi+AGS ਵੇਰੀਐਂਟ ਦੀ ਮਾਈਲੇਜ 26kmpl ਹੈ। ਜਦੋਂ ਕਿ Lxi, Vxi, Zxi MT ਵੇਰੀਐਂਟ 25.23 kmpl ਅਤੇ Zxi + MT ਵੇਰੀਐਂਟ 24.97 kmpl ਦੀ ਸਭ ਤੋਂ ਵਧੀਆ ਮਾਈਲੇਜ਼ ਪ੍ਰਾਪਤ ਕਰ ਰਹੇ ਹਨ।
ਜਾਣੋ ਕਾਰ ਦੀ ਕੀਮਤ: ਨਵੀਂ Celerio ਕਾਰ ਚਾਰ ਵੇਰੀਐਂਟਸ Lxi, Vxi, Zxi, Zxi+ 'ਚ ਉਪਲੱਬਧ ਹੈ। ਬੇਸ ਵੇਰੀਐਂਟ ਪੈਟਰੋਲ ਮੈਨੂਅਲ ਦੀ ਕੀਮਤ 4.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਤੁਹਾਨੂੰ Vxi ਤੋਂ ਸ਼ੁਰੂ ਕਰਦੇ ਹੋਏ AMT ਲਈ ਜ਼ਿਆਦਾ ਭੁਗਤਾਨ ਕਰਨਾ ਹੋਵੇਗਾ। AMT ਵੀ ਮੈਨੂਅਲ ਨਾਲੋਂ ਲਗਭਗ 50,000 ਰੁਪਏ ਮਹਿੰਗਾ ਹੈ। ਟਾਪ-ਐਂਡ AMT ਵੇਰੀਐਂਟ 6.94 ਲੱਖ ਰੁਪਏ ਵਿੱਚ ਆ ਰਿਹਾ ਹੈ।
ਨਵੀਂ Celerio ਦਾ ਮੁਕਾਬਲਾ Hyundai ਦੀ Santro ਅਤੇ ਕੁਝ ਹੱਦ ਤੱਕ Nios Plus ਅਤੇ Tata Tiago ਨਾਲ ਹੈ।