2nd Generation Force Gurkha ਜਲਦ ਹੋਵਗੀ ਲੌਂਚ, ਤਸਵੀਰਾਂ ਹੋਈਆਂ ਲੀਕ
ਫੋਰਸ ਮੋਟਰਜ਼ ਦੀ ਆਫ-ਰੋਡਿੰਗ ਐਸਯੂਵੀ ਗੁਰਖਾ ਦਾ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਲੋਕ ਇਸ ਐਸਯੂਵੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਇੰਤਜ਼ਾਰ ਦੇ ਵਿਚਕਾਰ, ਕੰਪਨੀ ਨੇ ਆਪਣੇ ਪ੍ਰਸ਼ੰਸਕਾਂ ਦੀ ਬੇਚੈਨੀ ਨੂੰ ਵਧਾ ਦਿੱਤਾ ਹੈ।
Download ABP Live App and Watch All Latest Videos
View In Appਕੰਪਨੀ ਨੇ ਇਸ ਸੰਬੰਧੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਕੀਤੀ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਜਲਦੀ ਹੀ ਫੋਰਸ ਗੁਰਖਾ ਨੂੰ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਕੰਪਨੀ ਨੇ ਇਸ 'ਤੇ ਆਪਣੇ ਅਧਿਕਾਰਤ ਲਾਂਚਿੰਗ ਡੇਟ ਦਾ ਖੁਲਾਸਾ ਨਹੀਂ ਕੀਤਾ ਹੈ।
ਨਵੇਂ ਗੁਰਖਾ ਦੀਆਂ ਕੁਝ ਤਸਵੀਰਾਂ ਵੀ ਲੀਕ ਹੋ ਚੁੱਕੀਆਂ ਹਨ, ਜਿਸ ਵਿਚ ਇਸ 'ਚ ਨਵੀਆਂ ਹੈੱਡ ਲਾਈਟਾਂ ਦੇ ਨਾਲ ਸਰਕੂਲਰ ਡੇਅ ਟਾਈਮ ਰਨਿੰਗ ਲਾਈਟਾਂ ਦੇ ਨਾਲ ਸਿੰਗਲ ਸਲੋਟ ਗਰਿਲ ਦੇ ਵਿਚ ਕੰਪਨੀ ਦਾ ਵੱਡਾ ਜਿਹਾ ਲੋਗੋ ਦੇਖਣ ਨੂੰ ਮਿਲ ਰਿਹਾ ਹੈ।
ਇਸ ਤੋਂ ਇਲਾਵਾ ਇਸ ਵਿਚ ਨਵੇਂ ਫੋਗ ਲੈਂਪ, ਵ੍ਹੀਲ ਕਲੈਡਿੰਗ ਅਤੇ ਬਲੈਕ ਆਊਟ ਸਾਈਡ ਰੀਅਰ ਵਿਊ ਮਿਰਰ ਤੇ ਰੂਫ ਕੈਰੀਅਰ ਵਰਗੀਆਂ ਤਬਦੀਲੀਆਂ ਵੀ ਵੇਖੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਇਸ ਦੇ ਕੈਬਿਨ ਦੀ ਗੱਲ ਕਰੀਏ ਤਾਂ ਇਸ 'ਚ ਨਵਾਂ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਬਲੈਕ ਡੈਸ਼ਬੋਰਡ, ਸਰਕੂਲਰ ਏਸੀ ਇਨ੍ਹਾਂ ਤਬਦੀਲੀਆਂ ਨਾਲ ਇਹ ਵਾਹਨ ਵਧੇਰੇ ਸ਼ਕਤੀਸ਼ਾਲੀ ਦਿਖਾਈ ਦੇਵੇਗਾ।
ਸੈਕੇਂਡ ਜਨਰੇਸ਼ਨ ਗੁਰਖਾ ਨੂੰ ਬੀਐਸ 6 ਸਟੈਂਡਰਡ ਵਾਲਾ 2.6-ਲੀਟਰ ਡੀਜ਼ਲ ਇੰਜਣ ਮਿਲੇਗਾ, ਜੋ 89bhp ਦੀ ਪਾਵਰ ਪੈਦਾ ਕਰਦਾ ਹੈ। ਇਹ ਇੰਜਣ 5-ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਹੋਵੇਗਾ, ਨਾਲ ਹੀ ਫੋਰ ਵ੍ਹੀਲ ਡ੍ਰਾਈਵ (4x4) ਵੀ ਇਸ 'ਚ ਉਪਲੱਬਧ ਹੋਵੇਗੀ।
ਵਾਹਨ ਨੂੰ ਦੋਹਰਾ ਹਾਈਡ੍ਰੌਲਿਕ ਸਪਰਿੰਗ ਕੋਇਲ ਸਸਪੈਂਸ਼ਨ ਤੇ 17 ਇੰਚ ਦੇ ਟਿਊਬਲੈੱਸ ਟਾਇਰ ਮਿਲਣਗੇ। ਕਿਸ ਤਰੀਕ ਨੂੰ ਇਸ ਨੂੰ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ ਇਸ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਨਵੀਂ ਫੋਰਸ ਗੁਰਖਾ ਸਿੱਧੇ ਮਹਿੰਦਰਾ ਥਾਰ ਨਾਲ ਮੁਕਾਬਲਾ ਕਰੇਗੀ।