Most Demanding Bikes : ਮੋਟਰਸਾਈਕਲ ਦੇ ਸ਼ੌਕੀਨਾਂ ਦੇ ਦਿਲਾਂ ਵਿੱਚ ਵਸਦੇ ਨੇ ਇਹ ਮੋਟਰਸਾਈਕਲ, ਦੇਖੋ ਤਸਵੀਰਾਂ

ਇਸ ਖਬਰ ਚ ਅਸੀਂ ਉਨ੍ਹਾਂ ਪੰਜ ਬਾਈਕਸ ਬਾਰੇ ਦੱਸਣ ਜਾ ਰਹੇ ਹਾਂ, ਜੋ ਘਰੇਲੂ ਬਾਜ਼ਾਰ ਚ ਅੰਨ੍ਹੇਵਾਹ ਵਿਕਦੀਆਂ ਹਨ।

Most Demanding Bikes

1/5
ਇਸ ਸੂਚੀ 'ਚ ਪਹਿਲਾ ਨਾਂ ਸਪੋਰਟਸ ਬਾਈਕ TVS Apache ਦਾ ਹੈ, ਜੋ ਨੌਜਵਾਨਾਂ 'ਚ ਕਾਫੀ ਮਸ਼ਹੂਰ ਹੈ। TVS Apache RTR 200 V4 ਦੀ ਕੀਮਤ 1,42,929 ਰੁਪਏ ਐਕਸ-ਸ਼ੋਰੂਮ ਹੈ। ਇਹ 197.75cc ਬਾਈਕ 42 ਕਿਲੋਮੀਟਰ ਪ੍ਰਤੀ ਲੀਟਰ ਤੱਕ ਦੀ ਮਾਈਲੇਜ ਦੇਣ ਦੇ ਸਮਰੱਥ ਹੈ। ਬਾਜ਼ਾਰ 'ਚ ਕਈ ਵੇਰੀਐਂਟ ਉਪਲਬਧ ਹਨ।
2/5
ਦੂਜੀ ਬਾਈਕ ਬਜਾਜ ਪਲਸਰ ਹੈ, ਜੋ ਲੰਬੇ ਸਮੇਂ ਤੋਂ ਨੌਜਵਾਨਾਂ 'ਚ ਹਰਮਨ ਪਿਆਰੀ ਹੈ। ਇਸ ਦੇ NS200 ਮਾਡਲ ਦੀ ਕੀਮਤ 1,42,055 ਰੁਪਏ ਐਕਸ-ਸ਼ੋਰੂਮ ਹੈ। ਇਸ ਨੂੰ ਕਈ ਵੱਖ-ਵੱਖ ਇੰਜਣ ਵਿਕਲਪਾਂ ਨਾਲ ਵੀ ਖਰੀਦਿਆ ਜਾ ਸਕਦਾ ਹੈ।
3/5
ਇਸ ਸੂਚੀ 'ਚ ਅਗਲਾ ਨਾਂ Royal Enfield Classic 350 ਹੈ, ਜਿਸ ਦੀ ਕੀਮਤ 1,93,080 ਰੁਪਏ ਐਕਸ-ਸ਼ੋਰੂਮ ਹੈ। 349cc ਇੰਜਣ ਨਾਲ ਲੈਸ ਇਹ ਬਾਈਕ 32kmpl ਤੱਕ ਦੀ ਮਾਈਲੇਜ ਦੇਣ ਦੇ ਸਮਰੱਥ ਹੈ ਅਤੇ ਇਸ ਦਾ ਭਾਰ 195 ਕਿਲੋਗ੍ਰਾਮ ਹੈ।
4/5
ਇਸ ਲਿਸਟ 'ਚ ਚੌਥੀ ਬਾਈਕ Yamaha R15 ਹੈ, ਜਿਸ ਨੂੰ ਬਾਈਕ ਰਾਈਡਰਜ਼ ਕਾਫੀ ਪਸੰਦ ਕਰਦੇ ਹਨ। Yamaha R15 V4 ਦੀ ਕੀਮਤ 1,82,556 ਰੁਪਏ ਐਕਸ-ਸ਼ੋਰੂਮ ਹੈ। ਇਸ 'ਚ 155cc ਦਾ ਇੰਜਣ ਹੈ।
5/5
ਪੰਜਵੇਂ ਨੰਬਰ 'ਤੇ KTM ਬਾਈਕਸ ਹਨ, ਜੋ ਨੌਜਵਾਨਾਂ 'ਚ ਕਾਫੀ ਮਸ਼ਹੂਰ ਹਨ। KTM RC 125 ਦੀ ਕੀਮਤ 1,89,629 ਰੁਪਏ ਐਕਸ-ਸ਼ੋਰੂਮ ਹੈ। ਇਸ 'ਚ 124.7cc ਦਾ ਇੰਜਣ ਹੈ।
Sponsored Links by Taboola