Tech News: ਇਸ ਛੋਟੀ ਜਿਹੀ ਚੀਜ਼ ਕਰਕੇ ਚੋਰੀ ਹੋ ਸਕਦੀ ਲੱਖਾਂ ਦੀ ਕਾਰ? ਜਾਣੋ ਕਿਵੇਂ ਕਰੀਏ ਬਚਾਅ

ਚੋਰ ਕਾਰਾਂ ਚੋਰੀ ਕਰਨ ਲਈ ਨਵੀਆਂ ਤਕਨੀਕਾਂ ਦੀ ਖੋਜ ਕਰਦੇ ਰਹਿੰਦੇ ਹਨ। ਕਾਰ ਦਾ ਸ਼ੀਸ਼ਾ ਤੋੜਨਾ ਜਾਂ ਜਾਅਲੀ ਚਾਬੀ ਦੀ ਮਦਦ ਨਾਲ ਤਾਲਾ ਖੋਲ੍ਹ ਕੇ ਚੋਰੀ ਕਰ ਲੈਂਦੇ ਸਨ। ਚੋਰਾਂ ਨੇ ਕਾਰ ਨੂੰ ਚੋਰੀ ਕਰਨ ਨਵੀਂ ਤਕਨੀਕ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ ਜੋ ਕਾਫੀ ਹੈਰਾਨ ਕਰਨ ਵਾਲੀ ਹੈ।
Download ABP Live App and Watch All Latest Videos
View In App
ਅੱਜਕੱਲ੍ਹ ਕਾਰਾਂ ਸੈਂਟਰਲ ਲਾਕਿੰਗ ਸਿਸਟਮ ਨਾਲ ਆਉਂਦੀਆਂ ਹਨ। ਜਿਵੇਂ ਹੀ ਕਾਰ ਦੀ ਚਾਬੀ ਵਿੱਚ ਇੱਕ ਬਟਨ ਦਬਾਇਆ ਜਾਂਦਾ ਹੈ, ਕਾਰ ਦੇ ਚਾਰੇ ਦਰਵਾਜ਼ੇ ਆਪਣੇ ਆਪ ਲਾਕ ਹੋ ਜਾਂਦੇ ਹਨ। ਪਰ ਇਹ ਸਿਸਟਮ ਤੁਹਾਨੂੰ ਮੁਸੀਬਤ ਵਿੱਚ ਵੀ ਪਾ ਸਕਦਾ ਹੈ।

ਕੁਝ ਰਿਪੋਰਟਾਂ ਅਨੁਸਾਰ ਦਰਵਾਜ਼ੇ ਦੇ ਹੈਂਡਲ ਵਿੱਚ ਛੋਟਾ ਸਿੱਕਾ ਰੱਖ ਕੇ ਕਾਰ ਚੋਰੀ ਕੀਤੀ ਜਾ ਰਹੀ ਹੈ।
ਦਰਅਸਲ, ਕੁਝ ਰਿਪੋਰਟਾਂ ਇਹ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਤੁਹਾਡੀ ਕਾਰ ਪਾਰਕ ਕੀਤੀ ਜਾਂਦੀ ਹੈ, ਤਾਂ ਚੋਰ ਕਾਰ ਦੇ ਇੱਕ ਦਰਵਾਜ਼ੇ ਦੇ ਹੈਂਡਲ 'ਤੇ ਸਿੱਕਾ ਲਗਾ ਕੇ ਇਸਨੂੰ ਲਾਕ ਹੋਣ ਤੋਂ ਰੋਕ ਸਕਦੇ ਹਨ।
ਜਦੋਂ ਤੁਸੀਂ ਕਾਰ ਦੀ ਸੈਂਟਰਲ ਲਾਕਿੰਗ ਨੂੰ ਚਾਲੂ ਕਰਦੇ ਹੋ, ਤਾਂ ਸਾਰੇ ਦਰਵਾਜ਼ੇ ਤਾਲੇ ਹੋ ਜਾਣਗੇ, ਪਰ ਜਿਸ ਦਰਵਾਜ਼ੇ ਵਿੱਚ ਸਿੱਕਾ ਫਸਿਆ ਹੋਇਆ ਸੀ ਉਹ ਬੰਦ ਨਹੀਂ ਹੋਵੇਗਾ। ਅਜਿਹੇ 'ਚ ਜਦੋਂ ਤੁਸੀਂ ਆਪਣੀ ਕਾਰ 'ਚੋਂ ਨਿਕਲਦੇ ਹੋ ਤਾਂ ਚੋਰੀ ਦੇ ਇਰਾਦੇ ਨਾਲ ਬੈਠੇ ਚੋਰ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖਲ ਹੋ ਸਕਦੇ ਹਨ।
ਇਸ ਲਈ ਜੇਕਰ ਕਦੇ ਵੀ ਘਰ ਤੋਂ ਬਾਹਰ ਜਾਂ ਫਿਰ ਕਿਸੇ ਹੋਰ ਥਾਂ ਉੱਤੇ ਕਾਰ ਨੂੰ ਖੜ੍ਹਾ ਕਰਦੇ ਹੋ ਤਾਂ ਕਾਰ ਦੇ ਸਾਰੇ ਹੈਂਡਲਾਂ ਨੂੰ ਚੈੱਕ ਕਰੋ।
ਜੇਕਰ ਤੁਸੀਂ ਆਪਣੀ ਕਾਰ ਦੇ ਦਰਵਾਜ਼ੇ ਦੇ ਹੈਂਡਲ ਵਿੱਚ ਅਜਿਹਾ ਸਿੱਕਾ ਫਸਿਆ ਹੋਇਆ ਦੇਖਦੇ ਹੋ, ਤਾਂ ਉਸਨੂੰ ਤੁਰੰਤ ਹਟਾ ਦਿਓ ਅਤੇ ਬਿਨਾਂ ਕਿਸੇ ਦੇਰੀ ਦੇ ਸੁੱਟ ਦਿਓ। ਇਹ ਤੁਹਾਡੀ ਕਾਰ ਚੋਰੀ ਕਰਨ ਲਈ ਚੋਰ ਦੁਆਰਾ ਲਗਾਇਆ ਗਿਆ ਸਿੱਕਾ ਹੋ ਸਕਦਾ ਹੈ। ਇਸ ਤਰ੍ਹਾਂ ਤੁਸੀਂ ਆਪਣੀ ਕਾਰ ਨੂੰ ਚੋਰੀ ਹੋਣ ਤੋ ਬਚਾਅ ਸਕਦੇ ਹੋ।