Affordable Luxury Cars: ਇਹ ਨੇ ਭਾਰਤ ਵਿੱਚ ਵਿਕਣ ਵਾਲੀਆਂ ਸਭ ਤੋਂ ਸਸਤੀਆਂ ਲਗਜ਼ਰੀ SUV, ਦੇਖੋ ਤਸਵੀਰਾਂ
ਸਭ ਤੋਂ ਕਿਫਾਇਤੀ ਲਗਜ਼ਰੀ ਦੀ ਸੂਚੀ ਵਿੱਚ ਪਹਿਲਾ ਨਾਮ ਮਰਸੀਡੀਜ਼-ਬੈਂਜ਼ ਏ-ਕਲਾਸ ਲਿਮੋਜ਼ਿਨ ਦਾ ਹੈ। ਭਾਰਤ 'ਚ ਇਸ ਦੀ ਸ਼ੁਰੂਆਤੀ ਕੀਮਤ 42.8 ਲੱਖ ਰੁਪਏ ਐਕਸ-ਸ਼ੋਰੂਮ ਹੈ। ਇਹ ਲਗਜ਼ਰੀ ਬ੍ਰਾਂਡ ਘਰੇਲੂ ਬਾਜ਼ਾਰ 'ਚ ਕਾਫੀ ਮਸ਼ਹੂਰ ਹੈ।
Download ABP Live App and Watch All Latest Videos
View In Appਦੂਜੀ ਕਿਫਾਇਤੀ ਲਗਜ਼ਰੀ ਕਾਰ BMW 2 ਸੀਰੀਜ਼ ਗ੍ਰੈਨ ਕੂਪ ਹੈ, ਜਿਸ ਦੀ ਸ਼ੁਰੂਆਤੀ ਕੀਮਤ 43.5 ਲੱਖ ਰੁਪਏ ਐਕਸ-ਸ਼ੋਰੂਮ ਹੈ। ਇਸ ਵਿੱਚ ਦੋ ਇੰਜਣ ਵਿਕਲਪ ਉਪਲਬਧ ਹਨ।
ਇਸ ਸੂਚੀ 'ਚ ਤੀਜਾ ਨਾਂ ਔਡੀ Q3 ਲਗਜ਼ਰੀ ਕਾਰ ਦਾ ਹੈ। ਇਸ ਨੂੰ ਖਰੀਦਣ ਲਈ ਤੁਹਾਨੂੰ 44 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ ਅਦਾ ਕਰਨੀ ਪਵੇਗੀ।
ਚੌਥੀ ਲਗਜ਼ਰੀ ਕਾਰ ਔਡੀ ਏ4 ਹੈ। ਭਾਰਤ 'ਚ ਇਸ ਦੀ ਸ਼ੁਰੂਆਤੀ ਕੀਮਤ 45.5 ਲੱਖ ਰੁਪਏ ਐਕਸ-ਸ਼ੋਰੂਮ ਹੈ। ਘਰੇਲੂ ਬਾਜ਼ਾਰ ਦੇ ਲਗਜ਼ਰੀ ਸੈਗਮੈਂਟ 'ਚ ਔਡੀ ਕਾਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।
ਪੰਜਵੇਂ ਨੰਬਰ 'ਤੇ BMW ਦੀ X1 ਲਗਜ਼ਰੀ ਕਾਰ ਹੈ, ਜਿਸ ਦੀ ਸ਼ੁਰੂਆਤੀ ਕੀਮਤ 49 ਲੱਖ ਰੁਪਏ ਐਕਸ-ਸ਼ੋਰੂਮ ਹੈ। ਇਹ BMW ਦੀ ਮਸ਼ਹੂਰ ਲਗਜ਼ਰੀ ਕਾਰ ਹੈ।