ਭਾਰਤ ’ਚ 65,000 ਰੁਪਏ ਤੋਂ ਘੱਟ ਕੀਮਤ ਦੇ ਕਫ਼ਾਇਤੀ ਮੋਟਰਸਾਈਕਲ
ਮੋਟਰਸਾਈਕਲ ਭਾਰਤ ’ਚ ਆਵਾਜਾਈ ਦਾ ਸਭ ਤੋਂ ਕਿਫ਼ਾਇਤੀ ਸਾਧਨ ਹੈ। ਉਂਝ ਭਾਵੇਂ ਇਨ੍ਹੀਂ ਦਿਨੀਂ ਦੇਸ਼ ’ਚ ਆਟੋਮੋਬਾਇਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਵਧਦੀ ਲਾਗਤ ਸਮੇਤ ਕਈ ਫ਼ੈਕਟਰਾਂ ਰਾਹੀਂ ਕੀਮਤ ਵਧੀ ਹੈ। ਭਾਰਤੀ ਬਾਜ਼ਾਰ ’ਚ ਇਹ ਕਿਫ਼ਾਇਤੀ ਮੋਟਰਸਾਇਕਲ ਉਪਲਬਧ ਹਨ:
Download ABP Live App and Watch All Latest Videos
View In AppBajaj CT 100-ਬਜਾਜ ਆਟੋ ਸਸਦਾ ਹੀ ਆਪਣੇ ਸਪੋਰਟੀ ਡੀਮਾੱਨਾੱਰ ਅਤੇ ਕੰਪੀਟੀਟਿਵ ਕੀਮਤ ਲਈ ਮੰਨਿਆ ਜਾਂਦਾ ਹੈ। ਬਜਾਜ ਸੀਟੀ 100 ਇਸ ਮਾਮਲੇ ’ਚ ਸਭ ਤੋਂ ਉੱਤੇ ਹੈ। ਇਹ ਦੋ ਵੇਰੀਐਂਟ ’ਚ ਹਨ। 102CC ਦੇ ਸਿੰਗਲ ਸਿਲੰਡਰ ਇੰਜਣ ਚਾਰ ਸਪੀਡ ਗੀਅਰ ਬਾਕਸ ਨਾਲ ਰੱਖਿਆ ਗਿਆ ਹੈ। ਇਹ 7.9 PS ਦੀ ਪੀਕ ਪਾਵਰ ਤੇ 8.34 Nm ਦਾ ਪੀਕ ਟੌਰਕ ਜੈਨਰੇਟ ਕਰਦੀ ਹੈ। ਕਿੱਕ ਸਟਾਰਟ ਵੇਰੀਐਂਟ ਦੀ ਕੀਮਤ 47,654 ਰੁਪਏ ਅਤੇ ਇਲੈਕਟ੍ਰਿਕ ਸਟਾਰਟ ਵੇਰੀਐਂਟ ਦੀ ਕੀਮਤ 51,802 ਰੁਪਏ ਹੈ।
Hero HF Deluxe-ਹੀਰੋ ਮੋਟੋਕਾਰਪ ’ਚ HF Deluxe ਸਭ ਤੋਂ ਸਸਤੀਆਂ ਮੋਟਰਸਾਈਕਲਾਂ ’ਚੋਂ ਇੱਕ ਹੈ। ਇਸ ਦੇ ਸਪੋਕ ਵ੍ਹੀਲਜ਼ ਨਾਲ ਕਿੱਕ ਸਟਾਰਟ ਮਾਡਲ ਤੇ ਅਲਾਏ ਵਰਜ਼ਨ ਆਉਂਦੇ ਹਨ। ਇਸ ਨੂੰ i3S ਵੇਰੀਐਂਟ ਨਾਲ ਸੈਲਫ਼ ਸਟਾਰਟ ਮਾਡਲ ’ਚ ਵੀ ਪੇਸ਼ ਕੀਤਾ ਗਿਆ ਹੈ। ਇਹ 97.2CC ਸਿੰਗਲ ਪੌਟ ਮੋਟਰ ਨਾਲ ਪਾਵਰਡ ਹੈ ਤੇ ਚਾਰ ਸਪੀਡ ਗੀਅਰ ਬਾਕਸ ਹੈ। ਇਸ ਦੀ ਕੀਮਤ 50,200 ਰੁਪਏ ਤੋਂ ਲੈ ਕੇ 61,225 ਰੁਪਏ ਤੱਕ ਹੈ।
Bajaj Platina 100-ਇਹ CT 100 ਦਾ ਅਪਗ੍ਰੇਡ ਤੇ ਥੋੜ੍ਹਾ ਸਟਾਈਲਿਸ਼ ਵਰਜ਼ਨ ਹੈ। ਇਹ ਤਿੰਨ ਵੇਰੀਐਂਟਸ ਕਿੱਕ ਸਟਾਰਟ ਇਲੈਕਟ੍ਰਿਕ ਸਟਾਰਟ ਤੇ ਇਲੈਕਟ੍ਰਿਕ ਸਟਾਰਟ ਫ਼੍ਰੰਟ ਡਿਸਕ ਵੇਰੀਐਂਟਸ ਵਿੱਚ ਉਪਲਬਧ ਹੈ। ਇੰਜਣ 102CC ਸਿੰਗਲ ਸਿਲੰਡਰ ਯੂਨਿਟ ਹੈ ਤੇ ਚਾਰ ਸਪੀਡ ਗੀਅਰ ਬਾਕਸ ਨਾਲ ਆਉਂਦਾ ਹੈ। ਫ਼ਿਲਹਾਲ ਇਸ ਦੀ ਕੀਮਤ 52,166 ਰੁਪਏ ਤੋਂ 63,578 ਰੁਪਏ ਹੈ।
TVS Sport-ਇਹ ਕਿੱਕ ਸਟਾਰਟ ਤੇ ਇਲੈਕਟ੍ਰਿਕ ਸਟਾਰਟ ਵਰਜ਼ਨ ਵਿੱਚ ਉਪਲਬਧ ਹੈ। ਇਹ 109.7CC ਸਿੰਗਲ ਸਿਲੰਡਰ ਤੋਂ ਪਾਵਰ ਲੈਂਦਾ ਹੈ ਤੇ ਫ਼ੋਰ ਸਪੀਡ ਗੀਅਰ ਬਾਕਸ ਨਾਲ ਆਉਂਦਾ ਹੈ। ਕਿੱਕ ਸਟਾਰਟ ਵੇਰੀਐਂਟ ਦੀ ਕੀਮਤ 56,100 ਰੁਪਏ ਤੇ ਇਲੈਕਟ੍ਰਿਕ ਸਟਾਰਟ ਵੇਰੀਐਂਟ ਦੀ ਕੀਮਤ 62,950 ਰੁਪਏ ਹੈ।
Honda CD 110 Dream-ਇਹ ਸਟੈਂਡਰਡ ਤੇ ਡੀਲਕਸ ਵੇਰੀਐਂਟਸ ’ਚ ਆਉਂਦੀ ਹੈ। ਦੋਵਾਂ ਵਿਚਾਲੇ ਮੁੱਖ ਫ਼ਰਕ ਪੇਂਟ ਆੱਪਸ਼ਨ ਹਨ। ਦੋਵੇਂ ਮਾਡਲਾਂ ਵਿੱਚ 109.51 CC ਸਿੰਗਲ ਸਿਲੰਡਰ ਇੰਜਣ ਹਨ ਤੇ ਫ਼ੋਰ ਸਪੀਡ ਗੀਅਰ ਬਾਕਸ ਨਾਲ ਆਉਂਦੇ ਹਨ। ਇਨ੍ਹਾਂ ਕੀਮਤ 64,508 ਰੁਪਏ ਤੋਂ ਲੈ ਕੇ 65,508 ਰੁਪਏ ਤੱਕ ਹੈ।